ਭਾਰਤੀ ਸਿਆਸਤ ਦਾ ਭਗਵਾਂ ਰੰਗ-ਮੱਧ ਪ੍ਰਦੇਸ਼ ‘ਚ ਕੰਪਿਊਟਰ ਬਾਬੇ ਸਮੇਤ ਪੰਜ ਸੰਤਾਂ ਨੂੰ ਮੰਤਰੀ ਦਾ ਅਹੁਦਾ

ਮੰਤਰੀ ਬਣਦੇ ਸਾਰ ਸਰਕਾਰ ਵਿਰੁਧ ਉਲੀਕੀ ਯਾਤਰਾ ਹੀ ਰੱਦ ਕਰ ਦਿਤੀ

ਵਿਧਾਨ ਸਭਾ ਚੋਣਾਂ ਦੇ ਸਨਮੁਖ ਸ਼ਿਵ ਰਾਜ ਸਿੰਘ ਚੌਹਾਨ ਸਰਕਾਰ ਨੇ ਪੰਜ ‘ਸੰਤਾਂ’ ਨੂੰ ਰਾਜ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਹੈ। ਸਰਕਾਰ ਨੇ ਧਰਮਾਨੰਦ ਮਹਾਰਾਜ, ਹਰੀਹਰਾਨੰਦ ਮਹਾਰਾਜ, ਕੰਪਿਊਟਰ ਬਾਬਾ, ਭਈਆਜੂ ਮਹਾਰਾਜ ਅਤੇ ਪੰਡਿਤ ਯੋਗਿੰਦਰ ਮਹੰਤ ਨੂੰ ਰਾਜ ਮੰਤਰੀ ਪੱਧਰ ਦਾ ਦਰਜਾ ਦਿਤਾ ਹੈ।

ਦਿਲਚਸਪ ਗੱਲ ਹੈ ਕਿ ਇਨ੍ਹਾਂ ਬਾਬਿਆਂ ਨੇ ਨਰਮਦਾ ਮਸਲੇ ‘ਤੇ ਸਰਕਾਰ ਵਿਰੁਧ ਯਾਤਰਾ ਕਰਨ ਦਾ ਐਲਾਨ ਕੀਤਾ ਹੋਇਆ ਸੀ ਪਰ ਮੰਤਰੀ ਦਾ ਅਹੁਦਾ ਮਿਲਣ ਮਗਰੋਂ ਹੀ ਬਾਬਿਆਂ ਦੇ ਸੁਰ ਬਦਲ ਗਏ। ਹੁਣ ਯਾਤਰਾ ਰੱਦ ਕਰ ਦਿਤੀ ਗਈ ਹੈ। ਕੰਪਿਊਟਰ ਬਾਬੇ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਮਾਮਲੇ ਵਿਚ ਕਮੇਟੀ ਬਣਾ ਕੇ ਉਨ੍ਹਾਂ ਦੀ ਮੰਗ ਮੰਨ ਲਈ ਹੈ, ਇਸ ਲਈ ਯਾਤਰਾ ਕੱਢਣ ਦੀ ਕੋਈ ਤੁਕ ਨਹੀਂ ਬਣਦੀ।

ਕਮੇਟੀ ਵਿਚ ਇਹ ਪੰਜੇ ਬਾਬੇ ਸ਼ਾਮਲ ਕੀਤੇ ਗਏ ਹਨ। ਜਦ ਉਨ੍ਹਾਂ ਨੂੰ ਪੁਛਿਆ ਕਿ ਸਾਧੂ-ਸੰਤਾਂ ਨੂੰ ਮੰਤਰੀ ਦਾ ਅਹੁਦਾ ਤੇ ਹੋਰ ਸਹੂਲਤਾਂ ਲੈਣੀਆਂ ਚਾਹੀਦੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਮੰਤਰੀ ਦਾ ਅਹੁਦਾ ਜ਼ਰੂਰੀ ਹੈ ਕਿਉਂਕਿ ਕਮੇਟੀ ਮੈਂਬਰ ਹੋਣ ਸਦਕਾ ਉਨ੍ਹਾਂ ਨੇ ਅਧਿਕਾਰੀਆਂ ਅਤੇ ਹੋਰਾਂ ਨਾਲ ਰਾਬਤਾ ਕਾਇਮ ਕਰਨਾ ਹੈ। 45 ਜ਼ਿਲ੍ਹਿਆਂ ਦੇ ਸਾਧੂ ਸੰਤ ਸਮਾਜ ਨੇ 45 ਦਿਨ ਦੀ ਨਰਮਦਾ ਘੁਟਾਲਾ ਰੱਥ ਯਾਤਰਾ ਕੱਢਣ ਦਾ ਐਲਾਨ ਕਰ ਦਿਤਾ ਸੀ। ਇਹ ਰੱਥ ਯਾਤਰਾ ਇਕ ਅਪ੍ਰੈਲ ਤੋਂ ਸ਼ੁਰੂ ਹੋ ਗਈ ਸੀ ਅਤੇ 15 ਮਈ ਤਕ ਚੱਲਣੀ ਸੀ। ਇਨ੍ਹਾਂ ਵਿਚੋਂ ਦੋ ਸੰਤ ਤਾਂ ਸਰਕਾਰ ਵਿਰੁਧ ਆਰ-ਪਾਰ ਦੀ ਲੜਾਈ ਲੜਨ ਦੀਆਂ ਗੱਲਾਂ ਕਰ ਰਹੇ ਸਨ। ਉਧਰ, ਕਾਂਗਰਸ ਨੇਤਾ ਰਾਜ ਬੱਬਰ ਨੇ ਕਿਹਾ ਕਿ ਧਾਰਮਕ ਬਾਬਿਆਂ ਨੂੰ ਮੰਤਰੀ ਦਾ ਅਹੁਦਾ ਦੇਣਾ ਚੌਹਾਨ ਸਰਕਾਰ ਦੀ ਕਮਜ਼ੋਰੀ ਵਿਖਾਉਂਦਾ ਹੈ। ਰਾਜ ਬੱਬਰ ਨੇ ਕਿਹਾ ਕਿ ਚੌਹਾਨ ਨੂੰ ਵਿਧਾਨ ਸਭਾ ਚੋਣਾਂ ਵਿਚ ਜਿੱਤ ਲਈ ਧਾਰਮਕ ਆਗੂਆਂ ‘ਤੇ ਭਰੋਸਾ ਕਰਨਾ ਪੈ ਰਿਹਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.