ਪੱਤਰ ਪੇ੍ਰਰਕ, ਖੰਨਾ : ਨਿਊ ਨਰੋਤਮ ਨਗਰ ਇਲਾਕੇ ‘ਚ ਇਕ ਵਕੀਲ ਦੇ ਭਰਾ ਸਾਬਕਾ ਐਕਸੀਅਨ ਦੇ ਘਰ ਦੇ ਤਾਲੇ ਤੋੜ ਕੇ ਚੋਰੀ ਕਰਨ ਵਾਲੀ ਅੌਰਤ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ ਅੌਰਤ ਘਰ ‘ਚ ਖਾਣਾ ਬਣਾਉਣ ਦਾ ਕੰਮ ਕਰਦੀ ਸੀ। ਸੇਵਾਮੁਕਤ ਐਕਸੀਅਨ ਬਲਜੀਤ ਸਿੰਘ ਦੀ ਤਬੀਅਤ ਖ਼ਰਾਬ ਹੋਣ ‘ਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਬਾਅਦ ‘ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਹਸਪਤਾਲ ਦੇ ਡਾਕਟਰਾਂ ਦੀ ਰਿਪੋਰਟ ਅਨੁਸਾਰ ਬਲਜੀਤ ਸਿੰਘ ਨੂੰ ਸਟਰੈਸ ਮੈਟਲ ਜ਼ਹਿਰ ਦਿੱਤੀ ਗਈ ਸੀ। ਬਲਜੀਤ ਸਿੰਘ ਦੇ ਭਰਾ ਐਡਵੋਕੇਟ ਇੰਦਰਜੀਤ ਸਿੰਘ ਵਾਸੀ ਚੰਡੀਗੜ੍ਹ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੁਲਜ਼ਮ ਅੌਰਤ ਕਰਮਜੀਤ ਕੌਰ ਕੰਮੋ ਖ਼ਲਿਾਫ਼ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ। ਵਕੀਲ ਇੰਦਰਜੀਤ ਸਿੰਘ ਅਨੁਸਾਰ ਉਸ ਦਾ ਭਰਾ ਬਲਜੀਤ ਸਿੰਘ ਨਿਊ ਨਰੋਤਮ ਨਗਰ ਰਹਿੰਦਾ ਸੀ।

ਕਰਮਜੀਤ ਕੌਰ ਉਸ ਦੇ ਭਰਾ ਦਾ ਖਾਣਾ ਬਣਾਉਂਦੀ ਸੀ, ਜਿਸ ਨੇ ਉਸ ਦੇ ਭਰਾ ਦੇ ਘਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਭਰਾ ਨੂੰ ਆਈਵੀਵਾਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੀ ਰਿਪੋਰਟ ਅਨੁਸਾਰ ਉਸ ਦੇ ਭਰਾ ਨੂੰ ਸਟਰੈਸ ਮੈਟਲ ਜ਼ਹਿਰ ਦਿੱਤਾ ਗਿਆ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸਰਾਜਦੀਨ ਨੇ ਦੱਸਿਆ ਮੁਲਜ਼ਮ ਅੌਰਤ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।