ਭਾਰਤੀ ਫੌਜ ਨੂੰ ਮੋਦੀ ਦੀ ਫੌਜ ਕਹਿਣ ਵਾਲਾ ਗਲਤ ਹੀ ਨਹੀਂ, ਦੇਸ਼ਧਰੋਹੀ ਵੀ – ਜਰਨਲ ਵੀ ਕੇ ਸਿੰਘ

ਦਿੱਲੀ:-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਿਤਆਨਾਥ ਨੇ ਪਹਿਲੀ ਅਪ੍ਰੈਲ ਨੂੰ ਗਾਜ਼ੀਆਬਾਦ ਵਿੱਚ ਕੇਂਦਰੀ ਵਿਦੇਸ਼ ਰਾਜ ਮੰਤਰੀ ਜਰਨਲ ਵੀਕੇ ਸਿੰਘ ਦੇ ਚੋਣ ਪ੍ਰਚਾਰ ਦੌਰਾਨ ਭਾਰਤੀ ਫੌਜ ਨੂੰ “ਮੋਦੀ ਜੀ ਦੀ ਫੌਜ” ਕਿਹਾ ਸੀ।ਇਸ ਬਾਰੇ ਵਿਰੋਧੀਆਂ ਨੇ ਤਾਂ ਸਵਾਲ ਖੜ੍ਹੇ ਕੀਤੇ ਹੀ ਹਨ ਸਗੋਂ ਸਾਬਕਾ ਫੌਜੀਆਂ ਨੇ ਵੀ ਇਸ ਬਾਰੇ ਆਪਣਾ ਵਿਰੋਧ ਦਰਜ ਕਰਵਾਇਆ ਹੈ ਕਿ ਫੌਜ ਦੇਸ਼ ਦੀ ਹੁੰਦੀ ਹੈ ਨਾ ਕਿ ਕਿਸੇ ਆਗੂ ਦੀ।ਯੋਗੀ ਆਦਿਿਤਆਨਾਥ ਨੇ ਗਾਜ਼ੀਆਬਾਦ ਵਿੱਚ ਉਸ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਸੀ, “ਕਾਂਗਰਸ ਵਾਲੇ ਅੱਤਵਾਦੀਆਂ ਨੂੰ ਬਿਿਰਆਨੀ ਖਵਾਉਂਦੇ ਹਨ ਪਰ ਮੋਦੀ ਜੀ ਦੀ ਫੌਜ ਅੱਤਵਾਦੀਆਂ ਨੂੰ ਗੋਲੀ ਅਤੇ ਗੋਲਾ ਦਿੰਦੀ ਹੈ।”ਕੀ ਭਾਰਤੀ ਫੌਜ ਨੂੰ ਮੋਦੀ ਜੀ ਦੀ ਫੌਜ ਦੱਸਣਾ ਠੀਕ ਹੈ? ਇਹੀ ਸਵਾਲ ਬੀਬੀਸੀ ਪੱਤਰਕਾਰ ਜੁਗਲ ਪ੍ਰੋਹਿਤ ਨੇ ਭਾਰਤੀ ਫੌਜ ਦੇ ਸਾਬਕਾ ਮੁਖੀ ਜਰਨਲ ਵੀਕੇ ਸਿੰਘ ਨੂੰ ਪੁੱਛਿਆ।ਜਰਨਲ ਸਿੰਘ ਨੇ ਇਸ ਬਾਰੇ ਦਿੱਤੇ ਖ਼ਾਸ ਇੰਟਰਵਿਊ ਵਿੱਚ ਬੀਬੀਸੀ ਨੂੰ ਦੱਸਿਆ, “ਭਾਜਪਾ ਦੇ ਪ੍ਰਚਾਰ ਵਿੱਚ ਸਾਰੇ ਜਣੇ ਆਪਣੇ-ਆਪ ਨੂੰ ਫੌਜ ਦੱਸਦੇ ਹਨ। ਪਰ ਅਸੀਂ ਕਿਹੜੀ ਫੌਜ ਦੀ ਗੱਲ ਕਰ ਰਹੇ ਹਾਂ?”
“ਕੀ ਅਸੀਂ ਭਾਰਤੀ ਫੌਜ ਦੀ ਗੱਲ ਕਰ ਰਹੇ ਹਾਂ ਜਾਂ ਸਿਆਸੀ ਵਰਕਰਾਂ ਦੀ? ਮੈਨੂੰ ਨਹੀਂ ਪਤਾ ਕਿ ਪ੍ਰਸੰਗ ਕੀ ਹੈ। ਜੇ ਕੋਈ ਕਹਿੰਦਾ ਹੈ ਕਿ ਭਾਰਤੀ ਫੌਜ ਮੋਦੀ ਜੀ ਦੀ ਫੌਜ ਹੈ ਤਾਂ ਉਹ ਗਲਤ ਹੀ ਨਹੀਂ ਸਗੋਂ ਦੇਸ਼ ਦਾ ਗੱਦਾਰ ਵੀ ਹੈ। ਭਾਰਤ ਦੀਆਂ ਫੌਜਾਂ ਭਾਰਤ ਦੀਆਂ ਹਨ, ਇਹ ਸਿਆਸੀ ਪਾਰਟੀ ਦੀਆਂ ਨਹੀਂ ਹਨ।”ਜਰਨਲ ਸਿੰਘ ਨੇ ਕਿਹਾ, “ਭਾਰਤ ਦੀਆਂ ਫੌਜਾਂ ਇਸ ਗੱਲ ਵਿੱਚ ਸਮਰੱਥ ਹਨ ਕਿ ਉਹ ਸਿਆਸਤ ਤੋਂ ਵੱਖਰੀਆਂ ਰਹਿਣ।””ਪਤਾ ਨਹੀਂ ਕੌਣ ਅਜਹੀਆਂ ਗੱਲਾਂ ਕਰ ਰਿਹਾ ਹੈ। ਇੱਕ ਦੋ ਹੀ ਲੋਕ ਹਨ ਜਿਨ੍ਹਾਂ ਦੇ ਮਨ ਵਿੱਚ ਅਜਿਹੀਆਂ ਗੱਲਾਂ ਆਉਂਦੀਆਂ ਹਨ ਕਿਉਂਕਿ ਉਨ੍ਹਾਂ ਕੋਲ ਕੁਝ ਹੈ ਹੀ ਨਹੀਂ।”ਵੀਕੇ ਸਿੰਘ ਨੇ ਕਿਹਾ, “ਭਾਰਤ ਦੀ ਫੌਜ ਦੀ ਗੱਲ ਕਰਦੇ ਹੋ ਤਾਂ ਭਾਰਤ ਦੀ ਫੌਜ ਦੀ ਗੱਲ ਕਰੋ। ਜੇ ਤੁਸੀਂ ਸਿਆਸੀ ਵਰਕਰਾਂ ਦੀ ਗੱਲ ਕਰਦੇ ਹੋ, ਜਿਸ ਨੂੰ ਕਈ ਵਾਰ ਅਸੀਂ ਮੋਦੀ ਜੀ ਦੀ ਫੌਜ ਜਾਂ ਭਾਜਪਾ ਦੀ ਫੌਜ ਕਹਿ ਦਿੰਦੇ ਹਾਂ ਪਰ ਉਸ ਵਿੱਚ ਅਤੇ ਭਾਰਤ ਦੀ ਫੌਜ ਵਿੱਚ ਫਰਕ ਹੈ।”
ਐਡਮਿਰਲ ਰਾਮਦਾਸ ਭਾਰਤੀ ਜਲ ਸੈਨਾ ਦੇ ਮੁਖੀ ਰਹੇ ਹਨ। ਜਰਨਲ ਡੀ ਐੱਸ ਹੁੱਡਾ ਉੱਤਰੀ ਕਮਾਂਡ ਦੇ ਮੁਖੀ ਰਹੇ ਹਨ। ਇਨ੍ਹਾਂ ਦੋਹਾਂ ਨੇ ਹੀ ਕਿਹਾ ਹੈ ਕਿ ਫੌਜ ਦਾ ਸਿਆਸੀਕਰਨ ਹੋ ਰਿਹਾ ਹੈ।ਇਸ ਬਾਰੇ ਵੀਕੇ ਸਿੰਘ ਨੇ ਕਿਹਾ, “ਉਨ੍ਹਾਂ ਨੇ ਸਿਆਸੀਕਰਨ ਨਹੀਂ ਕਿਹਾ। ਉਨ੍ਹਾਂ ਨੇ ਕਿਹਾ ਹੈ ਕਿ ਫੌਜ ਦੀਆਂ ਸਫ਼ਲਤਾਵਾਂ ਨੂੰ ਸਿਆਸੀ ਰੋਟੀਆਂ ਸੇਕਣ ਲਈ, ਲਗਦਾ ਹੈ ਕਿ ਵਰਤਿਆ ਜਾ ਰਿਹਾ ਹੈ। ਉੱਥੇ ਹੀ ਡੀਐੱਸ ਹੁੱਡਾ ਨੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਕਿਸੇ ਨੇ ਇਹ ਨਹੀਂ ਕਿਹਾ ਕਿ ਸਿਆਸੀਕਰਨ ਹੋ ਰਿਹਾ ਹੈ।”
ਸਰਜੀਕਲ ਸਟਰਾਈਕ ਬਾਰੇ ਫਿਲਮ ਕਿਉਂ ਬਣੀ? ਇਸ ਬਾਰੇ ਸਿੰਘ ਨੇ ਕਿਹਾ, “ਮੂਵੀ ਤਾਂ ਸਾਰਿਆਂ ‘ਤੇ ਬਣਦੀ ਹੈ। ਇੱਕ ਪ੍ਰਹਾਰ ਫਿਲਮ ਬਣੀ ਸੀ, ਅੱਤਵਾਦੀਆਂ ਖ਼ਿਲਾਫ। ਇਹ ਤਾਂ 90 ਦੇ ਦਹਾਕੇ ਵਿੱਚ ਬਣੀ ਸੀ।”ਸਿਆਸੀ ਰੈਲੀਆਂ ਵਿੱਚ ਸੀਆਰਪੀਐੱਫ ਦੇ ਜਵਾਨਾਂ ਦੇ ਚਿਹਰੇ ਕਿਉਂ ਲਾਏ ਜਾ ਰਹੇ ਹਨ?ਇਸ ਬਾਰੇ ਜਰਨਲ ਸਿੰਘ ਨੇ ਕਿਹਾ, “ਮੈਨੂੰ ਦੱਸੋ, ਮੈਂ ਇੱਥੇ ਕੋਈ ਬੈਨਰ ਲਾਵਾਂ ਅਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਵਾਂ ਤਾਂ ਕੀ ਉਹ ਸਿਆਸੀਕਰਨ ਹੈ? ਜਿਹੜੇ ਕਹਿੰਦੇ ਹਨ ਕਿ ਇਹ ਸਿਆਸੀਕਰਨ ਹੈ ਤਾਂ ਉਨ੍ਹਾਂ ਨੂੰ ਪਹਿਲੀ ਕਲਾਸ ਤੋਂ ਸਿਆਸੀਕਰਨ ਬਾਰੇ ਪੜ੍ਹਨਾ ਚਾਹੀਦਾ ਹੈ।”

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.