ਕੌਸ਼ਲ ਮੱਲ੍ਹਾ, ਹਠੂਰ : ਬਾਬਾ ਵਧਾਵਾ ਸਿੰਘ ਜੀ ਵਿੱਦਿਆ ਕੇਂਦਰ ਪਿੰਡ ਲੱਖਾ ਵਿਖੇ ‘ਵਿਦਿਆ ਵਿਚਾਰੀ ਤਾਂ ਪਰਉਪਕਾਰੀ’ ਨਾਮ ਤਹਿਤ ਸਕੂਲੀ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ‘ਚ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਸਕੂਲੀ ਬੱਚਿਆਂ ਨੂੰ ਸ੍ਰੀ ਗੁਰੂ ਗ੍ੰਥ ਸਾਹਿਬ ‘ਚੋ ਸਵਾਲ ਪੁੱਛੇ ਗਏ ਤੇ ਵੱਖ-ਵੱਖ ਧਾਰਮਿਕ ਸ਼ਖਸੀਅਤਾਂ ਦੇ ਜਨਮ ਦਿਵਸ, ਸ਼ਹੀਦੀ ਦਿਵਸ ਤੇ ਅਮੋਲ-ਅੱਖਰਾਂ ਬਾਰੇ ਪੁੱਿਛਆ ਗਿਆ।
ਇਸ ਮੌਕੇ ਸਕੂਲੀ ਬੱਚਿਆਂ ਨੂੰ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੇ ਅਧਾਰਿਤ ਫਿਲਮ ਦਿਖਾਈ ਗਈ। ਇਨ੍ਹਾਂ ਮੁਕਾਬਲਿਆਂ ‘ਚੋਂ ਪੁਜੀਸ਼ਨਾਂ ਪ੍ਰਰਾਪਤ ਕਰਨ ਵਾਲੇ ਬੱਚਿਆਂ ਨੂੰ ਪ੍ਰਬੰਧਕੀ ਕਮੇਟੀ ਤੇ ਸਕੂਲ ਸਟਾਫ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪਿੰ੍ਸੀਪਲ ਰਿਤੂ ਕਮਲ ਧਾਲੀਵਾਲ ਨੇ ਕਿਹਾ ਇਹ ਸੰਸਥਾ ਪੜ੍ਹਾਈ ਤੇ ਧਾਰਮਿਕ ਖੇਤਰ ‘ਚ ਵੀ ਵੱਡੀਆਂ ਮੱਲਾਂ ਮਾਰ ਰਹੀ ਹੈ, ਜਿਸ ਦਾ ਸਿਹਰਾ ਸਕੂਲ ਦੇ ਸਟਾਫ ਤੇ ਬੱਚਿਆਂ ਦੀ ਸਖਤ ਮਿਹਨਤ ਨੂੰ ਜਾਂਦਾ ਹੈ। ਇਸ ਮੌਕੇ ਵਾਈਸ ਪਿੰ੍ਸੀਪਲ ਜਸਵਿੰਦਰ ਕੌਰ, ਸ਼ਿੰਦਰਪਾਲ ਕੌਰ, ਬੇਅੰਤ ਕੌਰ, ਭਾਈ ਧਨਜਿੰਦਰ ਸਿੰਘ ਖਾਲਸਾ, ਲਵਪ੍ਰਰੀਤ ਕੌਰ, ਨਿੰਦਰਪਾਲ ਕੌਰ ਹਾਜ਼ਰ ਸਨ।



