ਪੱਤਰ ਪੇ੍ਰਰਕ, ਪਟਿਆਲਾ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਜਲ ਸਰੋਤ ਵਿਭਾਗ ਦੀਆਂ ਸਾਂਝੀਆਂ ਮੀਟਿੰਗਾਂ ਹੋਈਆਂ। ਇਸ ਮੀਟਿੰਗ ‘ਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ, ਜ਼ਲਿ੍ਹਾ ਜਨਰਲ ਸਕੱਤਰ ਮਾਧੋ ਰਾਹੀਂ, ਜ਼ਿਲ੍ਹਾ ਚੇਅਰਮੈਨ ਗੁਰਦਰਸ਼ਲ ਸਿੰਘ ਰੋਹਟੀ, ਉਪ ਪ੍ਰਧਾਨ ਪ੍ਰਕਾਸ਼ ਲੁਬਾਣਾ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੀਟਿੰਗ ‘ਚ ਜਲ ਸਰੋਤ ਵਿਭਾਗ ਵਿਚਲੇ ਮੁਲਾਜਮਾਂ/ਚੌਥਾ ਦਰਜਾ ਮੁਲਾਜਮਾਂ ਦੀਆਂ ਲਮਕਾ ਅਵਸਥਾ ਵਿੱਚ ਚਲ ਰਹੀਆਂ ਮੰਗਾਂ ਅਤੇ ਵਿਭਾਗ ਦੇ ਵਾਰ-ਵਾਰ ਕੀਤੇ ਜਾ ਰਹੇ ਪੁਨਰਗਠਨ ਆਦਿ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਅਤੇ ਵਿਭਾਗੀ ਮੰਗਾਂ ਨੂੰ ਲੈ ਕੇ ਮਿਤੀ 26-09-2023 ਨੂੰ ਇੱਕ ਜੋਨਲ ਧਰਨਾ ਅਤੇ ਰੈਲੀ ਡਾਇਰੈਕਟੋਰੇਟ ਦਫ਼ਤਰ ਸਕੂਲਾਂ/ਕਾਲਜਾਂ ਦੇ ਦਫ਼ਤਰਾਂ ਅੱਗੇ ਮੋਹਾਲੀ ਕੀਤੀ ਜਾ ਰਹੀ ਹੈ ਅਤੇ ਇੱਕ ਰੈਲੀ ਤੇ ਝੰਡਾ ਮਾਰਚ ਜਲ ਸਰੋਤ ਮੰਤਰੀ ਦੇ ਵਿਧਾਨ ਸਭਾ ਹਲਕਾ ‘ਬਰਨਾਲਾ’ ਵਿਖੇ ਸਟੇਟ ਕਮੇਟੀ ਵੱਲੋਂ 02 ਅਕਤੂਬਰ ਨੂੰ ਕੀਤਾ ਜਾ ਰਿਹਾ ਹੈ। ਇਸ ਵਿਚ ਜਲ ਸਰੋਤ ਵਿਭਾਗ ਵਿਚਲੇ ਮੁਲਾਜਮਾਂ/ਚੌਥਾ ਦਰਜਾ ਮੁਲਾਜ਼ਮ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ।
ਇਸ ਮੌਕੇ ਜਲ ਸਰੋਤ ਵਿਭਾਗ (ਆਈ.ਬੀ.) ਪਟਿਆਲਾ ਦੀਆਂ ਫੈਡਰੇਸ਼ਨ ਤੇ ਕਲਾਸ ਫੋਰਥ ਕਮੇਟੀਆਂ ਦਾ ਜਥੇਬੰਦਕ ਪੁਨਗਰਠਨ ਵੀ ਕੀਤਾ ਗਿਆ। ਜਿਸ ਵਿੱਚ ਫੈਡਰੇਸ਼ਨ ਦੇ ਚੇਅਰਮੈਨ ਰਵਿੰਦਰ ਸੈਣੀ, ਪ੍ਰਧਾਨ ਸੂਰਜ ਪਾਲ ਯਾਦਵ, ਸੀਨੀਅਰ ਮੀਤ ਪ੍ਰਧਾਨ ਪਰਦੀਪ ਸ਼ਰਮਾ, ਗੁਰਮੇਲ ਸਿੰਘ, ਜਨਰਲ ਸਕੱਤਰ ਕਿਰਨਪਾਲ ਸਿੰਘ, ਅਡੀਸ਼ਨਲ ਜਨਰਲ ਸਕੱਤਰ ਅਗਰੇਜ ਸਿੰਘ, ਵਿੱਤ ਸਕੱਤਰ ਰਾਜ ਕੁਮਾਰ, ਵਾਇਸ ਪ੍ਰਧਾਨ ਕ੍ਰਿਸ਼ਨ ਚੰਦ, ਕਲਿਆਣ ਸਿੰਘ, ਹਰਜੀਤ ਸਿੰਘ, ਮੁੱਖ ਸਲਾਹਕਾਰ ਜਗਮੋਹਨ ਨੌਲੱਖਾ ਆਦਿ ਅਤੇ ਕਲਾਸ ਫੋਰਥ ਦੇ ਆਗੂ ਸਰਵ ਸੰਮਤੀ ਨਾਲ ਸ਼ਾਮਲ ਕੀਤੇ ਗਏ। ਇਸ ਮੌਕੇ ਚੇਅਰਮੈਨ ਸ਼ੇਰ ਸਿੰਘ, ਪ੍ਰਧਾਨ ਸ਼ਾਮ ਸਿੰਘ, ਸੀਨੀਅਰ ਮੀਤ ਪ੍ਰਧਾਨ ਕਲਿਆਣ, ਜਨਰਲ ਸਕੱਤਰ ਰਮੇਸ਼ ਕੁਮਾਰ, ਖਜਾਨਚੀ ਪ੍ਰਹਲਾਦ ਸਿੰਘ, ਵਾਇਸ ਪ੍ਰਧਾਨ ਕਿਰਨ ਬਾਲਾ, ਜਸਵੀਰ ਕੌਰ ਤੇ ਮਨਜੀਤ ਕੌਰ ਆਦਿ ਹਾਜ਼ਰ ਸਨ।


