ਮੁੰਬਈ, ਏਜੰਸੀ: ਮੁੰਬਈ ‘ਚ ਕੁਰਲਾ ਬਿਲਡਿੰਗ ਨੂੰ ਅੱਗ ਲੱਗਣ ਦਾ ਵੱਡਾ ਹਾਦਸਾ ਹੋ ਗਿਆ ਹੈ। ਅੱਗ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਅੱਗ ਇੰਨੀ ਭਿਆਨਕ ਸੀ ਕਿ 39 ਲੋਕ ਜ਼ਖਮੀ ਹੋ ਗਏ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਫਾਈਟਰਜ਼ ਮੌਕੇ ‘ਤੇ ਪਹੁੰਚ ਗਏ ਅਤੇ ਵੱਖ-ਵੱਖ ਮੰਜ਼ਿਲਾਂ ‘ਚੋਂ ਕਰੀਬ 60 ਲੋਕਾਂ ਨੂੰ ਬਚਾਇਆ।

39 ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ

ਅੱਗ ਦੀ ਲਪੇਟ ‘ਚ ਆਏ 39 ਲੋਕਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬੀਐਮਸੀ ਮੁਤਾਬਕ ਫਾਇਰਫਾਈਟਰਜ਼ ਨੇ ਅੱਗ ’ਤੇ ਕਾਬੂ ਪਾ ਲਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।