Ad-Time-For-Vacation.png

ਮਾੜੇ ਦਿਨਾ ਦੀਆਂ ਨਿਸ਼ਾਨੀਆਂ

ਕੁਤੇ ਦਾ ਦਿਨੇ ਭੌਕਣਾਂ, ਖਾਲੀ ਬਦੂੰਕ ਦਾ ਚਲਣਾ, ਊਠ ਤੇ ਬੈਠੇ ਕੁਤੇ ਦਾ ਵਢ ਖਾਣਾ, ਗਿਦੜ ਦਾ ਜਟ ਦੇ ਮੁੰਨੇ ਨਾਲ ਖਹਿਣਾ ਸਭ ਮਾੜੇ ਦਿਨਾ ਦੀਆਂ ਨਿਸ਼ਾਨੀਆਂ ਆਖੀਆਂ ਜਾਦੀਆਂ।
ਪਿੰਡ ਦੇ ਰਹੇ ਖਹੇ ਬੰਦੇ ਦਾ ਵੀ ਠੁਡਾ ਮਾਰ ਕੇ ਲੰਘਣਾ ਜਾਂ ਪਿੰਡ ਦੇ ਨਿਧਿਖ ਜਿਹੇ ਵੈਲੀ ਦਾ ਘਰ ਮੂਹਰੇ ਚਾਂਗਰ ਮਾਰ ਜਾਣਾ ਇਹ ਵੀ ਮਾੜੇ ਦਿਨਾ ਵਰਗਾ ਹੈ।
ਮੋਦੀ ਕੇ ਮੁਲਖ ਦਾ ਆਲਾ ਦੁਆਲਾ ਜਿਹੜਾ ਮਾਈ ਬਾਪ ਬਾਪ ਕਰਦਾ ਫਿਰਦਾ ਹੁੰਦਾ ਸੀ ਅਜ ਓਹ ਅਖਾਂ ਕਢ ਰਿਹਾ ਕਿ ਜਾਹ ਤੁਰਿਆ ਜਾਹ ਵਡਾ ਮਹਿੰਗੇ ਕੋਟ ਵਾਲਾ। ਇਹ ਇਸ ਮੁਲਖ ਦੇ ਮਾੜੇ ਦਿਨਾ ਦੀ ਨਿਸ਼ਾਨੀਆਂ ਨੇ। ਘਰ ਤੋਂ ਲੈ ਕੇ ਬਾਹਰ ਤਕ ਸਭ ਪਾਸੇ ਦੁਸ਼ਮਣ ਪੈਦਾ ਕਰ ਲੈਣੇ ਅਛੇ ਨਹੀ ਮਾੜੇ ਦਿਨ ਦਰਵਾਜਾ ਖੜਕਾ ਰਹੇ ਨੇ।
ਕਿਸੇ ਮੁਲਖ ਦਾ ਭਵਿੱਖ ਦੇਖਣਾ ਹੋਵੇ ਤਾਂ ਪਰਦਿਆਂ ਤੇ ਨਹੀ ਜਮੀਨੀ ਪਧਰ ਤੇ ਦੇਖਣਾ ਹੁੰਦਾ।
ਗੋਦੀ ਮੀਡੀਏ ਵਲੋਂ ਫੂਕ ਭਰ ਭਰ ਮੋਦੀ ਦਾ ਫੁਲਾਇਆ ਸੀਨਾ ਫੂਕ ਹੀ ਹੈ ਜਮੀਨੀ ਪਧਰ ਹੋਰ ਹੈ।
ਢਾਈ ਢਾਈ ਗਿਠ ਦੇ ਮੁਲਖ ਮੋਦੀ ਕਿਆਂ ਨੂੰ ਇਓਂ ਅਖਾਂ ਦਿਖਾ ਗਏ ਜਿਵੇਂ ਡਬੱਈ ਦੇ ਡੌਨ ਹੁੰਦੇ।
ਅਜਗਰ ਇਨੇ ਪਿਆਰ ਨਾਲ ਪੋਲੇ ਪੋਲੇ ਵਲੇਵਾਂ ਪਾਓਂਦਾ ਸ਼ਿਕਾਰ ਨੂੰ ਕਿ ਉਸ ਨੂੰ ਜਾਪਦਾ ਹੁੰਦਾ ਜਿਵੇਂ ਭੂਆ ਸਿਰ ਪਲੋਸ ਰਹੀ ਹੁੰਦੀ ਪਰ ਪਤਾ ਹੀ ਓਦੋਂ ਲਗਦਾ ਜਦ ਆਂਨੇ ਬਾਹਰ ਆ ਜਾਂਦੇ।
ਚੀਨ ਨੇ ਇਸ ਮੁਲਖ ਨੂੰ ਸਹਿਜੇ ਸਹਿਜੇ ਇਵੇ ਹੀ ਨਾਗ ਵਲ ਮਾਰ ਲਿਆ ਹੋਇਆ ਕਿ ਇਨਾ ਦਾ ਆਲਾ ਦੁਆਲਾ ਸਾਰਾ ਹੀ ਦੁਸ਼ਮਣਾਂ ਨਾਲ ਭਰ ਦਿਤਾ ਅਤੇ ਨੇੜ ਭਵਿਖ ਵਿਚ ਚੀਨ ਅਤੇ ਇਸ ਮੁਲਖ ਨੂੰ ਭਿੜਨੋ ਕੋਈ ਨਹੀ ਰੋਕ ਸਕਦਾ।
ਪਾਕਿਸਤਾਨ ਤਾਂ ਪਹਿਲਾਂ ਹੀ ਸੀ ਨੇਪਾਲ, ਭੁਟਾਨ, ਸਿਰੀ ਲੰਕਾ, ਬੰਗਲਾ ਦੇਸ਼, ਮਾਲਦੀਵ ਛਡਿਆ ਕਿਹੜਾ ਜਿਹੜਾ ਇਨਾ ਦੇ ਮਰਨ ਤੇ ਇਸ ਨੂੰ ਪਾਣੀ ਦੀ ਵੀ ਘੁਟ ਦੇਣ ਆ ਜਾਊ।
ਗੋਰੇ ਆਂਹਦੇ ਕਿਸੇ ਰਿਸ਼ਤੇਦਾਰ ਜਾਂ ਯਾਰ ਮਿਤਰ ਨਾਲ ਚਾਹੇ ਵਿਗੜ ਜਾਓ ਪਰ ਗੁਆਂਢੀ ਨਾਲ ਨਹੀ ਕਿਓਂਕਿ ਸਭ ਤੋਂ ਪਹਿਲਾ ਮਦਦਗਾਰ ਥੋਡਾ ਗੁਆਂਢੀ ਹੈ। ਪਰ ਇਨ ਗੁਆਂਢ ਹੀ ਇਨੇ ਕੰਡੇ ਖਲਾਰ ਦਿਤੇ ਕਿ ਹੁਣ ਦੌੜਨ ਨੂੰ ਵੀ ਕੋਈ ਰਾਹ ਨਹੀ ਲਭਣਾ।
ਓਧਰ ਔਹ ਕਿਥੇ ਸਮੁੰਦਰੋਂ ਪਾਰ ਕਨੇਡਾ ਨਾਲ ਜਾ ਪੰਗਾ ਲਿਆ ਕਿ ਗੁੱਸ ਕੇ ਮਾਰੇਂਗੇ। ਜੀਹਨਾ ਨੂੰ ਹਾਲੇ ਤਕ ਇਨਾ ਨਹੀ ਪਤਾ ਲਗਿਆ ਕਿ ਕਨੇਡਾ ਨਾਲ ਪੰਗੇ ਦਾ ਮੱਤਲਬ ਅਮਰੀਕਾ ਨਾਲ ਛੇੜਖਾਨੀ ਓਹ ਰਾਜਨੀਤੀ ਖਾਕ ਕਰਨਗੇ?
ਅਮਰੀਕਾ ਕੁਲ ਦੁਨੀਆਂ ਨਾਲ ਖੇਡਦਾ ਅਤੇ ਉਸ ਨੂੰ ਪਤਾ ਕਿ ਤੋਤੇ ਦੀ ਜਾਨ ਕਿਥੇ ਹੈ ਅਤੇ ਤੁਹਾਨੂੰ ਪਤਾ ਹੋਣਾ ਕਿ ਉਨ ਅਡਾਨੀ ਦੀਆਂ ਫਾਈਲਾਂ ਖੋਹਲ ਲਈਆਂ ਨੇ ਯਾਣੀ ਉਸ ਦੀਆਂ ਕੰਪਨੀਆਂ ਵਲੋ ਕੀਤੇ ਘੁਟਾਲਿਆਂ ਦੀਆਂ ਜਿਹੜੇ ਉਸ ਇੰਟਰਨੈਸ਼ਨਲ ਬਜਾਰ ਵਿਚ ਵੀ ਕੀਤੇ ਅਤੇ ਹੁਣ 9 ਵਿਚੋਂ 8 ਕੰਪਨੀਆਂ ਉਸ ਦੀਆਂ ਹਿਟ ਲਿਸਟ ਤੇ ਨੇ ਅਤੇ ਜੀਹਨਾ ਦੇ ਸ਼ੇਅਰ ਲਗਾਤਾਰ ਹੇਠਾਂ ਜਾ ਰਹੇ ਨੇ ਯਾਣੀ ਅਡਾਨੀ ਦੇ ਮਾੜੇ ਦਿਨ ਯਾਣੀ ਮੋਦੀ ਕੇ।
ਫਸੇ ਰੂਸ ਦਾ ਸਸਤਾ ਤੇਲ ਲੈ ਲੈ ਇਨ ਮੌਜਾਂ ਡਬਈ ਦੀਆਂ ਬਥੇਰੀਆਂ ਲੁਟ ਲਈਆਂ ਹੁਣ ਰੂਸ ਵੀ ਆਂਹਦਾ ਕਿ ਪਹਿਲਾ ਹੀ ਗਾਧੀਂ ਦੀ ਮਨਹੂਸ ਮੂਰਤੀ ਵਾਲਾ ਅਰਬਾਂ ਮੈਥੋਂ ਸਾਂਭ ਨਹੀ ਹੋ ਰਿਹਾ ਤੇਲ ਲੈਣਾ ਤਾਂ ਪੈਸੇ ਚੀਨੀ ਕਰੰਸੀ ਵਿਚ ਦੇਹ ਨਹੀ ਤਾਂ ਚਲਦਾ ਬਣ। ਸਤ ਕਿ ਅਠ ਸ਼ਿਪ ਤੇਲ ਦੇ ਪਾਣੀ ਵਿਚ ਹੀ ਘੁੰਮੀ ਜਾ ਰਹੇ ਨੇ।
ਤੁਹਾਨੂੰ ਪਤਾ ਅਮਰੀਕਾ ਹੋਰ ਸਭ ਚਾਹੇ ਬਰਦਾਸ਼ਤ ਕਰ ਲਏ ਪਰ ਡਾਲਰ ਨੂੰ ਚੈਲੰਿਜ ਨਹੀ ਜਿਹੜਾ ਕਿ ਇਹ ਤੜੀ ਵਿਚ ਆ ਕੇ ਕਰ ਚੁਕੇ ਹੋਏ ਨੇ। ਉਨ ਵੀ ਸਿਖਾਂ ਦੇ ਕਤਲਾਂ ਦਾ ਮੁਦਾ ਬਣਾ ਕੇ ਨਾਗ ਪਾ ਲਿਆ ਹੋਇਆ ਅਤੇ ਇਸ ਗਲ ਰਾਹੀਂ ਬਲੈਕਮੇਲ ਕਰਕੇ ਜਾਪਦਾ ਅਮਰੀਕਾ ਚੀਨ ਨਾਲ ਭਿੜਾਓਣ ਖਾਤਰ ਵਰਤ ਸਕਦਾ ਇਨਾ ਨੂੰ ਅਤੇ ਅਗਿਓਂ ਚੀਨ ਵੀ ਪੂਰੀ ਤਿਆਰੀ ਵਿਚ ਹੈ ਇਸ ਲਈ ਉਸ ਆਲਾ ਦੁਆਲਾ ਇਸ ਦਾ ਛਾਂਗ ਸੁਟਿਆ।ਰੂਸ ਦਾ ਬਿਲੀਅਨ ਡਾਲਰ ਰੋਜ ਦਾ ਖਰਚਾ ਹੋ ਰਿਹਾ ਲੜਾਈ ਉਪਰ ਅਤੇ ਤਿੰਨ ਲਖ ਤੋਂ ਉਪਰ ਬੰਦਾ ਉਸ ਦਾ ਲੜਾਈ ਦੀ ਭੇਟ ਚੜ ਚੁਕਾ ਹੋਇਆ ਪਰ ਤੇਲ ਕਰਕੇ ਮਾੜਾ ਮੋਟਾ ਓਹ ਫਸਿਆ ਆ ਰਿਹਾ। ਇਨੀ ਮਹਿੰਗੀ ਲੜਾਈ ਵਿਚ ਮੋਦੀ ਕਿਆਂ ਦੇ ਤਪੜ ਰੁਲ ਜਾਂਣੇ ਜੇ ਇਨ ਬੜਕਾਂ ਮਾਰਨੀਆਂ ਨਾ ਛਡੀਆਂ।
ਪਰ ਲਗਦਾ ਮੋਦੀ ਇਸ ਵਾਰੀ ਫਿਰ ਜਿਤੇਗਾ ਅਤੇ ਜੇ ਜਿਤਦਾ ਹੈ ਤਾਂ ਸਮਝੋ ਇਸ ਮੁਲਖ ਦੇ ਮਾੜੇ ਦਿਨ ਆ ਚੁਕੇ ਹੋਏ ਨੇ।-ਗੁਰਦੇਵ ਸਿੰਘ ਸੱਧੇਵਾਲੀਆ

Share:

Facebook
Twitter
Pinterest
LinkedIn
matrimonail-ads
On Key

Related Posts

ਮਨ ਦਾ ਖਿੰਡਾਓ

ਇਸ ਜਿੰਨੀ ਸਪੀਡ ਹਾਲੇ ਤਕ ਨਾ ਬਣੀ। ਸਾਇੰਸ ਸਾਰੀ ਹਯਾਤੀ ਖਪਦੀ ਰਹੇ ਪਰ ਇਸ ਜਿੰਨਾ ਦੌੜਨ ਵਾਲਾ ਕੋਈ ਰਾਕਟ ਪੈਦਾ ਨਾ ਕਰ ਸਕੂ।ਤੁਸੀ ਹਵਾ ਨੂੰ

ਦਿਲ ਦਾ ਦਰਦ

‘ਐ ਦਿਲਾਂ ਐਵੇਂ ਨਾ ਗਿਲਾ ਕਰ ਬਗੇਨਿਆ ਤੇ ਤੇਰੇ ਤਾਂ ਆਪਣੇ ਹੀ ਬੇਗਾਨੇ ਹੋ ਗਏ’ ਸਰੀਰ ਦੇ ਦਰਦ ਨਾਲੋਂ ਦਿਲ ਦਾ ਦਰਦ ਕਈ ਗੁਣਾ ਡੂੰਘਾ

ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦਾ ਮਾਸਕ ਇਕੱਠ ਅਤੇ ਕਿਤਾਬ ਰਿਲੀਜ਼ ਸਮਾਗਮ

ਸਰੀ(ਰੁਪਿੰਦਰ ਖੈਰਾ ਰੂਪੀ) 11 ਜੂਨ 2016, ਦਿਨ ਸ਼ਨਿੱਚਰਵਾਰ 12:30 ਵਜੇ ਬਾਅਦ ਦੁਪਿਹਰ , 15437 ਫਰੇਜ਼ਰ ਹਾਈ ਵੇ, ਸਰੀ ਸਟੂਡੀਓ 7 ਸੁੱਖੀ ਬਾਠ ਮੋਟਰਜ਼ ਵਿਖੇ ਕੇਂਦਰੀ ਪੰਜਾਬੀ

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.