ਅਨੀਸ ਬਜ਼ਮੀ ਨੂੰ ਪਰਿਵਾਰਿਕ ਐਂਟਰਟੇਨਿੰਗ ਫਿਲਮਾਂ ਲਈ ਜਾਣਿਆ ਜਾਂਦਾ ਹੈ। ਫਿਲਮ ‘ਪਿਆਰ ਤੋ ਹੋਨਾ ਹੀ ਥਾ’, ‘ਨੋ ਐਂਟਰੀ’, ‘ਵੈਲਕਮ’, ‘ਸਿੰਘ ਇਜ਼ ਕਿੰਗ’ ਵਰਗੀਆਂ ਬੇਹਤਰੀਨ ਫਿਲਮਾਂ ਨੂੰ ਅਨੀਸ ਨੇ ਹੀ ਡਾਇਰੈਕਟ ਕੀਤਾ ਹੈ। ਹੁਣ ਇਕ ਵਾਰ ਫਿਰ ਪਰਿਵਾਰ ਨੂੰ ਐਂਟਰਟੇਨ ਕਰਨ ਲਈ ਅਨੀਸ ਨੇ ‘ਮੁਬਾਰਕਾਂ’ ਬਣਾਈ ਹੈ। ਪਰਿਵਾਰ, ਪਿਆਰ ਅਤੇ ਕਾਮੇਡੀ ਦਾ ਮਸਾਲਾ ਲਈ ਇਹ ਫਿਲਮ ਬਾਕਸ ਅਫਿਸ ‘ਤੇ ਕੀ ਕਮਾਲ ਦਿਖਾ ਸਕੇਗੀ ਇਹ ਤਾਂ ਫਿਲਮ ਦੇਖ ਕੇ ਹੀ ਪਤਾ ਲੱਗੇਗਾ।
ਫਿਲਮ ਦੀ ਕਹਾਣੀ ਕਰਨ (ਅਰਜੁਨ ਕਪੂਰ) ਅਤੇ ਚਰਨ (ਅਰਜੁਨ ਕਪੂਰ) ਦੀ ਹੈ, ਜੋ ਇਕੋ ਜਿਹੇ ਨਜ਼ਰ ਆਉਂਦੇ ਹਨ ਪਰ ਇਸ ਟਵਿਸਟ ਦੀ ਵਜ੍ਹਾ ਉਹ ਇੱਕ ਦੂਜੇ ਦੇ ਚਚਰੇ ਭਰਾ ਹਨ। ਦੋਵਾਂ ‘ਚ ਇਕ ਦੀ ਪਰਵਰਿਸ਼ ਚੰਡੀਗੜ੍ਹ ‘ਚ ਹੋਈ ਹੈ ਤੇ ਦੂਜੇ ਦੀ ਲੰਦਨ ‘ਚ। ਕਹਾਣੀ ‘ਚ ਹੋਰ ਵੀ ਮਜ਼ਾ ਉਦੋਂ ਆਉਣਾ ਸ਼ੁਰੂ ਹੁੰਦਾ ਹੈ, ਜਦੋਂ ਉਨ੍ਹਾਂ ਦੇ ਘਰਵਾਲੇ, ਦੋਵਾਂ ਲਈ ਲੜਕੀਆਂ ਲੱਭਣਾ ਸ਼ੁਰੂ ਕਰਦੇ ਹਨ ਪਰ ਦੋਵਾਂ ਦੀਆਂ ਪਹਿਲੇ ਤੋਂ ਹੀ ਗਰਲਫ੍ਰੈਂਡਜ਼ ਹੁੰਦੀਆਂ ਹਨ। ਇਕ ਪਾਸੇ ਬਿਕਲ (ਅਥਿਆ ਸ਼ੈੱਟੀ) ਤਾਂ ਦੂਜੇ ਪਾਸੇ ਸਵੀਟੀ (ਇਲਿਆਨਾ ਡਿਕਰੂਜ਼)। ਹੁਣ ਕਰਨ ਅਤੇ ਚਰਨ ਦੇ ਚਾਚਾ ਕਰਤਾਰ ਸਿੰਘ (ਅਨਿਲ ਕਪੂਰ) ਕੀ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਭਤੀਜਿਆਂ ਦਾ ਵਿਆਹ ਕਰਵਾ ਪਾਉਂਦੇ ਹਨ? ਇਸ ਦਾ ਪਤਾ ਤਾਹਨੂੰ ਫਿਲਮ ਦੇਖ ਕੇ ਚੱਲੇਗਾ।
ਫਿਲਮ ਦਾ ਡਾਇਰੈਕਸ਼ਨ, ਕੈਮਰਾ ਵਰਕ ਅਤੇ ਲੋਕੇਸ਼ਨ ਕਮਾਲ ਦੇ ਹਨ। ਫਿਲਮ ਦੇ ਡਾਇਲੋਗਜ਼ ਸਮੇਂ-ਸਮੇਂ ਤੇ ਤੁਹਾਨੂੰ ਹੱਸਣ ‘ਚ ਮਜ਼ਬੂਰ ਕਰ ਦੇਣਗੇ। ਫਿਲਮ ਦੇ ਗੀਤ ਰਿਲੀਜ਼ ਤੋਂ ਪਹਿਲਾਂ ਹੀ ਹਿੱਟ ਹਨ, ਜਿਸ ਤਰ੍ਹਾਂ ‘ਹਵਾ-ਹਵਾ’, ‘ਜਾਟ ਜਗੁਆਰ’, ‘ਗਾੱਗਲ’ ਆਦਿ ਗੀਤ। ਅਰਜੁਨ ਕਪੂਰ ਨੇ ਦੋਵੇਂ ਕਿਰਦਾਰਾਂ ਨੂੰ ਚੰਗੇ ਤਰੀਕੇ ਨਾਲ ਨਿਭਾਇਆ ਹੈ। ਇਸ ਦੇ ਨਾਲ ਹੀ ਪਵਨ ਮਲਹੋਤਰਾ ਅਤੇ ਅਨਿਲ ਕਪੂਰ ਨੇ ਵੀ ਕਹਾਣੀ ਨੂੰ ਚਾਰ ਚੰਦ ਲਗਾ ਦਿੱਤੇ ਹਨ। ਇਲਿਆਨਾ ਡਿਕਰੂਜ਼ ਦੇ ਨਾਲ ਆਥਿਆ ਸ਼ੈਟੀ ਨੇ ਵੀ ਚੰਗਾ ਕੰਮ ਕੀਤਾ ਹੈ। ਨੇਹਾ ਸ਼ਰਮਾ, ਰਾਹੁਨ ਦੇਵ ਅਤੇ ਕਰਨ ਕੁੰਦਰਾ ਦੇ ਨਾਲ ਬਾਕੀ ਸਾਰੇ ਕਲਾਕਰਾਂ ਦਾ ਕੰਮ ਸਹਿਜ ਹੈ।
ਫਿਲਮ ਦਾ ਬੈਕਗਰਾਊਂਡ ਸਕੋਰ ਵੀ ਵਧੀਆ ਹੈ। ਫਿਲਮ ਦਾ ਫਰਸਟ ਹਾਫ ਵਧੀਆ ਹੈ ਪਰ ਸੈਕੇਂਡ ਹਾਫ ਕਾਫੀ ਲੰਬਾ ਲੱਗਣ ਲੱਗ ਜਾਦਾ ਹੈ, ਜਿਸ ਨੂੰ ਠੀਕ ਕਰਨਾ ਚਾਹੀਦਾ ਸੀ। ਕਲਾਈਮੈਕਸ ਹੋਰ ਵੀ ਵਧੀਆ ਹੋ ਸਕਦਾ ਸੀ ।ਫਿਲਮ ਦੀ ਐਡਿਟਿੰਗ ਤੇ ਵੀ ਜਿਆਦਾ ਜੋਰ ਦਿੱਤਾ ਜਾ ਸਕਦਾ ਸੀ। ਫਿਲਮ ਦਾ ਬਜਟ ਲਗਭਗ 70 ਕਰੋੜ ਦੱਸਿਆ ਜਾ ਰਿਹਾ ਹੈ, ਜਿਸ ‘ਚ 55 ਕਰੋੜ ਫਿਲਮ ਦਾ ਅਤੇ 15 ਕਰੋੜ ਪਰਮੋਸ਼ਨ ਦਾ ਬਜਟ ਹੈ।
ਖਬਰਾਂ ਅਨੁਸਾਰ 2300 ਸਕ੍ਰੀਨਜ਼ ‘ਤੇ ਇਹ ਫਿਲਮ ਰਿਲੀਜ਼ ਹੋਈ ਹੈ।ਕਿਹਾ ਜਾ ਰਿਹਾ ਹੈ ਕਿ ਸੈਟੇਲਾਈਟ, ਮਿਊਜ਼ਿਕ, ਡਿਜ਼ੀਟਲ ਤੇ ਓਵਰਸੀਜ਼ ਮਿਲਾ ਕੇ 30 ਕਰੋੜ ਪਹਿਲਾਂ ਤੋਂ ਹੀ ਕਮਾਅ ਚੁੱਕੀ ਹੈ।