ਨਰਿੰਦਰ ਮਾਹੀ, ਬੰਗਾ : ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਸਰਕਲ ਬੰਗਾ ਵੱਲੋਂ ਬੰਗਾ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਨੂੰ ਸਮਰਪਿਤ ਸੰਤ ਸੰਮੇਲਨ ਤੇ ਕੀਰਤਨ ਦਰਬਾਰ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਰਾਮ ਲਾਲ ਸਿੱਧੂ ਪ੍ਰਧਾਨ ਨੇ ਕਿਹਾ ਕਿ ਸੰਤ ਸੰਮੇਲਨ ਸ੍ਰੀ 108 ਸੰਤ ਨਿਰੰਜਨ ਦਾਸ ਜੀ ਗੱਦੀ ਡੇਰਾ ਸੰਤ ਸਰਵਣ ਦਾਸ ਜੀ ਸੱਚ ਖੰਡ ਬੱਲਾਂ ਦੀ ਸਰਪ੍ਰਸਤੀ ਹੇਠ 18 ਸਤੰਬਰ 2023 ਦਿਨ ਸੋਮਵਾਰ ਨੂੰ ਦਾਣਾ ਮੰਡੀ ਬੰਗਾ ਵਿਖੇ ਕਰਵਾਇਆ ਜਾਵੇਗਾ। ਇਸ ਵਿਚ ਸੰਤ ਕ੍ਰਿਸ਼ਨ ਨਾਥ ਚਹੇੜੂ, ਸੰਤ ਪ੍ਰਰੀਤਮ ਦਾਸ ਸੰਗਤ ਪੁਰ, ਹਰਵਿੰਦਰ ਦਾਸ ਈਸਪੁਰ, ਸੰਤ ਸੁਖਵਿੰਦਰ ਦਾਸ ਢੱਡੇ, ਸੰਤ ਲੇਖ ਰਾਜ ਨੂਰਪੁਰ ਆਦਿ ਸੰਤ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਵਿਚਾਰਧਾਰਾ ਨਾਲ ਸੰਗਤ ਦੀ ਸਾਂਝ ਪਵਾਉਣਗੇ। ਨਾਲ ਹੀ ਸਾਈਂ ਬਾਬਾ ਪੱਪਲ ਸ਼ਾਹ ਜੀ ਭਰੋਮਜਾਰਾ ਗੁਰੂ ਜਸ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਉਨਾਂ੍ਹ ਨੇ ਸਮੂਹ ਸੰਗਤਾਂ ਨੂੰ ਸੰਮੇਲਨ ‘ਚ ਸ਼ਾਮਲ ਹੋਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਇਸ ਮੌਕੇ ਸਤਪਾਲ ਸਾਹਲੋਂ ਪ੍ਰਧਾਨ ਨਵਾਂਸ਼ਹਿਰ, ਡਾ. ਗੁਰਨਾਮ ਚਾਹਲਾਂ, ਜੋਗਾ ਸਿੰਘ ਜੀਂਦੋਵਾਲ, ਰਾਮ ਸਿੰਘ ਢਾਹਾਂ, ਮਹਾਂ ਚੰਦ, ਮਸਤ ਰਾਮ ਬੰਗਾ, ਮਾਸਟਰ ਅੰਮਿ੍ਤਸਰੀਆ, ਪਿਆਰਾ ਲਾਲ ਹੀਉਂ, ਸੋਹਣ ਲਾਲ ਬੰਗਾ, ਕੁਲਵਿੰਦਰ ਰਾਮ, ਪਰਮਜੀਤ ਮਹਿਰਮਪੁਰ, ਅਵਤਾਰ ਚੰਦ ਦੁਸਾਂਝਾਂ, ਰਾਜ ਮੱਲ, ਮੋਹਣ ਲਾਲ ਹੀਉਂ, ਰੇਸ਼ਮ ਲਾਲ, ਪਾਲ ਮਜਾਰੀ, ਧਰਮਪਾਲ ਆਦਿ ਵੀ ਹਾਜ਼ਰ ਸਨ।
ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ
ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ


