ਬਾਲਾ ਪ੍ਰੀਤਮ ਨੂੰ ਯਾਦ ਕਰਦਿਆਂ…

(ਜਸਪਾਲ ਸਿੰਘ ਹੇਰਾਂ)
ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰ ਕ੍ਰਿਸ਼ਨ ਸਾਹਿਬ ਜੀ, ਜਿਨ੍ਹਾਂ ਨੇ ਆਪਣੀ ਨਿੱਕੀ ਉਮਰੇ, ਵੱਡੀ ਜੁੰਮੇਵਾਰੀ ਨੂੰ ਸਫ਼ਲਤਾ ਨਾਲ ਨਿਭਾਅ ਕੇ ਜਿੱਥੇ ਉਮਰ ਦੀ ਮਿੱਥ ਨੂੰ ਤੋੜਿਆ ਸੀ, ਉੱਥੇ ਸਿੱਖ ਕੌਮ ਨੂੰ ਸਹਿਯੋਗ ਤੇ ਸਹਿਹੋਂਦ ਦੇ ਮਿਸ਼ਨ ਤੇ ਸਾਬਤ ਕਦਮੀ ਤੁਰਨ ਦੀ ਜਾਂਚ ਸਿਖਾਈ ਅਤੇ ਦੁੱਖੀ ਮਾਨਵਤਾ ਦੀ ਸੇਵਾ ਲਈ ਆਪਾ ਤੱਕ ਕੁਰਬਾਨ ਕਰਨ ਦਾ ਪਾਠ ਪੜ੍ਹਾਇਆ। ਅੱਜ ਜਦੋਂ ਸਾਡੀ ਨੌਜਵਾਨ ਪੀੜ੍ਹੀ, ਜਿਹੜੀ ਕੌਮ ਦੇ ਅਵੇਸਲੇਪਣ ਤੇ ਸੁਆਰਥੀਪੁਣੇ ਕਾਰਣ ਧਰਮ ਤੋਂ ਕੋਹਾਂ ਦੂਰ ਜਾ ਚੁੱਕੀ ਹੈ ਅਤੇ ਉਸਦੀ ਵਾਪਸੀ ਦਾ ਰਾਹ ਹਾਲੇਂ ਕਿਧਰੇ ਵੀ ਖੁੱਲ੍ਹਦਾ ਵਿਖਾਈ ਨਹੀਂ ਦੇ ਰਿਹਾ, ਉਸ ਸਮੇਂ ‘ਬਾਲਾ ਪ੍ਰੀਤਮ’ ਜਿਸਨੇ ਅਗਿਆਨਤਾ ਦਾ ਨਾਸ਼ ਕਰਨ ਦਾ ਸੁਨੇਹੇ ਸਮੁੱਚੀ ਲੋਕਾਈ ਨੂੰ ਦਿੱਤਾ, ਉਨ੍ਹਾਂ ਦੇ ਨਿੱਕੇ ਜਿਹੇ ਜੀਵਨ-ਕਾਲ ਦੀਆਂ ਪ੍ਰਾਪਤੀਆਂ ਅਤੇ ਉਨ੍ਹਾਂ ਚੁਣੌਤੀਆਂ ਦਾ ਜਿਨ੍ਹਾਂ ਦਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਖ਼ੂਬੀ ਸਾਹਮਣਾ ਕੀਤਾ, ਉਨ੍ਹਾਂ ਦਾ ਚਾਨਣਾ, ਜੁਆਨ ਹੋ ਰਹੀ ਅਤੇ ਜੁਆਨ ਹੋ ਚੁੱਕੀ ਦੋਵਾਂ ਪੀੜ੍ਹੀਆਂ ਨੂੰ ਵਿਖਾਉਣਾ ਬੇਹੱਦ ਜ਼ਰੂਰੀ ਹੈ। ਸਾਡੀ ਕੌਮ ਦੀ ਵਰਤਮਾਨ ਤ੍ਰਾਸਦੀ ਦਾ ਇਕ ਕਾਰਣ ਇਹ ਵੀ ਹੈ ਕਿ ਅਸੀਂ ਵਿਰਸੇ, ਇਤਿਹਾਸ ਅਤੇ ਸਿੱਖ ਸੱਭਿਆਚਾਰ ਤੋਂ ਟੁੱਟਦੇ ਜਾ ਰਹੇ ਹਾਂ। ਅਤਿ ਆਧੁਨਿਕ ਸੰਚਾਰ ਸਾਧਨਾਂ ਨੇ ਨਵੀਂ ਪੀੜ੍ਹੀ ਨੂੰ ਆਧੁਨਿਕਤਾ ਦੀ ਦੌੜ ‘ਚ ਅੰਨ੍ਹੇ ਕਰ ਛੱਡਿਆ ਹੈ। ਜਿਸ ਕਾਰਨ ਉਹ ਆਪਣੇ ਪੁਰਾਤਨ ਵਿਰਸੇ ਤੋਂ ਮੂੰਹ ਮੋੜ ਕੇ, ਗੁਰੂਆਂ ਤੇ ਸ਼ਹੀਦਾਂ ਨੂੰ ਭੁੱਲ ਕੇ ਫਿਲਮੀ ਹੀਰੋਆਂ ਨੂੰ ਆਪਣੇ ਰੋਲ ਮਾਡਲ ਸਮਝੀ ਬੈਠੇ ਹਨ।
ਗੁਰਪੁਰਬ ਦਾ ਅਰਥ ਗੁਰੂ ਦਾ ਦਿਹਾੜਾ ਹੈ, ਇਸ ਲਈ ਘੱਟੋ-ਘੱਟ ਅਜਿਹੇ ਦਿਹਾੜੇ ਤੇ ਤਾਂ ਗੁਰੂ ਦੀ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਹੈ, ਸਿੱਖ ਕੌਮ ਆਪਣੇ 10 ਗੁਰੂ ਸਾਹਿਬਾਨ ‘ਚੋਂ ਹੀ ਤਿੰਨ-ਚਾਰ ਨੂੰ ਛੱਡ ਕੇ ਬਾਕੀਆਂ ਨੂੰ ਭੁੱਲਦੀ ਜਾ ਰਹੀ ਹੈ ਅਤੇ ਉਨ੍ਹਾਂ ਬਾਰੇ ਨਵੀਂ ਪੀੜ੍ਹੀ ਤਾਂ ਪੂਰੀ ਤਰ੍ਹਾਂ ਅਨਜਾਣ ਹੁੰਦੀ ਜਾ ਰਹੀ ਹੈ, ਜਿਹੜੇ ਬੱਚੇ ਨੂੰ ਜਦੋਂ ਇਹ ਅਹਿਸਾਸ ਬਚਪਨ ‘ਚ ਹੀ ਕਰਵਾਇਆ ਜਾਵੇਗਾ ਕਿ ਤੇਰੀ ਕੌਮ ਦੇ ਅੱਠਵੇਂ ਗੁਰੂ ਨੇ ਸਿਰਫ਼ 6 ਕੁ ਸਾਲ ਦੀ ਉਮਰ ‘ਚ ਹੀ ਗੁਰਿਆਈ ਦੀ ਜੁੰਮੇਵਾਰੀ ਸੰਭਾਲੀ ਸੀ ਅਤੇ ਹਿੰਦੁਸਤਾਨ ਦੇ ਸਭ ਤੋਂ ਜਾਬਰ ਤੇ ਤੁਅੱਸਬੀ ਬਾਦਸ਼ਾਹ ਨੂੰ ਆਪਣੀ ਵਿਦਵਤਾ ਨਾਲ ਉਸਦੀ ਭੁੱਲ ਦਾ ਅਹਿਸਾਸ ਕਰਵਾਉਣ ਤੋਂ ਇਲਾਵਾ ਦੁੱਖੀ ਮਾਨਵਤਾ ਦੀ ਹੱਥੀ ਸੇਵਾ ਕਰਨ ਦਾ ਉਹ ਅਦੁੱਤੀ ਕਾਰਨਾਮਾ ਕਰਕੇ ਵਿਖਾਇਆ ਸੀ, ਜਿਸਦੀ ਉਦਾਹਰਣ ਦੁਨੀਆ ਦੇ ਇਤਿਹਾਸ ‘ਚ ਮਿਲਣੀ ਮੁਸ਼ਕਿਲ ਹੈ। ਚੇਚਕ ਵਰਗੀ ਭਿਆਨਕ ਬੀਮਾਰੀ, ਜਿਸ ਦੀ ਅੱਜ ਵੀ ਦਹਿਸ਼ਤ ਹੈ, ਉਸ ਸਮੇਂ ਤਾਂ ਹੋਰ ਵੀ ਵਧੇਰੇ ਖੌਫਜ਼ਦਾ ਕਰਨ ਵਾਲੀ ਸੀ, ਉਸ ਬੀਮਾਰੀ ਦੇ ਪੀੜ੍ਹਤਾਂ ਦੀ ਹੱਥੀ ਸੇਵਾ ਕਰਨਾ, ਮੌਤ ਨੂੰ ਸੱਦਾ ਦੇਣਾ ਮੰਨਿਆ ਜਾਂਦਾ ਸੀ, ਬਾਲਾ ਪ੍ਰੀਤਮ ਨੇ ਦੇਸ਼ ਦੀ ਰਾਜਧਾਨੀ ‘ਚ, ਖ਼ੁਦ ਆਪਣੇ ਹੱਥੀਂ ਪੀੜ੍ਹਤਾਂ ਦੀ ਸੇਵਾ ਕੀਤੀ ਅਤੇ ”ਸਾਰੇ ਦੁੱਖ ਦੇ ਸੰਕਟ ਮੋਚਨ” ਦੀ ਮਾਨਤਾ ਪ੍ਰਾਪਤ ਕੀਤੀ। ਛੱਜੂ ਤੋਂ ਗੀਤਾਂ ਦੇ ਅਰਥ ਕਰਵਾਉਣੇ।ਇਸ ਸੰਸਾਰ ‘ਚੋਂ ਜਿਵੇਂ ਅਗਿਆਨਤਾ ਨੂੰ ਦੂਰ ਕਰਨ ਦਾ ਮਹਾਨ ਸੁਨੇਹੇ ਸੀ ਉਥੇ ਆਪਣੇ-ਆਪ ਨੂੰ ਸਭ ਤੋਂ ਵੱਡਾ ਗਿਆਨੀ ਮੰਨਣ ਦੇ ‘ਹੰਕਾਰ’ ਨੂੰ ਚਕਨਾਚੂਰ ਕਰਨ ਦਾ ਸੰਦੇਸ਼ ਵੀ ਸੀ। ਅੱਠਵੇਂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ‘ਚ ਸਿੱਖੀ ਦੇ ਮਹਾਨ ਸਿਧਾਤਾਂ ਦੀ ਪ੍ਰਪੱਕਤਾ ‘ਚ ਜੋ ਯੋਗਦਾਨ ਪਾਇਆ, ਉਹ ਵਿਲੱਖਣ ਹੈ, ਜਿਸਨੂੰ ਸਾਡੀ ਕੌਮ ਦੇ ਇਤਿਹਾਸਕਾਰ ਤੇ ਪ੍ਰਚਾਰਕ ਉਸ ਰੂਪ ‘ਚ ਪ੍ਰਚਾਰ ਨਹੀਂ ਸਕੇ, ਜਿਸ ਰੂਪ ‘ਚ ਕੌਮ ਨੂੰ ਲੋੜ ਸੀ। ਅੱਜ ਜਦੋਂ ਨਵੇਂ ਜ਼ਮਾਨੇ ਦੀਆਂ ਚੁਣੌਤੀਆਂ ਸਾਡੇ ਸਾਹਮਣੇ ਹਨ, ਉਸ, ਸਮੇਂ ਜੇ ਅਸੀਂ ਆਪਣੇ ਮਹਾਨ ਅਮੀਰ ਵਿਰਸੇ ਨੂੰ ਸਹੀ ਰੂਪ ‘ਚ ਆਪਣੀ ਨਵੀਂ ਪੀੜ੍ਹੀ ਦੇ ਮਨਾਂ ‘ਚ ਵਸਾਉਣ ਵੱਲ ਤੁਰਾਂਗੇ ਤਾਂ ਕੋਈ ਕਾਰਨ ਨਹੀਂ ਕਿ ਧਰਮ ਤੋਂ ਦੂਰ ਹੋ ਰਹੀ ਸਾਡੀ ਨਵੀਂ ਪੀੜ੍ਹੀ ਆਪਣੇ ਘਰ ਵੱਲ ਮੋੜਾ ਨਾ ਪਾਵੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.