Ad-Time-For-Vacation.png

ਭਾਈ ਪੰਥਪ੍ਰੀਤ ਸਿੰਘ ਜੀ ਵੱਲੋ ਦੋ ਦੋ ਸੌ ਕਿਲੋਮੀਟਰ ਤੱਕ ਧੁੰਦਾਂ ਵਿੱਚ ਕੀਤਾ ਪ੍ਰਚਾਰ ਇੱਕ ਦਿਨ ਬਹੁਤ ਵੱਡੀ ਕ੍ਰਾਂਤੀ ਲਿਆਵੇਗਾ

ਬਠਿੰਡਾ:-ਗੁਰੂ ਦੀ ਕਿਰਪਾ ਸਦਕਾ ਆਪਣੇ ਮਿਸਨ ਤੇ ਬੜੀ ਸਹਿਜਤਾ ਨਾਲ ਚੱਲੇ ਹੋਏ ਭਾਈ ਪੰਥਪ੍ਰੀਤ ਸਿੰਘ ਖਾਲਸਾ ਦੀ ਪਿਛਲੇ 17 ਸਾਲਾਂ ਤੋ ਦਿਨ ਰਾਤ ਦੀ ਮਿਹਨਤ ਇੱਕ ਦਿਨ ਬਹੁਤ ਵੱਡੀ ਕ੍ਰਾਂਤੀ ਲਿਆਵੇਗੀ , ਅੱਜ ਜਦੋ ਧੁੰਦ ਦਾ ਪੂਰਾ ਜੋਰ ਹੈ , ਸੜਕਾਂ ਤੇ ਦੋ ਕਰਮ ਤੇ ਵੀ ਕੁੱਝ ਨਹੀ ਦਿਸਦਾ ਅਤੇ ਇਹ ਦਿਨ ਹਰ ਸਾਲ ਹੀ ਆਉਦੇ ਹਨ , ਪਰ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਸੰਗਤ ਵਿੱਚ ਜਾਗਰੂਕਤਾ ਲਿਆਉਣ ਲਈ ਗੁਰੂ ਤੇ ਅਟੁੱਟ ਭਰੋਸਾ , ਅਟੁੱਟ ਵਿਸਵਾਸ ਸਦਕਾ ਭਾਈ ਸਾਭ ਨੇ ਕਿਸੇ ਸਾਲ ਵੀ ਕਦੇ ਧੁੰਦ ਜਾਂ ਗਰਮੀ ਸਰਦੀ ਦੇ ਮੌਸਮ ਵਿੱਚ ਆਪਣਾ ਪ੍ਰਚਾਰ ਨਹੀ ਰੋਕਿਆ ਸਗੋ ਦ੍ਰਿੜ ਵਿਸਵਾਸ ਨਾਲ ਇੱਕ ਵੱਡੀ ਕ੍ਰਾਂਤੀ ਦੀ ਆਸ ਵਿੱਚ ਲੱਗੇ ਹੋਏ ਨੇ ਅਤੇ ਉਹਨਾਂ ਦੀ ਇਸ ਮਿਹਨਤ ਸਦਕਾ ਹੀ ਹੋਰ ਵੀ ਨੌਜਵਾਨ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ , ਹਰਜੀਤ ਸਿੰਘ ਢਪਾਲੀ , ਸਤਨਾਮ ਸਿੰਘ ਚੰਦੜ ਅਤੇ ਹੋਰ ਵੀ ਬਹੁਤ ਸਾਰੇ ਪ੍ਰਚਾਰਕ ਇਸ ਲਹਿਰ ਦੇ ਕਾਫਲੇ ਵਿੱਚ ਸਾਮਲ ਹੋ ਕੇ ਅਜਿਹੀਆਂ ਧੁੰਦਾਂ ਵਿੱਚ ਅੱਜ ਪਿੰਡ ਪਿੰਡ ਜਾ ਕੇ ਗੱਜ ਵੱਜ ਕੇ ਗੁਰੂ ਦੀ ਬਾਣੀ ਦੇ ਸੱਚ ਦਾ ਹੋਕਾ ਦੇ ਰਹੇ ਹਨ , ਅਤੇ ਸੰਗਤਾਂ ਵਿੱਚ ਜਾਗਰੂਕਤਾ ਆ ਰਹੀ ਹੈ , ਸੰਗਤਾਂ ਵੀ ਅੱਜ ਬੜੀਆਂ ਵੱਡੀਆਂ ਹਿੰਮਤਾਂ ਨਾਲ ਗੁਰਮਤਿ ਸਮਾਗਮ ਕਰਵਾ ਰਹੀਆ ਹਨ ਅਤੇ ਪ੍ਰਚਾਰ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਨੇ , ਇਹ ਇੱਕ ਬੜੀ ਵੱਡੀ ਕੜੀ ਬਣਦੀ ਜਾ ਰਹੀ ਹੈ , ਇਸ ਲਹਿਰ ਤੋ ਬਹੁਤ ਵੱਡੀ ਆਸ ਹੈ , ਭਾਂਵੇ ਬਹੁਤ ਸਾਰੇ ਫੇਸਬੁੱਕੀਏ ਸ਼ੇਰ ਜਿਹਨਾਂ ਨੂੰ ਗਰਾਊਡ ਬਾਰੇ ਭੋਰਾ ਵੀ ਜਾਣਕਾਰੀ ਨਹੀ ਕਿ ਗੁਰੂ ਡੰਮ , ਵਹਿਮਾਂ ਭਰਮਾਂ , ਰਾਜਨੀਤਿਕ ਲੋਕਾਂ ਅਤੇ ਪੂਰੇ ਗੰਦਲੇ ਸਿਸਟਮ ਤੇ ਚੋਟਾਂ ਕਰਣੀਆਂ ਅਤੇ ਇੰਨਾਂ ਜੁਅਰਤ ਭਰਿਆ ਸੱਚ ਬੋਲ ਕੇ ਦਿਨ ਰਾਤ ਸੜਕਾਂ ਤੇ ਘੁੰਮਣਾ ਖਾਲਾ ਜੀ ਦਾ ਵਾੜਾ ਨਹੀ , ਉਹ ਲੋਕ ਜੋ ਸਿਰਫ ਇੰਟਰਨੈਟ ਤੇ ਅਲੋਚਨਾ ਹੀ ਕਰਣ ਜਾਣਦੇ ਹਨ , ਉਹ ਲੋਕਾਂ ਵਿੱਚ ਵਿਚਰ ਕੇ ਖਿਆਲੀ ਪਲਾਉ ਦੇ ਅਸਮਾਨ ਵਿੱਚੋ ਉੱਤਰ ਕੇ ਇਸ ਸਿਸਟਮ ਦੇ ਵਿੱਚ ਵਿਚਰ ਕੇ ਦੇਖਣ ਤਾਂ ਪਤਾ ਲੱਗ ਸਕਦਾ ਕਿ ਕੀ ਭਾਅ ਵਿਕਦੀ ਹੈ , ਸਿਰਫ ਅਲੋਚਣਾ ਕਰਣੀ ਅਤੇ ਲੰਘੇ ਸਮੇ ਤੋ ਬਾਅਦ ਸਿਆਣਪ ਦਿਖਾਉਣੀ , ਮੱਤਾਂ ਦੇਣੀਆ ਕੋਈ ਬਹੁਤਾ ਔਖਾ ਕੰਮ ਨਹੀ ਹੈ , ਖੈਰ ਵਾਹਿਗੁਰੂ ਇਹਨਾਂ ਨੂੰ ਵੀ ਸੁਮੱਤ ਬਖਸ਼ੇ , ਪਰ ਇਹਨਾਂ ਸੱਚ ਦੇ ਆਸਕਾਂ ਦੇ ਅੰਦਰ ਤਾਂ ਪੂਰੀ ਮਨੁੱਖਤਾ ਦੇ ਭਲੇ ਲਈ ਗੁਰੂ ਸਾਹਿਬ ਦੇ ਸਿਧਾਂਤਾਂ ਦੀ ਜੋ ਚੰਗਿਆੜੀ ਹੈ , ਉਸਨੂੰ ਇਹਨਾਂ ਅਲੋਚਨਾਵਾਂ ਨਾਲ ਕੋਈ ਫਰਕ ਨਹੀ ਪੈਣ ਲੱਗਿਆ , ਸਗੋ ਉਹ ਹੋਰ ਪ੍ਰਪੱਕ ਹੋ ਕੇ ਜੋਰ ਸ਼ੋਰ ਨਾਲ ਸੰਗਤ ਦੇ ਪਿਆਰ ਸਦਕਾ ਪ੍ਰਚਾਰ ਵਿੱਚ ਤੇਜੀ ਲਿਆ ਰਹੇ ਹਨ , ਜਿਵੇ ਕਿ ਕਈ ਵਾਰ ਭਾਈ ਪੰਥਪ੍ਰੀਤ ਸਿੰਘ ਚੌਕ ਵਿੱਚ ਖੜ੍ਹੇ ਟਰੈਫਿਕ ਵਾਲੇ ਸਿਪਾਹੀ ਦੀ ਉਦਾਹਰਣ ਦੇ ਕਹਿੰਦੇ ਹੁੰਦੇ ਨੇ ਕਿ ਉਸ ਦੇ ਹੱਥ ਪਿੱਛੇ ਸਰਕਾਰ ਦਾ ਹੱਥ ਹੋਣ ਕਰਕੇ ਉਸਦੇ ਇਸਾਰੇ ਤੇ ਲਾਲ ਬੱਤੀਆਂ ਵਾਲੀਆਂ ਗੱਡੀਆ ਵੀ ਰੁਕ ਜਾਂਦੀਆ ਨੇ , ਇਸ ਤਰਾਂ ਹੀ ਇਹ ਨਿਧੜਕ ਪ੍ਰਚਾਰਕ ਉਸ ਵਾਹਿਗੁਰੂ ਦੀ ਸੱਚੀ ਸਰਕਾਰ ਤੇ ਭਰੋਸੇ ਤੇ ਨਿਰਭੈਤਾ , ਨਿਡਰਤਾ , ਨਾਲ ਗੁਰੂ ਦੇ ਸਿਧਾਂਤਾਂ ਦੀ ਗੱਲ ਘਰ ਘਰ ਤੱਕ ਪਹੁੰਚਾ ਰਹੇ ਹਨ , ਇਹ ਪ੍ਰਚਾਰ ਦੀ ਕੜੀ ਵਿੱਚ ਜੁੜਿਆ ਹੋਇਆ ਗੁਰੂ ਦੀ ਸੰਗਤ ਦਾ ਕਾਫਲਾ ਜਰੂਰ ਕੋਈ ਵੱਡੀ ਤਬਦੀਲੀ ਲਿਆਵੇਗਾ , ਇਸ ਲਈ ਸਾਰੇ ਸੁਹਿਰਦ ਵੀਰਾਂ ਨੂੰ ਚਾਹੀਦਾ ਹੈ ਕਿ ਹੁਣ ਸਮਾਂ ਬਹੁਤੀ ਦੂਰ ਨਹੀ ਰਿਹਾ , ਬੱਸ ਜਿਸ ਵਿੱਚ ਜਿੰਨੀ ਵੀ ਸਮਰੱਥਾ ਹੈ ਕੌਮ ਅਤੇ ਮਨੁੱਖਤਾ ਦੇ ਭਲੇ ਲਈ ਚੱਲੀ ਹੋਈ ਇਸ ਲਹਿਰ ਵਿੱਚ ਸ਼ਾਮਲ ਹੋ ਕੇ ਇੱਕ ਵੱਡੀ ਤਬਦੀਲੀ ਲਿਆਉਣ ਲਈ ਇਸ ਲਹਿਰ ਦਾ ਸਾਥ ਦੇਵੋ , ਬਾਕੀ ਜੋ ਵੀ ਵੀਰ ਭੈਣ ਭਾਈ ਪੰਥਪ੍ਰੀਤ ਸਿੰਘ ਜੀ ਦੀਆਂ ਸਾਰੀਆਂ ਵਿਚਾਰਾਂ ਨੂੰ ਚੰਗੀ ਤਰਾਂ ਸੁਣ ਲੈਣਗੇ ਤਾਂ ਕਿਤੇ ਵੀ ਕੋਈ ਦੁਬਿਧਾ , ਦੁਫਾੜ , ਫੁੱਟ ਪਾਉਣ ਵਾਲੀ ਗੱਲ ਨਹੀ ਮਿਲੇਗੀ ਸਗੋ ਜੋ ਚੰਗੀ ਤਰਾਂ ਸੁਨਣਗੇ ਉਹਨਾਂ ਨੂੰ ਭਾਈ ਪੰਥਪ੍ਰੀਤ ਸਿੰਘ ਜੀ ਦੀ ਕੌਮ ਅਤੇ ਪੰਥ ਦੀ ਚੜਦੀ ਕਲਾ ਦੇ ਦਰਦ ਅਤੇ ਉਹਨਾਂ ਦੀ ਭਾਵਨਾਂ ਬਾਰੇ ਪੂਰਾ ਪਤਾ ਲੱਗ ਜਾਵੇਗਾ ਕਿ ਉਹਨਾਂ ਦੇ ਅੰਦਰ ਕਿੰਨਾ ਦਰਦ ਹੈ , ਕਿਉਕਿ ਇਸ ਲਹਿਰ ਦਾ ਮਨੋਰਥ ਪੂਰੀ ਮਨੁੱਖਤਾ ਦਾ ਭਲਾ ਸੋਚਣਾ ਹੈ ।ਭਾਈ ਪੰਥਪ੍ਰੀਤ ਸਿੰਘ ਜੀ ਅਤੇ ਬਾਕੀ ਪ੍ਰਚਾਰਕਾਂ ਨੂੰ ਤੁਸੀ ਾਾਾ,ਸਕਿਹਾੋਰਲਦਲਵਿੲ.ਚੋਮ ਯੂ ਟਿਊਬ ਚੈਨਲ ਹਟਟਪਸ://ਾਾਾ.ੇੋੁਟੁਬੲ.ਚੋਮ/ਚ/ਸਕਿਹਾੋਰਲਦਲ਼ਵਿੲਟਵ ਤੇ ਵੀ ਸੁਣ ਸਕਦੇ ਹੋ ਮੋਬਾਇਲ ਐਪ ਸਕਿਹਾੋਰਲਦਲਵਿੲਨੂੰ ਇਨਸਟਾਲ ਕਰਕੇ ਸੁਣ ਸਕਦੇ ਹੋ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.