ਮੈਨੀਟੋਬਾ, ਅਲਬਰਟਾ, ਅਤੇ ਕੈਲੀਫੋਰਨੀਆ ਤੋਂ 210 ਦੇ ਕਰੀਬ ਟੀਮਾਂ ਕਰਨਗੀਆਂ ਸ਼ਿਰਕਤ
ਵੈਨਕੂਵਰ, ( ਮਲਕੀਤ ਸਿੰਘ)- ਬੀਸੀ ਟਾਈਗਰਜ ਵੱਲੋਂ ਹਰ ਸਾਲ ਦੀ ਤਰ੍ਹਾਂ 13ਵਾਂ ਮੀਰੀ ਪੀਰੀ ਸ਼ੋਕਰ ਟੂਰਨਾਮੈਂਟ ਇਸ ਵਾਰ 27 28 ਅਤੇ 29 ਜੂਨ ਨੂੰ ਸਰੀ ਦੀ 128 ਸਟਰੀਟ ਤੇ ਸਥਿਤ ਐਥੇਲੈਟਿਕਸ ਪਾਰਕ ਚ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅਜਿੰਦਰਪਾਲ ਸਿੰਘ ਨੀਟੂ ਨੇ ਦੱਸਿਆ ਕਿ ਇਸ ਸਲਾਨਾ ਟੂਰਨਾਮੈਂਟ ਚ ਭਾਗ ਲੈਣ ਵਾਲੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਇਸ ਪ੍ਰਤੀ ਭਰਵਾਂ ਉਤਸ਼ਾਹ ਵੇਖਿਆ ਜਾ ਰਿਹਾ ਅਤੇ ਇਸ ਸਬੰਧੀ ਵੱਡੀ ਪੱਧਰ ਤੇ ਕੀਤੇ ਜਾ ਰਹੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਟੂਰਨਾਮੈਂਟ ਦਾ ਉਦਘਾਟਨ 27 ਜੁਲਾਈ ਨੂੰ ਸ਼ਾਮੀ 5 ਵਜੇ ਧੂਮ ਧਾਮ ਨਾਲ ਕੀਤਾ ਜਾਵੇਗਾ ਅਤੇ ਫਾਈਨਲ ਮੁਕਾਬਲੇ 29 ਜੂਨ ਨੂੰ ਹੋਣਗੇ ਅਤੇ 29 ਜੂਨ ਨੂੰ ਸ਼ਾਮ 6 30 ਵਜੇ ਆਯੋਜਿਤ ਕੀਤੇ ਜਾਣ ਵਾਲੇ ਇਨਾਮ ਵੰਡ ਸਮਾਰੋਹ ਦੌਰਾਨ ਰੰਗਾ ਰੰਗ ਪ੍ਰੋਗਰਾਮ ਚ ਭੰਗੜਾ ਵੀ ਪੇਸ਼ ਕੀਤਾ ਜਾਵੇਗਾ|
