ਬਲਜੀਤ ਸਿੰਘ ਟਿੱਬਾ, ਸੰਗਰੂਰ :

ਭਾਰੀ ਮੀਂਹ ਪੈਣ ਨਾਲ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦਾ ਸ਼ਹਿਰ ਸੰਗਰੂਰ ਜਲ-ਥਲ ਹੋ ਗਿਆ, ਭਾਵੇਂ ਲੋਕਾਂ ਦੇ ਗਰਮੀ ਨਾਲ ਮੁਰਝਾਏ ਚਿਹਰੇ ਖਿਲ ਉਠੇ ਉੱਥੇ ਹੀ ਮੀਂਹ ਨਾਲ ਸ਼ਹਿਰ ਦੇ ਬਜ਼ਾਰਾਂ ਅਤੇ ਨੀਵੇਂ ਮੁਹੱਲਿਆਂ ਵਿਚ ਪਾਣੀ ਖੜ੍ਹਨ ਨਾਲ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ। ਕਈ ਦਿਨਾਂ ਤੋਂ ਸੰਗਰੂਰ ਵਾਸੀ ਅੰਦਰ ਕਈ ਦਿਨਾਂ ਤੋਂ ਗਰਮੀ ਨਾਲ ਜੂਝ ਰਹੇ ਸਨ ਤੇ ਸ਼ੁੱਕਰਵਾਰ ਨੂੰ ਡੇਢ ਘੰਟੇ ਤੋਂ ਵਧੇਰੇ ਸਮਾਂ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲੀ। ਇਸ ਦੇ ਨਾਲ ਹੀ ਕਈ ਥਾਵਾਂ ‘ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਆਫ਼ਤ ਦਾ ਵੀ ਸਾਹਮਣਾ ਕਰਨਾ ਪਿਆ।

————–

-ਮੀਂਹ ਦੇ ਪਾਣੀ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਖੋਲ੍ਹੀ ਪੋਲ

ਸ਼ਹਿਰ ਸੰਗਰੂਰ ਜਿਥੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸਮੇਂ ਦੀਆਂ ਸਰਕਾਰਾਂ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਉਥੇ ਸ਼ੁੱਕਰਵਾਰ ਨੂੰ ਪਈ ਬਾਰਿਸ਼ ਨੇ ਫਿਰ ਸਰਕਾਰਾਂ ਅਤੇ ਸੰਗਰੂਰ ਪ੍ਰਸ਼ਾਸਨ ਦੇ ਕੀਤੇ ਪੰ੍ਬਧਾਂ ਦਾ ਜਨਾਜ਼ਾ ਕੱਢ ਕੇ ਰੱਖ ਦਿੱਤਾ ਕਿਉਂਕਿ ਬਾਰਿਸ਼ ਦੇ ਪਾਣੀ ਨਾਲ ਸ਼ਹਿਰ ਦੇ ਬਾਜ਼ਾਰਾਂ ਅਤੇ ਨੀਵੇਂ ਇਲਾਕਿਆਂ ਵਿਚ ਪਾਣੀ ਹੀ ਪਾਣੀ ਭਰ ਗਿਆ। ਇਸ ਖੜ੍ਹੇ ਪਾਣੀ ਵਿੱਚੋਂ ਲੋਕ ਬੇਹੱਦ ਪਰੇਸ਼ਾਨ ਹੋ ਕੇ ਜਿੱਥੋਂ ਲੰਘ ਰਹੇ ਸਨ ਉਥੇ ਹੀ ਪ੍ਰਸ਼ਾਸਨ ਦੇ ਪੰ੍ਬਧਾਂ ਨੂੰ ਵੀ ਕੋਸ ਰਹੇ ਸੀ। ਸੰਗਰੂਰ ਸ਼ਹਿਰ ਦਾ ਬੱਸ ਅੱਡਾ ਤੇ ਧੂਰੀ ਗੇਟ ਬਜਾਰ ਚ ਪਾਣੀ ਪਾਣੀ ਹੋਇਆ ਪਿਆ ਸੀ ਤੇ ਬਰਸਾਤ ਦਾ ਪਾਣੀ ਦੁਕਾਨਾਂ ਦੇ ਅੰਦਰ ਤੱਕ ਵੜ ਗਿਆ ਸੀ। ਲੋਕਾਂ ਦਾ ਕਹਿਣਾ ਸੀ ਕਿ ਕਰੋੜਾਂ ਰੁਪਏ ਫੰਡ ਸੰਗਰੂਰ ‘ਚ ਪਾਣੀ ਦੀ ਨਿਕਾਸੀ ਲਈ ਆਏ ਪਰ ਜੇਕਰ ਸਮੇਂ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਅਧਿਕਾਰੀ ਇਮਾਨਦਾਰੀ ਨਾਲ ਇਨਾਂ੍ਹ ਫੰਡਾਂ ਦੀ ਵਰਤੋਂ ਕਰਦੇ ਤਾਂ ਮੀਹਾਂ ਦੌਰਾਨ ਲੋਕਾਂ ਨੂੰ ਪਾਣੀ ਦੀਆਂ ਸਮੱਸਿਆਂਵਾਂ ਨਾਲ ਜੂਝਣਾ ਨਾ ਪੈਂਦਾ।

—————-

-ਸ਼ਿਵਮ ਕਾਲੋਨੀ ਬਣੀ ਨਰਕ ਕਾਲੋਨੀ

ਸ਼ਹਿਰ ਦੇ ਵਾਰਡ ਨੰਬਰ ਤਿੰਨ ਵਾਲੀ ਸ਼ਵਿਮ ਕਾਲੋਨੀ ਜੋ ਕਿ ਮੀਂਹ ਵਿਚ ਨਰਕ ਕਲੋਨੀ ‘ਚ ਤਬਦੀਲ ਹੋ ਜਾਂਦੀ ਹੈ ਦੇ ਵਾਸੀਆਂ ਨੂੰ ਅੱਜ ਪਏ ਮੀਂਹ ਨੇ ਫਿਰ ਪੇ੍ਸ਼ਾਨੀ ‘ਚ ਪਾ ਦਿੱਤਾ। ਮੀਂਹ ਦਾ ਪਾਣੀ ਇਥੋਂ ਦੇ ਲੋਕਾਂ ਲਈ ਇੱਕ ਵੱਡੀ ਆਫ਼ਤ ਬਣ ਜਾਂਦਾ ਹੈ ਕਿਉਂਕਿ ਸੀਵਰੇਜ ਪੈਣ ਦੇ ਕਈ ਮਹੀਨਿਆਂ ਬਾਅਦ ਵੀ ਇੱਥੋਂ ਦੇ ਲੋਕ ਟੁੱਟੀਆਂ ਤੇ ਪੁੱਟੀਆਂ ਹੋਈਆਂ ਗਲੀਆਂ ਦੀ ਸਰਕਾਰ ਵੱਲੋਂ ਸਾਰ ਨਾ ਲਏ ਜਾਣ ਕਰ ਕੇ ਇੱਥੇ ਮੀਂਹ ਪੈਣ ਉਪਰੰਤ ਝੀਲ ਦਾ ਰੂਪ ਧਾਰ ਲੈਂਦੀਆਂ ਹਨ। ਮੀਂਹਾਂ ਦੇ ਪਾਣੀ ਨਾਲ ਗਲੀਆਂ ‘ਚ ਪੈਦਲ ਲੰਘਣਾ ਤਾਂ ਇੱਕ ਪਾਸੇ ਰਿਹਾ ਵ੍ਹੀਕਲਜ਼ ਤੇ ਵੀ ਨਹੀਂ ਲੰਿਘਆ ਜਾਂਦਾ। ਸ਼ਿਵਮ ਕਾਲੋਨੀ ਦੇ ਸਵਰਨ ਐਵਨਿਓ ਵਾਸੀ ਅਧਿਆਪਕ ਆਗੂ ਮਾਸਟਰ ਬੱਗਾ ਸਿੰਘ ਨੇ ਕਿਹਾ ਕਿ ਕਾਲ਼ੇ ਬੱਦਲ ਹਾਲੇ ਧੂਰੀ ਵਾਲੇ ਪਾਸੇ ਹੁੰਦੇ ਹਨ ਅਤੇ ਸਾਨੂੰ ਿਫ਼ਕਰ ਸਾਨੂੰ ਪੈ ਜਾਂਦਾ ਹੈ ਕਿ ਹੁਣ ਮੀਂਹ ਪੈਣ ਤੋਂ ਬਾਅਦ ਕਿਵੇਂ ਲੰਘਾਂਗੇ। ਉਨਾਂ੍ਹ ਕਿਹਾ ਕਿ ਲੰਮੇ ਸਮੇਂ ਤੋਂ ਇੱਥੋਂ ਦੇ ਲੋਕ ਗਲੀਆਂ ‘ਚ ਪਾਣੀ ਭਰ ਜਾਣ ਦਾ ਸੰਤਾਪ ਭੋਗ ਰਹੇ ਹਨ ਪਰ ਪਤਾ ਨਹੀਂ, ਮੌਜੂਦਾ ਪੰਜਾਬ ਸਰਕਾਰ ਕਿਸ ਦਿਨ ਮਿਹਰਬਾਨ ਹੋਵੇਗੀ।

——————–

-ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ‘ਚ ਵੀ ਭਰਿਆ ਮੀਂਹ ਦਾ ਪਾਣੀ

ਜ਼ਿਲੇ ਦਾ ਸਰਕਾਰੀ ਹਸਪਤਾਲ ਵੀ ਹਰ ਮੀਹ ਵਾਂਗ ਅੱਜ ਵੀ ਪਏ ਮੀਂਹ ਅੱਗੇ ਗੋਡੇ ਟੇਕ ਗਿਆ ਤੇ ਹਸਪਤਾਲ ਵਿਚ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਇਥੇ ਵੀ ਪਾਣੀ ਹੀ ਪਾਣੀ ਨਜ਼ਰ ਆਇਆ। ਹਸਪਤਾਲ ਦੇ ਵਾਰਡ ਤਾਂ ਵਾਰਡ ਇੱਥੋਂ ਦੀ ਐਮਰਜੈਂਸੀ ਅੱਗੇ ਵੀ ਪਾਣੀ ਬਹੁਤ ਖੜ੍ਹਾ ਸੀ। ਹਸਪਤਾਲ ‘ਚ ਪਾਣੀ ਭਰਨ ਨਾਲ ਮਰੀਜ਼ਾਂ ਤੇ ਉਨਾਂ੍ਹ ਦੇ ਨਾਲ ਆਏ ਵਾਰਸਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।