Ad-Time-For-Vacation.png

ਭਾਰਤ ਦੀ ਅਖੰਡਤਾ ਬੰਨ ਕੇ ਨਹੀਂ ਰੱਖੀ ਜਾ ਸਕਦੀ

ਸਵਰਨ ਸਿੰਘ

ਭਾਵੇਂ ਸੰਸਾਰ ਦਾ ਕੋਈ ਵੀ ਦੇਸ਼ 100 ਫ਼ੀ ਸਦੀ ਅਪਣੇ ਨਾਗਰਿਕਾਂ ਨੂੰ ਖ਼ੁਸ਼ ਨਹੀਂ ਕਰ ਸਕਦਾ ਨਾ ਹੀ ਕੋਈ ਵਿਸ਼ੇਸ਼ ਰਾਜ ਪ੍ਰਬੰਧ ਹੀ ਅਜਿਹਾ ਕ੍ਰਿਸ਼ਮਾ ਕਰ ਸਕਣ ਦੇ ਸਮਰੱਥ ਹੈ। ਪਰ ਸ਼ਾਸਨ ਦੇ ਚੰਗੇ ਜਾਂ ਬੁਰੇ ਹੋਣ ਦੀ ਪਛਾਣ ਨਾਗਰਿਕਾਂ ਨੂੰ ਮਿਲੇ ਅਧਿਕਾਰਾਂ ਤੋਂ ਹੀ ਕੀਤੀ ਜਾ ਸਕਦੀ ਹੈ।

ਸਦੀਆਂ ਦੀ ਤਾਨਾਸ਼ਾਹੀ (ਗ਼ੁਲਾਮੀ) ਦਾ ਸੰਤਾਪ ਭੋਗਣ ਤੋਂ ਪਿਛੋਂ ਭਾਰਤ ਦੇ ਮਹਾਨ ਸੂਰਬੀਰਾਂ ਨੇ ਏਕੇ ਦਾ ਸਬੂਤ ਦੇ ਕੇ ਬਿਨਾਂ ਜਾਤ-ਪਾਤ ਧਰਮ ਦੀਆਂ ਗਿਣਤੀਆਂ-ਮਿਣਤੀਆਂ ਤੋਂ ਸਾਂਝੇ ਤੌਰ ਤੇ ਆਜ਼ਾਦੀ ਪ੍ਰਾਪਤ ਕੀਤੀ। ਭਾਰਤ ਤਾਂ ਅਸਲ ਵਿਚ ਐਨੇ ਲੰਮੇ ਸਮੇਂ ਲਈ ਗ਼ੁਲਾਮ ਰਿਹਾ ਕਿ ਇਥੋਂ ਦੀ ਜਨਤਾ ਵਿਚੋਂ ਆਜ਼ਾਦੀ ਪ੍ਰਾਪਤ ਕਰਨ ਵਾਲੀ ਚਿਣਗ ਹੀ ਬੁੱਝ ਚੁੱਕੀ ਸੀ।

ਜ 70 ਸਾਲ ਦੇ ਲਗਭਗ ਸਮਾਂ ਬੀਤ ਚੁੱਕਾ ਹੈ ਅਤੇ ਜਿਨ੍ਹਾਂ ਔਗੁਣਾਂ ਕਰ ਕੇ ਕਦੇ ਭਾਰਤ ਗ਼ੁਲਾਮ ਹੋਇਆ ਸੀ ਅੱਜ ਉਸੇ ਕਾਰਨ ਸਾਡੀ ਭਾਈਚਾਰਕ ਸਾਂਝ ਦਿਨੋਂ-ਦਿਨ ਘਟਦੀ ਜਾ ਰਹੀ ਹੈ। ਸਨਾਤਨੀ ਵੀਰਾਂ ਵਿਚ ਜਾਤ-ਪਾਤ ਦਾ ਜੋ ਤਾਣਾ-ਬਾਣਾ ਇਸ ਧਰਮ ਦੇ ਪੁਰਾਤਨ ਗ੍ਰੰਥਾਂ ਵਿਚੋਂ ਸਮਾਜ ਵਿਚ ਫੈਲਿਆ ਹੈ, ਅਸਲ ਵਿਚ ਇਹ ਇਕੋ-ਇਕ ਕਾਰਨ ਹੈ ਕਿ ਅੱਜ ਭਾਰਤੀਆਂ ਦੀ ਇਕ ਭਾਰਤੀ ਦੇ ਤੌਰ ਤੇ ਪਛਾਣ ਨਹੀਂ ਬਣ ਸਕੀ।

ਇਸ ਸੱਭ ਦੇ ਪਿੱਛੇ ਕੋਈ ਹੋਰ ਕਸੂਰਵਾਰ ਨਹੀਂ ਬਲਕਿ ਸਨਾਤਨੀ ਮਰਿਆਦਾ ‘ਜਾਤ ਵਰਣ ਵੰਡ’ ਹੀ ਹੈ। ਅਪਣੇ ਧਰਮਾਂ ਦੇ ਲੋਕਾਂ ਨੂੰ ਵੀ ਵਿਤਕਰੇ ਦਾ ਸਾਹਮਣਾ ਕਰਨਾ ਪਵੇ ਤਾਂ ਗਿਣਤੀ ਕਿਵੇਂ ਵਧੇਗੀ? ਜਦੋਂ ਤਕ ਸਨਾਤਨੀ ਵੀਰ ਅਪਣੀ ਮਨੂੰ ਸਮ੍ਰਿਤੀ ਨੂੰ ਅਲਵਿਦਾ ਨਹੀਂ ਕਹਿ ਦਿੰਦੇ ਉਦੋਂ ਤਕ ਲੋਕ ਵੱਖ-ਵੱਖ ਧਰਮ ਅਖਤਿਆਰ ਕਰਦੇ ਹੀ ਰਹਿਣਗੇ।ਭਾਰਤੀ ਹਿੰਦੂਆਂ ਵਿਚ ਇਕ ਬਹੁਤ ਵੱਡੀ ਗਿਣਤੀ ਧਰਮਨਿਰਪੱਖ ਹਿੰਦੂਆਂ ਦੀ ਹੈ। ਇਹ ਵੀਰ ਕਿਸੇ ਵੀ ਘੱਟ ਗਿਣਤੀ ਵਲੋਂ ਛੇੜੇ ਸੰਘਰਸ਼ ਸਮੇਂ ਪ੍ਰਗਟ ਹੁੰਦੇ ਹਨ ਅਤੇ ਸਲਾਹਾਂ ਦਿੰਦੇ ਹਨ ਕਿ ਹਥਿਆਰ ਛੱਡ ਕੇ ਗੱਲ ਕਰੋ, ਸਰਕਾਰ ਖ਼ੁਦ ਹੀ ਗੱਲ ਮੰਨੇਗੀ। ਪਰ ਜਦੋਂ ਹਥਿਆਰ ਛੱਡ ਦਿਤੇ ਜਾਂਦੇ ਹਨ ਤਾਂ ਜੇਲਾਂ ਵਿਚ ਕਈ ਸਾਲਾਂ ਤਕ ਸੜਨ ਵਾਲਿਆਂ ਦੀ ਕੋਈ ਸਰਕਾਰ ਸਾਰ ਨਹੀਂ ਲੈਂਦੀ ਅਤੇ ਨਾਹੀ ਇਹ ਧਰਮਨਿਰਪੱਖ ਵੀਰਾਂ ਦਾ ਸਮੂਹ ਹੀ ਕਿਤੇ ਬਹੁੜਦਾ ਹੈ। ਅਜਿਹਾ ਪੰਜਾਬ ਦੇ ਖਾੜਕੂਆਂ, ਕਸ਼ਮੀਰੀ ਖਾੜਕੂਆਂ, ਉਲਫ਼ਾ ਬਾਗ਼ੀਆਂ ਅਤੇ ਅਜਕਲ ਮਾਉਵਾਦੀਆਂ ਨਾਲ ਵੀ ਵਾਪਰ ਚੁੱਕਾ ਹੈ। ਅੱਜ ਮੁਸਲਮਾਨਾਂ ਨਾਲ ਗ਼ੈਰਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਫਿਰ ਅਜਿਹਾ ਟੋਲਾ ਕਿਤੇ ਨਜ਼ਰ ਨਹੀਂ ਪੈ ਰਿਹਾ ਜੋ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨੂੰ ਸਲਾਹ ਦਿੰਦਾ ਦਿਸੇ ਕਿ ਬਰਾਬਰਤਾ ਦਾ ਅਧਿਕਾਰ ਸੰਵਿਧਾਨ ਦੀ ਆਤਮਾ ਹੈ, ਇਸ ਦੀ ਉਲੰਘਣਾ ਨਾ ਕਰੋ।

ਇਹ ਦੇਸ਼ ਕਿਸੇ ਇਕ ਜਾਤ ਜਾਂ ਫ਼ਿਰਕੇ ਦੀ ਜਾਗੀਰ ਨਹੀਂ। ਆਜ਼ਾਦੀ ਸਮੇਂ ਲਗਭਗ 563 ਰਿਆਸਤਾਂ ਦੇ ਮੁਖੀਆਂ ਨੇ ਅਪਣਾ ਮਾਣ ਛੱਡ ਕੇ ਦੇਸ਼ ਨੂੰ ਮਜ਼ਬੂਤ ਕਰਨ ਲਈ ਅਪਣਾ ਭਵਿੱਖ ਭਾਰਤ ਨਾਲ ਜੋੜ ਦਿਤਾ ਸੀ। ਇਹ ਉਨ੍ਹਾਂ ਦੀ ਮਜਬੂਰੀ ਨਹੀਂ ਸੀ। ਪਰ ਕੀ 1947 ਦੀ ਆਜ਼ਾਦੀ ਬਹੁਤ ਸਾਰੇ ਲੋਕਾਂ ਲਈ ਅੱਜ ਭਾਰਤੀ ਗ਼ੁਲਾਮੀ ਨਹੀਂ ਬਣਦੀ ਜਾ ਰਹੀ? ਕੀ ਅੱਜ ਦੇਸ਼ ਦੇ ਘੱਟ ਗਿਣਤੀ ਵਰਗਾਂ ਨੂੰ ਇਕ ਸਾਜ਼ਸ਼ ਅਧੀਨ ਜ਼ਲੀਲ ਨਹੀਂ ਕੀਤਾ ਜਾ ਰਿਹਾ? ਕੀ ਅੱਜ ਦੇਸ਼ ਅੰਦਰ ਦੋ ਕਾਨੂੰਨੀ ਪ੍ਰਣਾਲੀਆਂ ਨਹੀਂ ਚਲ ਰਹੀਆਂ? ਘੱਟ ਗਿਣਤੀ ਨਾਲ ਸਬੰਧਤ ਦੋਸ਼ੀਆਂ ਨੂੰ ਫਾਂਸੀ ਜਾਂ ਲੰਮੀਆਂ ਸਜ਼ਾਵਾਂ ਇਸ ਦੋਹਰੀ ਕਾਨੂੰਨੀ ਪ੍ਰਣਾਲੀ ਦਾ ਹੀ ਸਬੂਤ ਹਨ। ਬਾਬਰ ਨੇ ਅਯੁੱਧਿਆ ਦਾ ਰਾਮ ਮੰਦਰ ਤੋੜਿਆ (ਬਹੁਤ ਬੁਰਾ ਕੰਮ ਕੀਤਾ ਸੀ) ਪਰ ਕੀ ਹਿੰਦੂ ਵੀ ਸਿੱਖਾਂ ਦਾ ਅਕਾਲ ਤਖ਼ਤ ਢਾਹ ਕੇ ਬਾਬਰ ਵਰਗੇ ਹੀ ਨਹੀਂ ਬਣ ਗਏ? ਔਰੰਗਜ਼ੇਬ ਬਾਦਸ਼ਾਹ ਨੇ ਬਹੁਤ ਸਾਰੇ ਹਿੰਦੂਆਂ ਦਾ ਧਰਮ ਤਬਦੀਲ ਕਰਵਾਇਆ ਜਾਂ ਕਤਲ ਕੀਤੇ ਪਰ ਅਸੀ ਦਿੱਲੀ ਵਿਚ ਸਿੱਖਾਂ ਅਤੇ ਗੁਜਰਾਤ ਵਿਚ ਮੁਸਲਮਾਨਾਂ ਨੂੰ ਕਤਲ ਕਰ ਕੇ ਔਰੰਗਜ਼ੇਬ ਵਰਗੇ ਹੀ ਨਹੀਂ ਬਣੇ?

ਆਸ ਦੀ ਕਿਰਨ ਹਾਲੇ ਬਾਕੀ ਹੈ ਕਿਉਂਕਿ ਬਹੁਤ ਸਾਰੇ ਵਿਦਵਾਨ ਅਤੇ ਸੂਝਵਾਨ ਹਿੰਦੂ ਭਰਾ ਅਜੇ ਦੇਸ਼ ਵਿਚ ਹਨ ਜੋ ਘੱਟ ਗਿਣਤੀਆਂ ਨਾਲ ਅਜਿਹਾ ਸਲੂਕ ਹਮੇਸ਼ਾ ਨਿੰਦਣਯੋਗ ਮੰਨਦੇ ਹਨ। ਸਮੇਂ-ਸਮੇਂ ਤੇ ਇਸ ਬਾਬਤ ਆਵਾਜ਼ ਵੀ ਬੁਲੰਦ ਕਰਦੇ ਰਹਿੰਦੇ ਹਨ। ਭਾਰਤ ਨੂੰ ਪਿਆਰ ਨਾਲ ਇਕ ਰਖਿਆ ਜਾ ਸਕਦਾ ਹੈ। ਅੱਜ ਬੰਨ੍ਹ ਕੇ ਕੋਈ ਅਖੌਤੀ ਅਖੰਡਤਾ ਨੂੰ ਕਾਇਮ ਨਹੀਂ ਰੱਖ ਸਕਦਾ। ਅੰਤਰਰਾਸ਼ਟਰੀ ਮਾਨਤਾਵਾਂ ਅਜਿਹਾ ਕਰਨ ਦੇ ਹੱਕ ਵਿਚ ਨਹੀਂ ਹਨ। ਦੇਸ਼ ਦੇ ਸੁਹਿਰਦ ਹਿੰਦੂ ਵੀਰਾਂ ਨੂੰ ਬੇਨਤੀ ਹੈ ਕਿ ਉਹ ਸਰਕਾਰਾਂ ਤੇ ਦਬਾਅ ਬਣਾਉਣ ਤਾਂ ਜੋ ਭਾਰਤ ਦਾ ਮਾਣ ਬਣਿਆ ਰਹੇ। ਅੱਜ ਜੇ ਦੇਸ਼ ਨੂੰ ਮਜ਼ਬੂਤ ਕਰਨਾ ਹੈ ਤਾਂ ਇਨ੍ਹਾਂ ਸਾਰੇ ਵਿਤਕਰਿਆਂ ਨੂੰ ਬੰਦ ਕਰਨਾ ਹੀ ਪਵੇਗਾ ਨਹੀਂ ਤਾਂ ਭਾਰਤ ਦਾ ਰੂਸ ਵਾਂਗ ਖੰਡ-ਖੰਡ ਹੋਣਾ ਕੋਈ ਦੂਰ ਨਹੀਂ ਹੈ। ਅੱਜ ਹਿੰਦੂਤਵੀ ਕੱਟੜ ਜਥੇਬੰਦੀਆਂ ਕਦੇ ਪਾਕਿਸਤਾਨ ਵਿਰੁਧ ਅਤੇ ਕਦੇ ਮੁਸਲਮਾਨਾਂ ਵਿਰੁਧ ਹਰ ਰੋਜ਼ ਜ਼ਹਿਰ ਉਗਲਦੀਆਂ ਹਨ । ਹਿੰਦੂ ਗ੍ਰੰਥਾਂ ਵਿਚ ‘ਸ਼ਾਂਤੀ’ ਸ਼ਬਦ ਦੀ ਬਹੁਤ ਵਰਤੋਂ ਹੋਈ ਹੈ ਪਰ ਸ਼ਾਂਤੀ ਸਾਡੇ ਮਨਾਂ ਵਿਚ ਕਦੋਂ ਹੋਵੇਗੀ, ਪਤਾ ਨਹੀਂ।

ਦੇਸ਼ ਦੇ ਸਿੱਖਾਂ ਨੂੰ ਹਿੰਦੂ ਹੀ ਕਿਹਾ ਜਾਂਦਾ ਹੈ ਂ? ਵੈਸੇ ਜਿਨ੍ਹਾਂ ਸਿੱਖਾਂ ਨੂੰ ਭਰਾ ਕਹਿੰਦੇ ਹੋ ਘੱਟ ਤਾਂ ਤੁਸੀ ਸਿੱਖਾਂ ਨਾਲ ਵੀ ਨਹੀਂ ਕੀਤੀ। ਸੋ ਬੇਨਤੀ ਹੈ ਕਿ ਸਮੇਂ ਅਨੁਸਾਰ ਸੋਚ ਕੇ ਚੱਲੋ ਸੱਭ ਧਰਮਾਂ ਜਾਤਾਂ ਦੇ ਯੋਧਿਆਂ ਦੀ ਏਕਤਾ ਨੇ ਆਜ਼ਾਦੀ ਦਾ ਤੋਹਫ਼ਾ ਦਿਤਾ ਸੀ। ਅੱਜ ਜੇ ਖੇਰੁੰ-ਖੇਰੁੰ ਹੋਏ ਭਾਰਤ ਨੂੰ ਕੋਈ ਬਾਹਰੋਂ ਖ਼ਤਰਾ ਹੋ ਜਾਵੇ ਤਾਂ ਮਹਾਨ ਪ੍ਰਿਥਵੀ ਰਾਜ ਚੌਹਾਨ ਦੇ ਸਮੇਂ ਵਰਗਾ ਸਮਾਂ ਵੇਖਣਾ ਪੈ ਸਕਦਾ ਹੈ। ਜਿਸ ਕਸ਼ਮੀਰ ਵਿਰੁਧ ਅੱਗ ਉਗਲੀ ਜਾਂਦੀ ਹੈ ਲੜਨਾ ਤਾਂ ਫ਼ੌਜ ਨੇ ਹਮੇਸ਼ਾ ਉਸੇ ਧਰਤੀ ਤੋਂ ਹੀ ਹੈ ਫਿਰ ਕਸ਼ਮੀਰ ਅਤੇ ਪੰਜਾਬ ਦੇ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਦੇਸ਼ ਦੀ ਰਾਖੀ ਨਹੀਂ ਕੀਤੀ ਜਾ ਸਕੇਗੀ। ਮਹਾਰਾਸ਼ਟਰ ਵਿਚ ਬੈਠ ਕੇ ਪਾਕਿਸਤਾਨ ਵਿਰੁਧ ਅੱਗ ਉਗਲਣ ਵਾਲੇ ਕੀ ਜਾਣਨ ਕਿ ਪਾਕਿਸਤਾਨ ਨਾਲ ਲੜਨ ਲਈ ਕੀ-ਕੀ ਕਰਨਾ ਪੈਂਦਾ ਹੈ। ਅਸੀ ਕਿਸੇ ਵੀ ਲੜਾਈ ਦੇ ਹੱਕ ਵਿਚ ਨਹੀਂ। ਆਉ ਸੱਭ ਨੂੰ ਬਰਾਬਰ ਮਿਲੇ ਅਧਿਕਾਰਾਂ ਦਾ ਆਨੰਦ ਮਾਣਨ ਦਿਉ ਅਤੇ ਦੇਸ਼ ਦੀ ਤਰੱਕੀ ਵਿਚ ਹਿੱਸਾ ਪਾਉਣ ਦਿਉੇ। ਜੋ ਲੋਕ ਗੱਲਾਂ ਬਾਤਾਂ ਨਾਲ ਜ਼ਿਆਦਾ ਰਾਸ਼ਟਰਵਾਦੀ ਹੋਣ ਦਾ ਵਿਖਾਵਾ ਕਰਦੇ ਹਨ, ਅਸਲ ਵਿਚ ਦੇਸ਼ ਉਤੇ ਬਣੀ ਬਿਪਤਾ ਸਮੇਂ ਅੱਖ ‘ਚ ਪਾਏ ਵੀ ਰੜਕਦੇ ਨਹੀਂ। ਜੀਉ ਅਤੇ ਜੀਣ ਦਿਉ ਦੀ ਨੀਤੀ ਹੀ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਕਰੇਗੀ। (ਸਪੋਕਸਮੈਨ)

ਸੰਪਰਕ : 98724-53156

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.