Ad-Time-For-Vacation.png

ਭਾਰਤ ਦਾ ਅਰਥਚਾਰਾ ਡੁੱਬਣ ਕੰਢੇ ਪਰ ਭਾਜਪਾ ‘ਚ ਬਹੁਤੇ ਆਗੂ ਡਰਦੇ ਮਾਰੇ ਚੁੱਪ ਨੇ: ਯਸ਼ਵੰਤ ਸਿਨਹਾ

ਚੰਡੀਗੜ੍ਹ: ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਇਕ ਅੰਗਰੇਜ਼ੀ ਅਖਬਾਰ ਵਿਚ ਛਪੇ ਆਪਣੇ ਲੇਖ ਵਿਚ ਭਾਰਤੀ ਉਪਮਹਾਂਦੀਪ ਦੇ ਅਰਥਚਾਰੇ ਦੀ ਗੱਡੀ ਨੂੰ ਲੀਹੋਂ ਲੱਥ ਚੁੱਕੀ ਦੱਸਦਿਆਂ ਮੋਦੀ ਸਰਕਾਰ ਅਤੇ ਮੌਜੂਦਾ ਵਿੱਤ ਮੰਤਰੀ ਅਰੁਨ ਜੇਤਲੀ ਦੀ ਕਰੜੀ ਅਲੋਚਨਾ ਕੀਤੀ ਹੈ।

ਭਾਜਪਾ ਆਗੂ ਨੇ ਆਪਣੇ ਲੇਖ ਵਿੱਚ ਇਥੋਂ ਤੱਕ ਲਿਖਆ ਹੈ ਕਿ ਭਾਜਪਾ ਵਿਚ ਉਸ ਦੇ ਬਹੁਤੇ ਸਹਿਯੋਗੀ ਵੀ ਅਜਿਹਾ ਹੀ ਮਹਿਸੂਸ ਕਰ ਰਹੇ ਹਨ ਪਰ ਉਹ ਡਰਦੇ ਮਾਰੇ ਕੁਝ ਬੋਲ ਨਹੀਂ ਰਹੇ।27 ਸਤੰਬਰ ਦੇ ਇੰਡੀਅਨ ਐਕਸਪ੍ਰੈਸ ਵਿੱਚ ਛਪੇ ਲੇਖ ਵਿਚ ਯਸ਼ਵੰਤ ਸਿਨਹਾ ਨੇ ਕਿਹਾ ਹੈ ਕਿ ਅਰੁਣ ਜੇਤਲੀ ਨੂੰ ਸਰਕਾਰ ਵਿਚ ਸਭ ਤੋਂ ਕਾਬਲ ਤੇ ਰੌਸ਼ਨ-ਦਿਮਾਗ ਆਦਮੀ ਮੰਨਿਆ ਜਾ ਰਿਹਾ ਸੀ। ਇਥੋਂ ਤੱਕ ਕਿ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾ ਹੀ ਅਰੁਣ ਜੇਤਲੀ ਨੂੰ ਨਵੀਂ ਸਰਕਾਰ ਦਾ ਬਣਨ ਵਾਲਾ ਵਿਤ ਮੰਤਰੀ ਦੱਸਿਆ ਜਾ ਰਿਹਾ ਸੀ ਅਤੇ ਅੰਮ੍ਰਿਤਸਰ ਤੋਂ ਚੋਣ ਹਾਰ ਜਾਣ ਦੇ ਬਾਵਜੂਦ ਉਸ ਦੇ ਇਸ ਅਹੁਦੇ ਤੱਕ ਪਹੁੰਚਣ ਵਿਚ ਕੋਈ ਰੁਕਾਵਟ ਨਹੀਂ ਆਈ।

ਯਸ਼ਵੰਤ ਸਿਨਹਾ ਨੇ ਕਿਹਾ ਕਿ ਭਾਵੇਂ ਕਿ ਅਰੁਣ ਜੇਲਤੀ ਸਾਹਮਣੇ ਬੈਂਕਾਂ ਦੀਆਂ “ਖੜ੍ਹ ਚੁੱਕੀਆਂ ਸੰਪੱਤੀਆਂ” ਵਰਗੀ ਦਿੱਤਕ ਜਰੂਰ ਸੀ ਪਰ ਉਹ ਕਿਸਮਤ ਵਾਲਾ ਸੀ ਕਿ ਸੰਸਾਰ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਡਿੱਕਣ ਨਾਲ ਸਰਕਾਰ ਕੋਲ ਲੱਖਾਂ-ਕਰੋੜ ਰੁਪਏ ਇਕੱਠੇ ਹੋ ਗਏ ਸਨ ਜਿਨ੍ਹਾਂ ਦੀ ਸੁਚੱਜੀ ਵਰਤੋਂ ਨਾਲ ਬਹੁਤ ਸਾਰੀਆਂ ਆਰਥਕ ਸਮੱਸਿਆਵਾਂ ਹੱਲ ਕੀਤੀਆਂ ਜਾ ਸਕਦੀਆਂ ਸਨ। ਪਰ ਅਰੁਨ ਜੇਲਤੀ ਨੇ ਤਾਂ ਹਾਲਤ ਨੂੰ ਬਦ ਤੋਂ ਬਦਤਰ ਬਣਾ ਦਿੱਤਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਗਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਵਿਦਵਾਨ ਡਾ. ਰਾਜਿੰਦਰ ਪਾਲ ਸਿੰਘ ਬਰਾੜ ਤੇ ਡਾ. ਚਰਨਜੀਤ ਕੌਰ ਬਰਾੜ ਨਾਲ ਰੂਬਰੂ ਅਤੇ ਸਨਮਾਨ

ਸਰੀ, 9 ਜਨਵਰੀ (ਹਰਦਮ ਮਾਨ)-ਗਜ਼ਲ ਮੰਚ ਸਰੀ ਵੱਲੋਂ ਬੀਤੇ ਦਿਨੀਂ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ. ਰਾਜਿੰਦਰ ਪਾਲ ਸਿੰਘ ਬਰਾੜ ਤੇ ਡਾ. ਚਰਨਜੀਤ ਕੌਰ ਬਰਾੜ ਨਾਲ

ਛੁੱਟੀਆਂ ਦੇ ਮੌਸਮ ਵਿੱਚ ਨਿਸ਼ਕਾਮ ਸੇਵਾ ਕਰਨ ਵਾਲਿਆਂ ਦਾ ਮੇਅਰ ਬਰੈਂਡਾ ਲੌਕ ਵੱਲੋਂ ਧੰਨਵਾਦ

ਸਾਲ ਦੇ ਇਸ ਵਿਸ਼ੇਸ਼ ਸਮੇਂ ‘ਤੇ, ਮੈਂ ਉਨ੍ਹਾਂ ਸਭ ਨਿਰਸਵਾਰਥ ਵਿਅਕਤੀਆਂ ਤੋਂ ਪ੍ਰੇਰਿਤ ਹਾਂ ਜੋ ਆਪਣਾ ਸਮਾਂ, ਊਰਜਾ ਅਤੇ ਸਰੋਤ ਲੋੜਵੰਦਾਂ ਦੀ ਮਦਦ ਲਈ ਸਮਰਪਿਤ ਕਰਦੇ ਹਨ। ਤੁਹਾਡੇ

ਇਸ ਵਾਰ ਸਕੋਸ਼ੀਆਬੈਂਕ ਹਾਕੀ ਡੇਅ ਇਨ ਕੈਨੇਡਾ ਪੰਜਾਬੀ ਦੀ ਮੇਜ਼ਬਾਨੀ ਕਲੋਵਰਡੇਲ ਕਰੇਗਾ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਨੂੰ ਇਹ ਐਲਾਨ ਕਰਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਕਲੋਵਰਡੇਲ ਸਪੋਰਟ ਐਂਡ ਆਈਸ ਕੰਪਲੈਕਸ ਅਤੇ ਮਿਊਜ਼ੀਅਮ ਆਫ਼ ਸਰੀ ਨੂੰ, ਸਕੋਸ਼ੀਆਬੈਂਕ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.