Ad-Time-For-Vacation.png

ਬਿਆਸ ਡੇਰੇ ਦੇ ਮੁਖੀ ਨੂੰ ਅੰਮ੍ਰਿਤ ਛਕਾਉਣਾ ਚਾਹੁੰਦੈ ਦਾਦੂਵਾਲ

ਜਲੰਧਰ, – ਸਰਬੱਤ ਖਾਲਸਾ ਵਾਲੇ ਜਥੇਦਾਰ ਸੰਤ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਹੈ ਕਿ ਅਸੀਂ ਡੇਰਾ ਰਾਧਾ ਸਵਾਮੀ ਬਿਆਸ ਦੇ ਮੁਖੀ ਨੂੰ ਵੀ ਅੰਮ੍ਰਿਤ ਛਕਾ ਦੇਈਏ। ਕੱਲ੍ਹ ਇੱਕ ਅਖਬਾਰ ਨਾਲ ਖਾਸ ਗੱਲਬਾਤ ਦੌਰਾਨ ਸੰਤ ਦਾਦੂਵਾਲ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਅਸੀਂ ਡੇਰਾ ਰਾਧਾ ਸਵਾਮੀ ਦੇ ਮੁਖੀ ਨੂੰ ਅੰਮ੍ਰਿਤ ਛਕਾ ਦੲਈਏ, ਪਰ ਇਹ ਕੰਮ ਅਸੀਂ ਲੜਾਈ ਝਗੜੇ ਨਾਲ ਨਹੀਂ, ਪ੍ਰੇਮ ਨਾਲ ਕਰਨਾ ਚਾਹੁੰਦੇ ਹਾਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀਆਂ ਸੰਸਥਾਵਾਂ ਸਿੱਖ ਧਰਮ ਵਿਚੋਂ ਨਿਕਲੀਆਂ ਹਨ, ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇ, ਇਨ੍ਹਾਂ ਵਿਚੋਂ ਹੀ ਡੇਰਾ ਬਿਆਸ ਹੈ, ਜੇ ਸਾਡਾ ਉਨ੍ਹਾਂ ਨਾਲ ਮੇਲ-ਮਿਲਾਪ ਵਧਿਆ ਤਾਂ ਅਸੀਂ ਉਨ੍ਹਾਂ ਨੂੰ ਗੁਰੂ ਘਰ ਨਾਲ ਜੋੜਿਆ ਹੈ। ਸੰਤ ਦਾਦੂਵਾਲ ਦਾ ਦਾਅਵਾ ਹੈ ਕਿ ਡੇਰਾ ਬਿਆਸ ਦੇ ਮੁਖੀ ਵੀ ਸ੍ਰੀ ਗੁਰੂ ਗ੍ਰੰਥ  ਸਾਹਿਬ ਦੇ ਸਿਧਾਂਤ ਮੁਤਾਬਕ ਹੀ ਸੰਗਤ ਵਿਚ ਵਿਚਰਦੇ ਹੋਣ ਕਰ ਕੇ ਇੱਕ ਤਰ੍ਹਾਂ ਪ੍ਰੰਪਰਾ ਨਾਲ ਜੁੜੇ ਹੋਏ ਹਨ। ਇਸ ਗੱਲਬਾਤ ਦੌਰਾਨ ਸੰਤ ਦਾਦੂਵਾਲ ਨੇ ਕਿਹਾ ਕਿ ਮੈਂ ਪਹਿਲਾਂ ਡੇਰਾ ਰਾਧਾ ਸਵਾਮੀ ਨਾਲ ਕਦੇ ਨਹੀਂ ਮਿਲਿਆ ਸੀ ਤੇ ਨਾ ਕਦੇ ਡੇਰਾ ਬਿਆਸ ਗਿਆ ਸੀ, ਜਦੋਂ ਪਿੰਡ ਵਾਸੀਆਂ ਦਾ ਇਸ ਡੇਰੇ ਨਾਲ ਗੁਰਦੁਆਰਾ ਵੜੈਚ ਪੱਤੀ ਦੀ ਇੱਕ ਕਨਾਲ 14 ਮਰਲੇ ਜਗ੍ਹਾ ਦਾ ਝਗੜਾ ਚੱਲ ਰਿਹਾ ਸੀ, ਓਦੋਂ ਪੰਥਕ ਜਥੇਬੰਦੀਆਂ ਦਾ ਅੰਮ੍ਰਿਤਸਰ ਵਿਚ ਇਕੱਠ ਰੱਖਿਆ ਸੀ, ਜਿੱਥੇ ਜਥੇਦਾਰ ਅਜਨਾਲਾ ਤੇ ਸਤਿਕਾਰ ਕਮੇਟੀਆਂ ਨੇ ਇਹ ਮੁੱਦਾ ਚੁੱਕਿਆ ਅਤੇ ਸਿਮਰਨਜੀਤ ਸਿੰਘ ਮਾਨ ਵੀ ਉਥੇ ਸਨ। ਉਸ ਪਿੱਛੋਂ ਡੇਰਾ ਮੁਖੀ ਨੇ ਸਾਡੇ ਨਾਲ ਸੰਪਰਕ ਕੀਤਾ ਅਤੇ ਗੱਲ ਕਰਕੇ ਅਸੀਂ ਗੁਰਦੁਆਰਾ ਵੜੈਚ ਪੱਤੀ ਦੀ ਇੱਕ ਕਨਾਲ 14 ਮਰਲੇ ਜਗ੍ਹਾ ਬਦਲੇ ਢਾਈ ਕਨਾਲ ਵਿਚ ਗੁਰਦੁਆਰਾ  ਸਾਹਿਬ ਦੀ ਉਸਾਰੀ ਓਥੇ ਕਰਵਾਈ, ਜਿਹੜੀ ਜਗ੍ਹਾ ਉਸ ਪਿੰਡ ਦੀ ਪੰਚਾਇਤ ਤੇ ਪਿੰਡ ਵੜੈਚ ਪੱਤੀ ਦੇ ਵਾਸੀ ਵੇਚ ਕੇ ਚਲੇ ਗਏ ਸਨ। ਇਸ ਕਾਰਨ ਡੇਰਾ ਮੁਖੀ ਨਾਲ ਹੋਈ ਮੁਲਾਕਾਤ ਵਿਚ ਅਸੀਂ ਉਨ੍ਹਾਂ ਨੂੰ ਸਿੱਖ ਵਜੋਂ ਗੁਰੂ ਦੀ ਹਜ਼ੂਰੀ ਵਿਚ ਨਤਮਸਤਕ ਹੋਣ ਨੂੰ ਕਿਹਾ। ਡੇਰਾ ਮੁਖੀ ਨੇ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਮੱਥਾ ਟੇਕਿਆ। ਓਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਭ ਤੋਂ ਵੱਡੇ ਗੁਰੂ ਹਨ ਤੇ ਉਹ ਸਿਰਫ ਇਕ ਸੰਸਥਾ ਦੇ ਮੁਖੀ ਹਨ। ਉਸ ਪਿੱਛੋਂ ਉਹ ਗੁਰਦੁਆਰਾ ਦਾਦੂ ਸਾਹਿਬ ਆਏ ਅਤੇ ਅੱਜ ਵੀ ਸਾਡੀ ਮੁਲਾਕਾਤ ਹੁੰਦੀ ਹੈ, ਮੈਂ ਇਸ ਤੋਂ ਇਨਕਾਰ ਨਹੀਂ ਕਰਦਾ। ਦਾਦੂਵਾਲ ਨੇ ਕਿਹਾ ਉਨ੍ਹਾਂ ਦੇ ਬੱਚਿਆਂ ਦੇ ਆਨੰਦ ਕਾਰਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੋਏ ਹਨ। ਉਨ੍ਹਾਂ ਨੇ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆਪਣੀ ਕੋਠੀ ‘ਚ ਕਰਵਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਡੇਰਾ ਪੈਰੋਕਾਰ ਅੱਜ ਕੱਲ੍ਹ ਸ੍ਰੀ ਹਰਿਮੰਦਰ ਸਾਹਿਬ ਆਉਣ ਲੱਗ ਗਏ ਹਨ। ਉਹ ਪਹਿਲਾਂ ਦਰਬਾਰ ਸਾਹਿਬ ਜਾਂਦੇ ਤੇ ਬਾਅਦ ਵਿਚ ਡੇਰਾ ਬਿਆਸ ਜਾਂਦੇ ਹਨ। ਪੰਜਾਬ ਵਿਚ ਬਹੁਤ ਸਾਰੇ ਡੇਰੇ ਹਨ, ਜਿਹੜੇ ਸਾਡੇ ਧਰਮ ਵਿਚ ਦਖਲ ਅੰਦਾਜ਼ੀ ਨਹੀਂ ਕਰਦੇ ਸਾਡਾ ਉਨ੍ਹਾਂ ਨਾਲ ਕੋਈ ਰੌਲਾ ਨਹੀਂ ਹੈ। ਸਿਆਸੀ ਮੁੱਦਿਆਂ ਦੀ ਗੱਲਬਾਤ ਦੌਰਾਨ ਸੰਤ ਦਾਦੂਵਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਕਈ ਵਾਰ ਮੇਰੇ ਨਾਲ ਮੁਲਾਕਾਤ ਕੀਤੀ ਹੈ। ਦਾਦੂਵਾਲ  ਕਿਹਾ ਕਿ ਸੁਖਬੀਰ ਸਿੰਘ ਬਾਦਲ ਮੇਰੇ ਗੁਰੂਮਤ ਸਮਾਗਮਾਂ ‘ਤੇ ਪਾਬੰਦੀਆਂ ਲਾਉਂਦੇ ਰਹੇ, ਪਰ ਮੈਂ ਕਦੇ ਇਨ੍ਹਾਂ ਦੇ ਲਾਲਚ ਜਾਂ ਦਬਾਅ ਵਿੱਚ ਨਹੀਂ ਆਇਆ। ਉਨ੍ਹਾਂ ਖੁਲਾਸਾ ਕੀਤਾ ਕਿ ਮੇਰੇ ਨਾਲ ਕਈ ਵਾਰ ਸੁਖਬੀਰ ਸਿੰਘ ਤੇ ਮਜੀਠੀਆ ਨੇ ਮੁਲਾਕਾਤ ਕੀਤੀ ਅਤੇ 6 ਨਵੰਬਰ ਨੂੰ ਚੰਡੀਗੜ੍ਹ ਵਿਖੇ ਕਿਸੇ ਦੇ ਘਰ ਵਿੱਚ ਮੇਰੀ ਇਕ ਘੰਟਾ ਉਨ੍ਹਾਂ ਨਾਲ ਗੱਲ ਹੋਈ ਸੀ, ਜਿੱਥੇ ਉਨ੍ਹਾਂ ਨੇ ਮੈਨੂੰ ਸਰਬੱਤ ਖਾਲਸਾ ‘ਚ ਨਾ ਜਾਣ ਨੂੰ ਕਿਹਾ ਸੀ, ਪਰ ਮੈਂ ਇਨ੍ਹਾਂ ਦੇ ਲਾਲਚ ‘ਚ ਨਹੀਂ ਆਇਆ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਸਰਬੱਤ ਖਾਲਸਾ ਸਿੱਖਾਂ ਦਾ ਹੋ ਰਿਹਾ ਹੈ, ਗੁਰਬਾਣੀ ਦੀ ਬੇਅਦਬੀ ਹੋਈ ਹੈ, ਮੈਂ ਸਿੱਖ ਹੋ ਕੇ ਉਥੇ ਕਿਉਂ ਨਾ ਜਾਵਾਂਗਾ। ਸੁਖਬੀਰ ਬਾਦਲ ਵੱਲੋਂ ਲਾਏ ਦੋਸ਼ ਲਾਂਭੇ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਕੈਪਟ ਨ ਨੂੰ ਮਿਲਣ ਨਹੀਂ ਗਿਆ, ਸਿਰਫ ਇਕ ਵਾਰ 6 ਜੂਨ ਨੂੰ ਪੰਜਾਬ ਭਵਨ ‘ਚ ਹੋਰਨਾਂ ਦੇ ਨਾਲ ਮਿਲਿਆ ਸੀ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਮੇਰੀ ਕੈਪਟਨ ਨਾਲ ਕੋਈ ਗੱਲ ਨਹੀਂ ਹੋਈ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.