ਸੈਫ ਅਲੀ ਖਾਨ ਦੇ ਜਿਮ ਤੇ ਏਅਰਪੋਰਟ ਲੁਕ ਨੂੰ ਲੈ ਕੇ ਹਮੇਸ਼ਾ ਨਿਸ਼ਾਨਾ ਬਣਾਉਂਦੇ ਹਨ, ਪਰ ਛੋਟੇ ਨਵਾਬ ‘ਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਬਾਲੀਵੁੱਡ ਵਿੱਚ ਅਜਿਹੇ ਕਈ ਸਟਾਰ ਹਨ, ਜੋ ਘਰ ਤੋਂ ਬਾਹਰ ਨਿਕਲਣ ‘ਤੇ ਵੀ ਸਟਾਈਲਿਸਟ ਵੱਲੋਂ ਚੁਣੇ ਕੱਪੜੇ ਪਹਿਨਦੇ ਹਨ। ਉਥੇ ਸੈਫ ਨੂੰ ਇਹ ਸਭ ਚੰਗਾ ਨਹੀਂ ਲੱਗਦਾ। ਉਨ੍ਹਾਂ ਨੇ ਅਜਿਹੇ ਕਾਰਨ ਇੱਕ ਕਲੱਬ ਵਿੱਚ ਸ਼ਾਮਲ ਹੋਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ।
ਸੈਫ ਕਦੇ ਵੀ ਇੱਕ ਹੀ ਕੱਪੜੇ ਨੂੰ ਦੁਬਾਰਾ ਪਹਿਨਣ ਤੋਂ ਪ੍ਰਹੇਜ਼ ਨਹੀਂ ਕਰਦੇ। ਉਹ ਕਹਿੰਦੇ ਹਨ, ”ਮੈਨੂੰ ਜਿਮ ਲੁਕ ਵਿੱਚ ਜਿਮ ਜਾਣਾ ਪਸੰਦ ਨਹੀਂ ਜਾਂ ਏਅਰਪੋਰਟ ਲੁਕ ਵਿੱਚ ਫਲਾਈਟ ਫੜਨਾ। ਮੈਂ ਹਮੇਸ਼ਾ ਆਮ ਦਿਸਣਾ ਹੀ ਪਸੰਦ ਕਰਦਾ ਹਾਂ। ਮੇਰੇ ਵਾਰਡਰੋਬ ਵਿੱਚ ਦੁਨੀਆ ਦੇ ਸਭ ਤੋਂ ਵਧੀਆ ਸੂਟ ਅਤੇ ਕੱਪੜੇ ਹਨ। ਮੈਂ ਵੀ ਇਨ੍ਹਾਂ ਕੱਪੜਿਆਂ ਦੇ ਨਾਲ ਵਧੀਆ ਦਿਸ ਸਕਦਾ ਹਾਂ, ਪਰੰਤੂ ਹਮੇਸ਼ਾ ਇੰਜ ਰਹਿਣਾ ਮੈਨੂੰ ਪਸੰਦ ਨਹੀਂ ਹੈ।”