ਨਵੀਂ ਦਿੱਲੀ— ਭਾਰਤ-ਅਮਰੀਕਾ ਸਬੰਧਾਂ ‘ਚ ਵਪਾਰ ਇਕ ਅਜਿਹਾ ਪਹਿਲੂ ਹੈ, ਜਿਸ ‘ਚ ਹਮੇਸ਼ਾ ਹੀ ਖਿਚਾਅ ਰਿਹਾ ਹੈ। ਵ੍ਹਾਈਟ ਹਾਊਸ ਦੇ ਇਕ ਉੱਚ ਅਧਿਕਾਰੀ ਨੇ ਇਹ ਗੱਲ ਕਹੀ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਟਰੰਪ ਪ੍ਰਸ਼ਾਸਨ ਭਾਰਤ ਦੇ ਨਾਲ ਸੁਤੰਤਰ, ਨਿਰਪੱਖ ਤੇ ਆਪਸ ‘ਚ ‘ਜਵਾਬੀ’ ਵਪਾਰ ਚਾਹੁੰਦਾ ਹੈ। ਅਮਰੀਕਾ ਵੱਲੋਂ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਟਰੰਪ ਨੇ ਮਹਿੰਗੇ ਮੋਟਰਸਾਈਕਲਾਂ ‘ਤੇ ਭਾਰਤ ‘ਚ ਉੱਚੀ ਇੰਪੋਰਟ ਡਿਊਟੀ ਲਾਏ ਜਾਣ ਦਾ ਮੁੱਦਾ ਚੁੱਕਿਆ ਸੀ ਅਤੇ ਬਦਲੇ ‘ਚ ਭਾਰਤ ਤੋਂ ਆਉਣ ਵਾਲੇ ਮੋਟਰਸਾਈਕਲਾਂ ‘ਤੇ ਜਵਾਬੀ ਟੈਕਸ ਲਾਉਣ ਦੀ ਚਿਤਾਵਨੀ ਦਿੱਤੀ ਸੀ।
ਅਮਰੀਕਾ ਦੇ ਇਕ ਉੱਚ ਪ੍ਰਬੰਧਕੀ ਅਧਿਕਾਰੀ ਨੇ ਕਿਹਾ ਕਿ ਦੋ-ਪੱਖੀ ਸਬੰਧਾਂ ਨੂੰ ਲੈ ਕੇ ਦੋਵੇਂ ਪੱਖ ਮਜ਼ਬੂਤੀ ਨਾਲ ਵਚਨਬੱਧ ਹਨ। ਜੇਕਰ ਤੁਸੀਂ ਸਬੰਧਾਂ ਦੇ ਅਜਿਹੇ ਬਿੰਦੂ ਦੀ ਗੱਲ ਕਰਦੇ ਹੋ ਜਿੱਥੇ ਦੋਵਾਂ ਦੇਸ਼ਾਂ ਦਰਮਿਆਨ ਟਕਰਾਅ ਹੈ ਤਾਂ ਉਹ ਨਿਸ਼ਚਿਤ ਤੌਰ ‘ਤੇ ਵਪਾਰ ਪੱਖ ਹੋਵੇਗਾ।
ਸਰੀ ਦੇ ਮੇਅਰ ਸੰਭਾਵੀ ਅਮਰੀਕੀ ਟੈਰਿਫ਼ ਦੇ ਹੱਲ ਲਈ ਬਾਰਡਰ ਮੇਅਰਜ਼ ਗੱਠਜੋੜ ਵਿੱਚ ਸ਼ਾਮਲ ਹੋਏ
ਸਰੀ ਦੇ 20٪ ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਹਰ ਸਾਲ ਸਰਹੱਦ ਪਾਰ ਲਗਭੱਗ 2.8 ਬਿਲੀਅਨ ਡਾਲਰ ਵਪਾਰ ਦੀ ਨੁਮਾਇੰਦਗੀ ਕਰਦੇ ਹਨ