Ad-Time-For-Vacation.png

ਬਾਦਲ ਪੱਖੀ ਸਕੂਲੀ ਬੱਸਾ ਵਿੱਚ ਭਈਏ ਲੈ ਕੇ ਮੋਗਾ ਰੇਲੀ ਵਿੱਚ

ਮੋਗਾ:-ਅਕਾਲੀ ਦਲ ਬਾਦਲ ਦੀ ਮੋਗਾ ਰੈਲੀ ਨੂੰ ਲੈ ਕੇ ਵੀਰਵਾਰ ਨੂੰ ਪੰਜਾਬ ਦੇ ਕਈ ਸਕੂਲ ਬੰਦ ਰਹੇ। ਬੱਚਿਆਂ ਦੇ ਮਾਪਿਆਂ ਨੂੰ ਸਕੂਲਾਂ ਵੱਲੋਂ ਭੇਜੇ ਮੈਸੇਜ ਵਿੱਚ ਕਿਹਾ ਗਿਆ ਕਿ ਸਕੂਲ ਦੀਆਂ ਬੱਸਾਂ ਮੋਗਾ ਰੈਲੀ ਲਈ ਭੇਜੀਆਂ ਜਾਣੀਆਂ ਹਨ। ਇਸ ਲਈ ਸਕੂਲਾਂ ਵਿੱਚ ਛੁੱਟੀ ਕੀਤੀ ਗਈ ਹੈ।ਕਈ ਪੇਡੂ ਆਗੂ ਮਨਰੇਗਾ ਮਜਦੂਰਾਂ ਅਤੇ ਭਈਆਂ ਦੇ ਪੱਗਾਂ ਬੰਨ ਕੇ ਬੱਸਾਂ ਵਿੱਚ ਬਿਠਾਉਂਦੇ ਦੇਖੇ ਗਏ।

ਸੁਖਬੀਰ ਵੱਲੋਂ ਖਾਲੀ ਕੁਰਸੀਆਂ ਦੇ ਦਰਸ਼ਨ !

ਜਲਾਲਾਬਾਦ: ਪੰਜਾਬ ਵਿਧਾਨ ਸਭਾ ਚੋਣਾ 2017 ਨੇੜੇ ਹਨ। ਅਜਿਹੇ ‘ਚ ਸਾਰੀਆਂ ਪਾਰਟੀਆਂ ਵੱਲੋਂ ਜਨਤਾ ਨਾਲ ਰਾਬਤਾ ਬਣਾਉਣ ਲਈ ਰੈਲੀਆਂ ਤੇ ਹੋਰ ਮੀਟਿੰਗਾਂ ਦਾ ਦੌਰ ਜਾਰੀ ਹੈ। ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਆਪਣੇ ਚੋਣ ਹਲਕੇ ਜਲਾਲਾਬਾਦ ਦੀ ਸੰਗਤ ਨੂੰ ਖੁਸ਼ ਕਰਨ ਲਈ ਸੰਗਤ ਦਰਸ਼ਨ ਕਰਨ ਪਹੁੰਚੇ। ਪਰ ਬਾਦਲ ਸਾਹਿਬ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੇ ਦੌਰਾਨ ਹੀ ਕਾਫੀ ਲੋਕ ਕੁਰਸੀਆਂ ਖਾਲੀ ਕਰ ਵਾਪਸ ਚਲਦੇ ਬਣੇ। ਅਜਿਹੇ ‘ਚ ਵਿਰੋਧੀਆਂ ਦਾ ਕਹਿਣਾ ਹੈ ਕਿ ਅੱਜ ਦੇ ਸੰਗਤ ਦਰਸ਼ਨ ਨੇ ਸੁਖਬੀਰ ਬਾਦਲ ਨੂੰ ਜਨਤਾ ਦੇ ਸਮਰਥਨ ਦਾ ਸੱਚ ਦਿਖਾ ਦਿੱਤਾ ਹੈ।

ਨੋਟਬੰਦੀ ਸਹੀ ਜਾਂ ਗਲਤ ? ਜਾਣੋ ਸਾਬਕਾ ਗਵਰਨਰਾਂ ਦੀ ਰਾਏ:

ਨਵੀਂ ਦਿੱਲੀ: ਨੋਟਬੰਦੀ ਨੂੰ ਪੂਰਾ ਇੱਕ ਮਹੀਨਾ ਹੋ ਗਿਆ ਹੈ ਪਰ ਇੰਨੇ ਦਿਨ ਬੀਤਣ ਦੇ ਬਾਵਜੂਦ ਦੇਸ਼ ਦੇ ਹਾਲਾਤ ਨਹੀਂ ਬਦਲੇ। ਬੈਂਕਾਂ ‘ਚ ਪਿਆ ਆਪਣਾ ਹੀ ਪੈਸਾ ਲੈਣ ਲਈ ਜਨਤਾ ਲਾਈਨਾਂ ‘ਚ ਲੱਗੀ ਹੋਈ ਹੈ। ਇਸ ਪ੍ਰੇਸ਼ਾਨੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੁੰਦੇ ਹਨ। ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਆਰ.ਬੀ.ਆਈ. ਦੇ ਕਈ ਸਾਬਕਾ ਗਵਰਨਰਾਂ ਨਾਲ ਗੱਲਬਾਤ ਕੀਤੀ।

ਸਾਲ 1997 ਤੋਂ 2003 ਦੌਰਾਨ ਆਰ.ਬੀ.ਆਈ. ਦੇ ਗਵਰਨਰ ਰਹੇ ਵਿਮਲ ਜਲਾਨ ਦਾ ਮੰਨਣਾ ਹੈ ਕਿ ਕਾਲਾ ਧਨ ਰੀਅਲ ਅਸਟੇਟ, ਗੋਲਡ, ਫਾਰੇਨ ਐਕਸਚੇਂਜ ਦਾ ਰੂਪ ਧਾਰ ਚੁੱਕਾ ਹੈ। ਜਿਹੜਾ ਕਾਲਾ ਧਨ ਕੈਸ਼ ਦੀ ਸ਼ਕਲ ‘ਚ ਰਿਹਾ ਹੀ ਨਹੀਂ, ਉਹ ਕਿਵੇਂ ਵਾਪਸ ਆਏਗਾ।

ਆਰ.ਬੀ.ਆਈ. ਦੇ 2008 ਤੋਂ 2013 ਦੌਰਾਨ ਗਵਰਨਰ ਰਹੇ ਡੀ ਸੁਬਾ ਰਾਵ ਦਾ ਕਹਿਣਾ ਹੈ ਕਿ ਕਾਲੇ ਧਨ ਦਾ ਕੋਈ ਪੁਖਤਾ ਅੰਕੜਾ ਨਹੀਂ। 2007 ‘ਚ ਸਾਢੇ 37 ਲੱਖ ਕਰੋੜ ਕਾਲੇ ਧਨ ਦਾ ਅੰਕੜਾ ਵਿਸ਼ਵ ਬੈਂਕ ਨੇ ਦਿੱਤਾ ਸੀ। ਇਹ ਦੇਸ਼ ਦੀ ਜੀ.ਡੀ.ਪੀ. ਦਾ 23.2 ਫੀਸਦੀ ਹੈ। ਇਸ ਪੈਸੇ ‘ਤੇ 16 ਫੀਸਦੀ ਦੇ ਹਿਸਾਬ ਨਾਲ ਟੈਕਸ ਨਹੀਂ ਲੱਗਿਆ। ਇਸ ਲਈ ਸਰਕਾਰ ਨੂੰ ਪੌਣੇ 4 ਲੱਖ ਕਰੋੜ ਦਾ ਨੁਕਸਾਨ ਹੋਇਆ, ਇਹੀ ਕਾਲਾ ਧਨ ਹੈ।ਸਾਬਕਾ ਆਰ.ਬੀ.ਆਈ. ਗਵਰਨਰ ਵਾਈ ਵੀ ਰੈਡੀ ਮੁਤਾਬਕ ਕੋਈ ਨਹੀਂ ਜਾਣਦਾ ਕਿ ਕਾਲਾ ਧਨ ਦੇਸ਼ ਜਾਂ ਵਿਦੇਸ਼ ਵਿੱਚ ਕਿੰਨਾ ਹੈ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਕਿੰਨਾ ਆਏਗਾ, ਕਿੰਨਾ ਰਹਿ ਜਾਏਗਾ।.ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਨੋਟਬੰਦੀ ਦੇ ਫੈਸਲੇ ‘ਤੇ ਕਿਹਾ ਕਿ ਮੋਦੀ ਸਰਕਾਰ ਨੇ ਕਰੜਾ ਨਹੀਂ ਬਲਕਿ ਮੂਰਖਤਾ ਭਰਿਆ ਤੇ ਬੇਕਾਰ ਫੈਸਲਾ ਕੀਤਾ ਹੈ। ਰਾਹੁਲ ਨੇ ਕਿਹਾ ਕਿਸ ਨੇ ਕਿਹਾ ਹੈ ਕਿ ਪੀ.ਐਮ. ਨੇ ਬੋਲਡ ਫੈਸਲਾ ਲਿਆ ਹੈ, ਜਦਕਿ ਇਸ ਫੈਸਲੇ ਨਾਲ ਤਾਂ ਨੁਕਸਾਨ ਹੋਇਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.