ਕੈਲਗਰੀ,: ਮਨੁੱਖਤਾ ਦੀ ਮਿਸਾਲ ਪੇਸ਼ ਕਰਦੇ ਹੋਏ ਮੌਤ ਦੀ ਬੁੱਕਲ ਵਿਚ ਜਾਣ ਵਾਲੇ ਮਨਮੀਤ ਸਿੰਘ ਭੁੱਲਰ ਨੂੰ ਸਲਾਮ ਕਰਦੇ ਹੋਏ ਉਨ੍ਹਾਂ ਦੇ ਸਨਮਾਨ ਵਿਚ ਸੂਬਾਈ ਖੇਤਰ ਕੈਲਗਰੀ-ਗ੍ਰੀਨਵੇਅ ਦਾ ਨਾਂ ਬਦਲ ਕੇ ਉਨ੍ਹਾਂ ਦੇ ਨਾਂਅ ‘ਤੇ ਰੱਖੇ ਜਾਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਐਲਬਰਟਾ ਇਸ ਗੱਲ ‘ਤੇ ਵਿਚਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਐੱਮ. ਐੱਲ. ਏ. ਰਹੇ ਮਨਮੀਤ ਸਿੰਘ ਭੁੱਲਰ ਦਾ ਦਿਹਾਂਤ ਨਵੰਬਰ, 2015 ਵਿਚ ਇਕ ਸੜਕ ਹਾਦਸੇ ਵਿਚ ਉਸ ਸਮੇਂ ਹੋ ਗਿਆ ਸੀ ਜਦੋਂ ਉਹ ਸੜਕ ‘ਤੇ ਹਾਦਸੇ ਦੇ ਸ਼ਿਕਾਰ ਹੋਏ ਕਿਸੇ ਹੋਰ ਵਿਅਕਤੀ ਦੀ ਮਦਦ ਕਰ ਰਹੇ ਸਨ । ਉਸ ਸਮੇਂ ਦੂਜੇ ਵਿਅਕਤੀ ਦੀ ਮਦਦ ਕਰ ਰਹੇ ਭੁੱਲਰ ਨੂੰ ਦੂਜੇ ਟਰੱਕ ਨੇ ਟੱਕਰ ਮਾਰ ਦਿੱਤੀ ਸੀ । ਹਾਦਸੇ ਵਿਚ ਭੁੱਲਰ ਦਾ ਦਿਹਾਂਤ ਹੋ ਗਿਆ ਸੀ ਪਰ ਆਪਣੀ ਸੇਵਾ ਭਾਵਨਾ ਕਰਕੇ ਉਹ ਅੱਜ ਵੀ ਲੋਕਾਂ ਦੇ ਦਿਲਾਂ ‘ਚ ਜਿਊਂਦੇ ਹਨ । ਐਲਬਰਟਾ ਦਾ ਚੋਣ ਕਮਿਸ਼ਨ ਵਿਚਾਰ ਕਰ ਰਿਹਾ ਹੈ ਕਿ ਚਾਂ ਤੋਂ ਪਹਿਲਾਂ ਸੂਬਾਈ ਖੇਤਰ ਦਾ ਨਾਂ ਕਿਵੇਂ ਬਦਲਿਆ ਜਾਵੇ? ਇੱਥੇ ਦੱਸ ਦੇਈਏ ਭੁੱਲਰ ਦੀ ਯਾਦ ਵਿਚ ਇਕ ਸਕੂਲ ਵੀ ਇਸ ਸਾਲ ਕੈਲਗਰੀ ਵਿਚ ਖੋਲ੍ਹਿਆ ਜਾਵੇਗਾ। ਇਹ ਸਕੂਲ ਬੋਲੀਵੀਅਰਡ ਦੇ ਮਾਰਟਿੰਡੇਲ ਵਿਖੇ ਖੋਲ੍ਹਿਆ ਜਾਵੇਗਾ। ਇਸ ਸਕੂਲ ਵਿਚ 600 ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇਗੀ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ