ਕੋਲਕਾਤਾ : ਬੰਗਾਲ ’ਚ ਆਨਲਾਈਨ ਗੇਮ ਨੂੰ ਲੈ ਕੇ ਹੱਤਿਆ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹੋਰ ਤਾਂ ਹੋਰ ਦੋਸਤਾਂ ਨੇ ਆਪਣੇ ਹੀ ਸਾਥੀ ਦੀ ਹੱਤਿਆ ਕਰਨ ਤੋਂ ਬਾਅਦ ਮੋਟਰਸਾਈਕਲ ’ਚੋਂ ਪੈਟਰੋਲ ਕੱਢ ਕੇ ਉਸ ਦੀ ਲਾਸ਼ ਵੀ ਸਾੜਨ ਦੀ ਕੋਸ਼ਿਸ ਕੀਤੀ। ਦਸਵੀਂ ਜਮਾਤ ਦਾ ਵਿਦਿਆਰਥੀ ਪਪਾਈ ਆਨਲਾਈਨ ਗੇਮ ਖੇਡਣ ਦਾ ਏਨਾ ਆਦੀ ਸੀ ਕਿ ਉਸ ਨੇ ਇਸ ਸਾਲ ਆਪਣੀ ਪ੍ਰ੍ਰੀ-ਬੋਰਡ ਪ੍ਰੀਖਿਆ ਵੀ ਛੱਡ ਦਿੱਤੀ ਸੀ। ਆਨਲਾਈਨ ਮੋਬਾਈਲ ਗੇਮ ਦਾ ਪਾਸਵਰਡ ਸਾਂਝਾ ਕਰਨ ਨੂੰ ਲੈ ਕੇ ਹੋਏ ਵਿਵਾਦ ’ਚ ਹੀ ਉਸ ਦੀ ਚਾਰ ਦੋਸਤਾਂ ਨੇ ਹੱਤਿਆ ਕਰ ਦਿੱਤੀ। ਉਸ ਦੇ ਚਾਰ ਦੋਸਤਾਂ ਨੇ ਮੋਬਾਈਲ ਆਨਲਾਈਨ ਗੇਮ ਲਈ ਉਸ ਤੋਂ ਪਾਸਵਰਡ ਮੰਗਿਆ ਸੀ ਪਰ ਉਸ ਨੇ ਦੇਣ ਤੋਂ ਨਾਂਹ ਕਰ ਦਿੱਤੀ। ਇਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਕਹਾਸੁਣੀ ਹੋ ਗਈ। ਗੱਲ ਏਨੀ ਵਧ ਗਈ ਕਿ ਉਸ ਦੀ ਹੱਤਿਆ ਕਰ ਦਿੱਤੀ। ਪੈਟਰੋਲ ਪਾ ਕੇ ਅੱਗ ਲਾਉਣ ਨਾਲ ਉਸ ਦੇ ਸਰੀਰ ਦਾ ਕੁਝ ਹਿੱਸਾ ਸੜ ਗਿਆ ਸੀ ਤੇ ਉਸ ਦੀ ਮਾਂ ਨੇ ਟੈਟੂ ਤੋਂ ਆਪਣੇ ਪੁੱਤਰ ਦੀ ਪਛਾਣ ਕੀਤੀ।
ਸਰੀ ਦੇ ਸਮਾਰਟ (SMART) ਪ੍ਰੋਗਰਾਮ ਨੇ ਪ੍ਰਭਾਵਸ਼ਾਲੀ ਕਮਿਊਨਿਟੀ ਸਹਿਯੋਗ ਦੀ 10ਵੀਂ ਵਰ੍ਹੇਗੰਢ ਮਨਾਈ
ਸਰੀ, ਬੀ.ਸੀ. – ਸਰੀ ਮੋਬੀਲਾਈਜ਼ੇਸ਼ਨ ਐਂਡ ਰੈਜ਼ੀਲੀਐਂਸੀ ਟੇਬਲ (Surrey Mobilization and Resiliency Table (SMART) ਨੇ ਇਸ ਪਤਝੜ ਵਿੱਚ ਆਪਣੀ 10 ਵੀਂ ਵਰ੍ਹੇਗੰਢ ਮਨਾਈ ਹੈ, ਜੋ ਕਿ ਪਿਛਲੇ ਦਹਾਕੇ ਤੋਂ ਗੰਭੀਰ ਸਮਾਜਿਕ


