Ad-Time-For-Vacation.png

ਬੇਨਕਾਬ ਹੋਇਆ ਆਸ਼ਰਮ ਦੀ ਆੜ ‘ਚ ਚੱਲਦਾ ਅਯਾਸ਼ੀ ਦਾ ਅੱਡਾ:ਆਪਣੇਂ ਆਪ ਨੂੰ ਕ੍ਰਿਸਨ ਦੱਸਦਾ ਸੀ ਸਾਧ

ਨਵੀਂ ਦਿੱਲੀ—ਦਿੱਲੀ ‘ਚ ਰੋਹਿਣੀ ਦੇ ਵਿਜੇ ਵਿਹਾਰ ਇਲਾਕੇ ‘ਚ ਆਧਿਆਤਮਕ ਯੂਨੀਵਰਸਿਟੀ ਦੇ ਨਾਮ ਨਾਲ ਚਲਾਏ ਜਾ ਰਹੇ ਆਸ਼ਰਮ ‘ਚ ਕਈ ਘੰਟੇ ਚਲੇ ਰੇਸਕਿਊ ਆਪਰੇਸ਼ਨ ਤੋਂ ਬਾਅਦ ਕਰੀਬ 40 ਲੜਕੀਆਂ ਨੂੰ ਅਜ਼ਾਦ ਕਰਵਾਇਆ ਗਿਆ ਹੈ। ਜਿਨ੍ਹਾਂ ‘ਚ ਨਬਾਲਿਗ ਲੜਕੀਆਂ ਵੀ ਸ਼ਾਮਲ ਹਨ। ਦਿੱਲੀ ਪੁਲਸ, ਸੀ.ਡਬਲਿਊ.ਸੀ. ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਟੀਮ ਨੇ ਸਵੇਰੇ ਤੋਂ ਹੀ ਆਸ਼ਰਮ ‘ਤੇ ਡੇਰਾ ਲਗਾਇਆ ਹੋਇਆ ਸੀ। ਇਸ ਦੌਰਾਨ ਪੁਲਸ ਨੇ ਪਹਿਲਾਂ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ। ਉਸ ਦੇ ਬਾਅਦ ਤਲਾਸ਼ੀ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ। ਇਸ ਦੌਰਾਨ ਪੁਲਸ ਨੇ ਮਾਇਕ ਦਾ ਇਸਤੇਮਾਲ ਕਰ ਐਲਾਨ ਕੀਤਾ ਕਿ ਆਸ਼ਰਮ ਤੋਂ ਨਿਕਲ ਰਹੀਆਂ ਔਰਤਾਂ ਦਾ ਵੀਡੀਓ ਜਾਂ ਫੋਟੋ ਲੈਣਾ ਮਨ੍ਹਾ ਹੈ।

ਆਸ਼ਰਮ ਦੀ ਆੜ ‘ਚ ਅਯਾਸ਼ੀ ਦਾ ਅੱਡਾ ਚਲਾਉਣ ਵਾਲਾ ਵੀਰੇਂਦਰ ਦੇਵ ਦੀਕਸ਼ਿਤ ਹਾਲੇ ਵੀ ਪੁਲਸ ਦੀ ਪਹੁੰਚ ਤੋਂ ਬਾਹਰ ਹੈ। ਪੁਲਸ ਨੇ ਰੈਸਕਿਊ ਕੀਤੀਆਂ ਗਈਆਂ ਲੜਕੀਆਂ ਅਤੇ ਔਰਤਾਂ ਨੂੰ ਦੋ ਬੱਸਾਂ ‘ਚ ਭੇਜ ਦਿੱਤਾ। ਆਸ਼ਰਮ ‘ਚ ਦਿੱਲੀ ਪੁਲਸ ਦਾ ਆਪਰੇਸ਼ਨ ਰੈਸਕਿਊ ਹਾਲੇ ਵੀ ਜਾਰੀ ਹੈ।

ਦੱਸ ਦਈਏ ਕਿ ਆਧਿਆਤਮਕ ਯੂਨੀਵਰਸਿਟੀ ਨਾਮ ਨਾਲ ਆਸ਼ਰਮ ਚਲਾਉਣ ਵਾਲਾ ਬਾਬਾ ਵੀਰੇਂਦਰ ਦੇਵ ਦੀਕਸ਼ਿਤ ਆਪਣੇ ਆਪ ਨੂੰ ਕ੍ਰਿਸ਼ਣ ਦੱਸਦਾ ਸੀ। ਉਹ ਹਮੇਸ਼ਾ ਮਹਿਲਾ ਪ੍ਰੇਮੀਆਂ ‘ਚ ਹੀ ਰਿਹਾ ਕਰਦਾ ਸੀ। ਮੀਡੀਆ ਰਿਪੋਰਟਸ ਮੁਤਾਬਕ, ਉਸਨੇ 16000 ਔਰਤਾਂ ਨਾਲ ਸੰਬੰਧ ਬਣਾਉਣ ਦਾ ਟੀਚਾ ਰੱਖਿਆ ਸੀ। ਉਹ ਗੋਪੀਆਂ ਬਣਾਉਣ ਲਈ ਲੜਕੀਆਂ ਨੂੰ ਸੰਬੰਧ ਬਣਾਉਣ ਲਈ ਆਕਰਸ਼ਤ ਕਰਦਾ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.