ਅੌਰਤਾਂ ਨੂੰ ਇਕ ਹਜ਼ਾਰ ਰੁਪਏ ਦੇਣ ਸਬੰਧੀ ਸੌਂਪਿਆ ਮੰਗ ਪੱਤਰ

ਜਸਪਾਲ ਸਿੰਘ ਿਢੱਲੋਂ, ਰਾਮਪੁਰਾ ਫੂਲ

ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਮਜ਼ਦੂਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੀਡੀਪੀਓ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੇ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ। ਧਰਨੇ ਦੀ ਸ਼ੁਰੂਆਤ ਅਜਮੇਰ ਅਕਲੀਆ ਅਤੇ ਕੇਵਲ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ। ਵੱਡੀ ਗਿਣਤੀ ਵਿਚ ਮਨਰੇਗਾ ਮਜ਼ਦੂਰ ਅੌਰਤਾਂ ਅਤੇ ਖੇਤ ਮਜ਼ਦੂਰ ਇਕੱਠੇ ਹੋਏ, ਜਿਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜੀ ਕੀਤੀ। ਧਰਨੇ ਨੂੰ ਸੀਪੀਆਈ (ਐਮਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਨਿਛੱਤਰ ਸਿੰਘ ਰਾਮਨਗਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਮਨਰੇਗਾ ਦੇ ਬਜਟ ਨੂੰ ਖ਼ਜ਼ਾਨੇ ‘ਤੇ ਵੱਡਾ ਬੋਝ ਸਮਝਦੀ ਆ ਰਹੀ ਹੈ, ਜਿਸਨੇ ਪਿਛਲੇ ਚਾਰ ਸਾਲ ਵਿਚ ਮਗਨਰੇਗਾ ਦੇ ਬਜਟ ਵਿਚ ਪੰਜਾਹ ਹਜ਼ਾਰ ਕਰੋੜ ਰੁਪਏ ਤੋਂ ਵੱਧ ਕਟੌਤੀ ਕਰ ਦਿੱਤੀ ਹੈ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਹਰ ਮਹੀਨੇ ਇਕ ਹਜ਼ਾਰ ਰੁਪਏ ਅੌਰਤਾਂ ਦੇ ਬੈਂਕ ਖਾਤਿਆਂ ਵਿਚ ਪਾਏ ਜਾਣਗੇ। ਕਿਸਾਨਾਂ ਦੀ ਤਰ੍ਹਾਂ ਹਰ ਗਰੀਬ ਪਰਿਵਾਰ ਦਾ ਸਰਕਾਰੀ ਤੇ ਪ੍ਰਰਾਈਵੇਟ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਰਾਸ਼ਨ ਡੀਪੂਆਂ ਤੇ ਹੁੰਦੀ ਖੱਜ਼ਲ ਖ਼ੁਆਰੀ ਬੰਦ ਕਰਕੇ ਅਨਾਜ ਪੈਕਟਾਂ ਦੇ ਰਾਹੀਂ ਘਰ ਘਰ ਭੇਜਿਆ ਜਾਵੇਗਾ। ਭਗਵੰਤ ਮਾਨ ਵੱਲੋਂ ਕੀਤੇ ਸਭ ਵਾਅਦੇ ਠੰਢੇ ਬਸਤੇ ਵਿਚ ਪਾ ਦਿੱਤੇ ਗਏ ਹਨ। ਉਲਟਾ ਸਰਕਾਰ ਗਰੀਬ ਲੋਕਾਂ ਵੱਲ ਪਿੱਠ ਕਰਕੇ ਖੜ੍ਹ ਗਈ ਹੈ। ਜਦੋਂ ਕਿ ਕਰਜ਼ੇ ਬਦਲੇ ਗ.ਰੀਬ ਲੋਕਾਂ ਦੇ ਘਰਾਂ ਦੀਆਂ ਕੁਰਕੀਆਂ ਹੋ ਰਹੀਆਂ ਹਨ। ਆਗੂਆਂ ਨੇ ਕਿਹਾ ਹਰ ਖੇਤਰ ਵਿਚ ਮਸ਼ੀਨ ‘ਤੇ ਤਕਨੀਕ ਦਾ ਬੋਲਬਾਲਾ ਹੋ ਜਾਣ ਕਰਕੇ ਮਜ਼ਦੂਰਾਂ ਨੂੰ ਕਿਧਰੇ ਕੰਮ ਨਹੀਂ ਮਿਲ ਰਿਹਾ। ਮਹਿੰਗਾਈ ਸਿਰ ਚੜ੍ਹਕੇ ਬੋਲ ਰਹੀ ਹੈ। ਨਿੱਤ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਪਿੰਡਾਂ ਵਿਚ ਮਨਰੇਗਾ ਸਕੀਮ ਪੂਰੀ ਤਰ੍ਹਾਂ ਫੇਲ੍ਹ ਹੋਣ ਦੇ ਕਿਨਾਰੇ ਪਹੁੰਚ ਗਈ ਹੈ, ਕਿਉਂਕਿ ਕਿਸੇ ਮਜ਼ਦੂਰ ਨੂੰ 100 ਦਿਨ ਦਾ ਕੰਮ ਨਹੀਂ ਮਿਲਿਆ। ਬਹੁਤੇ ਪਿੰਡਾਂ ਦੇ ਸਰਪੰਚ ਅਤੇ ਧਨਾਢ ਚੌਧਰੀ ਸੈਕਟਰੀਆਂ ਨਾਲ ਮਿਲਕੇ ਮਨਰੇਗਾ ਮਜ਼ਦੂਰਾਂ ਤੋਂ ਸ਼ਰੇਆਮ ਆਪਣੇ ਨਿੱਜੀ ਕੰਮ ਕਰਵਾ ਰਹੇ ਹਨ ਅਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਹੈ, ਜਦ ਕਿ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਚੁੱਪ ਹੈ। ਆਗੂਆਂ ਨੇ ਮੰਗ ਕੀਤੀ ਹੈ ਕਿ ਅੌਰਤਾਂ ਦੇ ਖਾਤਿਆਂ ਵਿਚ ਇਕ ਹਜ਼ਾਰ ਰੁਪਏ ਪਾਉਣੇ ਸ਼ੁਰੂ ਕੀਤੇ ਜਾਣ, ਮਨਰੇਗਾ ਮਜ਼ਦੂਰਾਂ ਨੂੰ ਪੂਰਾ ਸਾਲ ਕੰਮ, 700 ਰੁਪਏ ਦਿਹਾੜੀ ਅਤੇ ਇਕ ਪਰਿਵਾਰ ਦੇ ਦੋ ਜੀਆਂ ਨੂੰ ਕੰਮ ਦੀ ਗਰੰਟੀ ਕੀਤੀ ਜਾਵੇ। ਮਜ਼ਦੂਰਾਂ ਸਿਰ ਚੜਿ੍ਹਆ ਸਰਕਾਰੀ ‘ਤੇ ਪ੍ਰਰਾਈਵੇਟ ਕਰਜ਼ਾ ਮੁਆਫ਼ ਕੀਤਾ ਜਾਵੇ। ਵਾਹੀਯੋਗ ਪੰਚਾਇਤੀ ਜ਼ਮੀਨ ਵਿੱਚੋਂ ਤੀਜੇ ਹਿੱਸੇ ਦੀ ਜ਼ਮੀਨ ਮਜ਼ਦੂਰਾਂ/ਦਲਿਤਾਂ ਨੂੰ ਖੇਤੀ ਕਰਨ ਲਈ ਅਤੇ ਸਸਤੇ ਰੇਟਾਂ ‘ਤੇ ਦਿੱਤੀ ਜਾਵੇ। ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨ ਵਧਾਕੇ 5000 ਰੁਪਏ ਕੀਤੀ ਜਾਵੇ। ਗ.ਰੀਬ ਬੱਚਿਆਂ ਨੂੰ ਬੀਏ ਤਕ ਦੀ ਪੜ੍ਹਾਈ ਫਰੀ ਕੀਤੀ ਜਾਵੇ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਕਰਿਆੜ ਵਾਲਾ, ਮਨਜੀਤ ਕੌਰ ਪੱਖੋ ਕਲਾਂ, ਕਰਮਜੀਤ ਕੌਰ ਬੱਲੋਂ, ਕਿਰਨਦੀਪ ਕੌਰ ਬਦਿਆਲਾ, ਬਿੱਕਰ ਸਿੰਘ ਬੱਲੋ, ਕੁਲਦੀਪ ਕੌਰ ਕਰਿਆੜਵਾਲਾ , ਮੇਜਰ ਸਿੰਘ ਅਤੇ ਕਰਮਜੀਤ ਕੌਰ ਬੁੱਗਰਾਂ, ਗੁਰਮੇਲ ਸਿੰਘ ਪੱਖੋ ਕਲਾਂ ਆਦਿ ਆਗੂਆਂਪੰਜਾਬ ਸਰਕਾਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਕਾਮਰੇਡ ਅਜਾਇਬ ਸਿੰਘ ਸੰਘੇੜਾ ਨੇ ਨਿਭਾਈ।