Ad-Time-For-Vacation.png

ਬੀ. ਬੀ. ਸੀ. ਲੰਡਨ ਨੇ ਕੀਤਾ ਮਾਈ ਭਾਗੋ ਦਾ ਨਾਂ ਦੁਨੀਆ ਦੀਆਂ ਮਹਾਨ ਔਰਤਾਂ ‘ਚ ਸ਼ਾਮਲ

ਨਵੀਂ ਦਿੱਲੀ 18 ਮਾਰਚ (ਏਜੰਸੀਆਂ) ਇਸ ਵਾਰ ਮਹਿਲਾ ਦਿਵਸ ਮੌਕੇ ਬੀ. ਬੀ. ਸੀ. ਲੰਡਨ ਨੇ ਦੁਨੀਆ ਦੀਆਂ ਤਿੰਨ ਬਹੁਤ ਹੀ ਖਾਸ ਬਹਾਦਰ ਅਤੇ ਮਹਾਨ ਔਰਤਾਂ ਦੇ ਜਾਰੀ ਕੀਤੇ ਨਾਵਾਂ ‘ਚ ਮਾਈ ਭਾਗੋ ਦਾ ਵਿਸ਼ੇਸ਼ ਤੌਰ ‘ਤੇ ਨਾਂ ਦਰਜ ਕੀਤਾ ਹੈ। ਬੀ. ਬੀ. ਸੀ. ਅਨੁਸਾਰ ਜਦੋਂ ਸਿੱਖਾਂ ਤੇ ਮੁਗਲਾਂ ਵਿਚਕਾਰ ਲਗਾਤਾਰ ਜੰਗ ਹੁੰਦੀ ਸੀ ਤਾਂ ਮਾਈ ਭਾਗੋ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਕੇ ਆਉਣ ਵਾਲੇ 40 ਸਿੰਘਾਂ ਨੂੰ ਤਾਅਨੇ ਮਾਰੇ ਤਾਂ ਉਨਾਂ ਦੀ ਸੋਚ ਮੁੜ ਬਦਲੀ ਤੇ ਉਹ ਮੁੜ ਜੰਗ ਦੇ ਮੈਦਾਨ ‘ਚ ਪਹੁੰਚੇ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨਾਂ ਨੂੰ ਜੰਗ ਦੇ ਮੈਦਾਨ ‘ਚ ਹੀ ਮੁਆਫ ਕੀਤਾ। ਮੈਦਾਨ-ਏ-ਜੰਗ ਵਿਚ ਮਾਈ ਭਾਗੋ ਵੀ ਬਹਾਦਰੀ ਨਾਲ ਲੜੀ ਤੇ ਬਾਅਦ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅੰਗ ਰੱਖਿਅਕ ਬਣੀ। ਇਸ ਸੂਚੀ ਵਿਚ 1775 -1844 ਚੀਨ ਦੀ ਜੰਮਪਲ ਚਿੰਗ ਸ਼ੀਹ ਦਾ ਨਾਂ ਵੀ ਹੈ, ਜਿਸ ਨੇ ਸਮੁੰਦਰੀ ਡਾਕੂ ਕੈਪਟਨ ਪਤੀ ਦੀ ਮੌਤ ਤੋਂ ਬਾਅਦ 1807 ਵਿਚ ‘ਰੈੱਡ ਫਲੈਗ ਫਲੀਟ‘ ‘ਤੇ ਕੰਟਰੋਲ ਕੀਤਾ ਤੇ ਖੁਦ ਦਾ ਸ਼ਾਸਨ ਕਾਇਮ ਕੀਤਾ। ਉਸ ਨੇ ਹੁਕਮ ਦਿੱਤਾ ਕਿ ਸਹਾਇਤਾ ਕਰਨ ਵਾਲੇ ਕਿਸੇ ਵੀ ਸ਼ਹਿਰ ਵਿਚ ਲੁੱਟ ਨਹੀਂ ਕਰਨੀ ਤੇ ਨਾ ਹੀ ਕਿਸੇ ਔਰਤ ਨਾਲ ਜਬਰ-ਜ਼ਨਾਹ ਕਰਨਾ ਹੈ ਤੇ ਅਜਿਹਾ ਕਰਨ ਵਾਲੇ ਦਾ ਉਹ ਸਿਰ ਕਲਮ ਕਰ ਦੇਵੇਗੀ। ਉਸ ਨੂੰ ਖਤਮ ਕਰਨ ਲਈ ਚੀਨ ਦੀ ਸਰਕਾਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਆਖਿਰ ਖੁਦ ਉਸਨੇ ਆਪਣੀ ਤਲਵਾਰ ਨੀਵੀਂ ਕਰ ਦਿੱਤੀ।

ਇਸ ਸੂਚੀ ਵਿਚ 1880-1973 ਦੀ ਜੈਨੇਟ ਰੈਕਿੰਨ ਦਾ ਨਾਂ ਵੀ ਸ਼ਾਮਲ ਹੈ, ਜਿਸ ਨੇ ਅਮਰੀਕਾ ਦੀ ਜਾਪਾਨ ਨਾਲ ਪਹਿਲੀ ਸੰਸਾਰ ਜੰਗ ਵਿਚ ਹਿੱਸਾ ਲੈਣ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕੀਤੀ ਸੀ। 1916 ਵਿਚ ਯੂ. ਐੱਸ. ਕਾਂਗਰਸ ‘ਚ ਚੁਣੀ ਜਾਣ ਵਾਲੀ ਇਹ ਪਹਿਲੀ ਔਰਤ ਸੀ, ਜਦਕਿ ਇਸ ਤੋਂ ਚਾਰ ਸਾਲ ਪਹਿਲਾਂ ਹੀ ਅਮਰੀਕਾ ਵਿਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਮਿਲਿਆ। ਉਹ ਔਰਤਾਂ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦੀ ਰਹੀ ਸੀ। ਇਸੇ ਤਰਾਂ ਅੱਜ ਭਾਰਤ ਦੀ ਹਰ ਔਰਤ ਹੀ ਨਹੀਂ, ਸਗੋਂ ਹਰ ਭਾਰਤ ਵਾਸੀ ਮਾਈ ਭਾਗੋ ਦਾ ਨਾਂ ਇਨਾਂ ਤਿੰਨ ਬਹਾਦਰ ਤੇ ਜਾਂਬਾਜ਼ ਔਰਤਾਂ ‘ਚ ਆਉਣ ਕਰਕੇ ਫਖਰ ਮਹਿਸੂਸ ਕਰ ਰਿਹਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.