Ad-Time-For-Vacation.png

ਭਾਰਤੀ ਖੁਫੀਆਂ ਏਜੰਸੀਆਂ ਦੇ ਕਾਰਕੁੰਨਾ ਦੇ ਕਾਰੇ

ਆਈਬੀ ਅਤੇ ਸੀਬੀਆਈ ਦੇ ਅਧਿਕਾਰੀਆਂ ਨੇ ਕੈਨੇਡੀਅਨ ਨੂੰ ਅਗਵਾ ਕਰਕੇ 10 ਕਰੋੜ ਦੀ ਮੰਗੀ ਫਿਰੌਤੀ

ਅੰਮ੍ਰਿਤਸਰ,: ਕੈਨੇਡਾ ਤੋਂ ਆਏ ਐਨਆਰਆਈ ਅਮਨਦੀਪ ਸਿੰਘ ਕੋਲੋਂ ਦਸ ਕਰੋੜ ਰੁਪਏ ਠੱਗਣ ਅਤੇ ਅਗਵਾ ਕਰਨ ਵਾਲੇ ਆਈਬੀ, ਸੀਬੀਆਈ ਦੇ ਮੁਲਾਜ਼ਮਾਂ ਨੂੰ ਰਿਮਾਂਡ ਖਤਮ ਹੋਣ ‘ਤੇ ਜੱਜ ਜੋਗਿੰਦਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਗ੍ਰਿਫ਼ਤਾਰ ਕੀਤੇ ਗਏ ਪੰਜ ਦੋਸ਼ੀਆਂ ਹੈਡ ਕਾਂਸਟੇਬਲ ਜਸਮਿੰਦਰ ਸਿੰਘ, ਸੀਬੀਆਈ ਕਾਂਸਟੇਬਲ ਮਨਜੀਤ ਸਿੰਘ, ਡੀਸੀ ਦਫ਼ਤਰ ਦੇ ਸੁਵਿਧਾ ਕੇਂਦਰ ਦੇ ਕਲਰਕ ਵਰੁਣ ਸਰੀਨ ਸਮੇਤ ਪਰਮਜੀਤ ਸਿੰਘ, ਮਨਮੋਹਨ ਸਿੰਘ ਨੂੰ 14 ਦਿਨ ਦੇ ਲਈ ਜੇਲ੍ਹ ਭੇਜ ਦਿੱਤਾ ਹੈ। ਹੁਣ ਪੰਜ ਸਤੰਬਰ ਨੂੰ ਮੁੜ ਦੋਸ਼ੀਆਂ ਦੀ ਪੇਸ਼ੀ ਹੋਵੇਗੀ। ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਦੇ ਸਮੇਂ ਪੁਲਿਸ ਵਲੋਂ ਰਿਮਾਂਡ ਦਿੱਤੇ ਜਾਣ ਦੀ ਮੰਗ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਇਸ ਪੂਰੇ ਮਾਮਲੇ ਵਿਚ ਆਈਬੀ ਦਾ ਸਬ ਇੰਸਪੈਕਟਰ ਪਵਨ ਕੁਮਾਰ ਅਤੇ ਉਸ ਦਾ ਇਕ ਸਾਥੀ ਧਰਮਵੀਰ ਵੀ ਸ਼ਾਮਲ ਸੀ। ਇਹ ਦੋਵੇਂ ਹੀ ਅਜੇ ਫਰਾਰ ਹਨ।ਆਈਬੀ ਅਤੇ ਸੀਬੀਆਈ ਦੇ ਅਧਿਕਾਰੀਆਂ ਨੇ ਐਨਆਰਆਈ ਅਮਨਦੀਪ ਸਿੰਘ ਨੂੰ ਰਣਜੀਤ ਐਵਨਿਊ ਤੋਂ ਅਗਵਾ ਕੀਤਾ ਸੀ। ਦੋਸ਼ੀ ਜਾਣਦੇ ਸੀ ਕਿ ਅਮਨਦੀਪ ਦੇ ਕੋਲ ਬਹੁਤ ਪੈਸਾ ਹੈ। ਅਗਵਾਕਾਰ ਸਾਰੇ ਖੁਫ਼ੀਆ ਏਜੰਸੀਆਂ ਨਾਲ ਸਬੰਧ ਰਖਦੇ ਹਨ। ਅਮਨਦੀਪ ਨੂੰ ਅਗਵਾ ਕਰਦੇ ਸਮੇਂ ਉਸ ਦੇ ਭਰਾ ਪ੍ਰਦੀਪ ਸਿੰਘ ਨੇ ਦੇਖ ਲਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.