Ad-Time-For-Vacation.png

ਦੇਸ਼ ਦਾ ਅਰਥ ਚਾਰਾ ਲੜਖੜਾ ਗਿਆ:ਮੋਦੀ ਬਾਬੂ ਹੋਰ ਕਿੰਨੀਆਂ ਮੌਤਾਂ ਚਾਹੁੰਦੇ ਹੋ: ਮਮਤਾ

ਕੋਲਕਾਤਾ:-ਨੋਟਬੰਦੀ ਦੇ ਇਕ ਮਹੀਨੇ ਬਾਅਦ ਦੇਸ਼ ਦੇ ਲੋਕਾਂ ਵਿੱਚ ਵਿੱਤੀ ਅਸੁਰੱਖਿਆ ਦੀ ਭਾਵਨਾ ਪੈਦਾ ਹੋਣ ਦਾ ਦਾਅਵਾ ਕਰਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਸਾਹਮਣੇ ਸਥਿਤੀ ਜ਼ਰੂਰ ਸਪੱਸ਼ਟ ਕਰਨੀ ਚਾਹੀਦੀ ਹੈ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਇਕ ਮਹੀਨਾ ਪ੍ਰੇਸ਼ਾਨੀ, ਦਰਦ, ਨਾਉਮੀਦੀ, ਵਿੱਤੀ ਅਸੁਰੱਖਿਆ ਅਤੇ ਅਫਰਾ-ਤਫਰੀ ਵਾਲਾ ਰਿਹਾ ਹੈ।

ਨੋਟਬੰਦੀ ਵਿਰੁੱਧ ਖੁੱਲ੍ਹ ਕੇ ਖੜ੍ਹੀ ਮਮਤਾ ਬੈਨਰਜੀ ਨੇ ਕਿਹਾ ਕਿ ਇਕ ਮਹੀਨੇ ਪਹਿਲਾਂ ਅੱਠ ਨਵੰਬਰ ਨੂੰ ਨੋਟਬੰਦੀ ਦੇ ਹੋਏ ਸਿਆਹ ਫੈਸਲੇ ਨਾਲ ਆਮ ਲੋਕਾਂ ਨੂੰ ਹੀ ਪ੍ਰੇਸ਼ਾਨੀ ਹੋ ਰਹੀ ਹੈ। ਇਸ ਨਾਲ ਕੋਈ ਵੀ ਕਾਲਾ ਧਨ ਬਰਾਮਦ ਨਾ ਹੋਣ ਦਾ ਦਾਅਵਾ ਕਰਦਿਆਂ ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਕਿਹਾ ਕਿ ਆਮ ਲੋਕਾਂ ਦੀ ਹੱਕ ਸੱਚ ਦੀ ਕਮਾਈ ਹੀ ਉਨ੍ਹਾਂ ਤੋਂ ਖੋਹ ਲਈ ਗਈ। ਵਿਦੇਸ਼ਾਂ ਤੋਂ ਕੋਈ ਕਾਲਾ ਧਨ ਨਹੀਂ ਮਿਲਿਆ। ਕਾਲੇ ਧਨ ਦੀ ਬਰਾਮਦਗੀ ਦੇ ਨਾਂ ਉਤੇ ਕੇਂਦਰ ਵਿੱਚ ਸੱਤਾ ਧਿਰ ਨੇ ਜ਼ਮੀਨ, ਬੈਂਕ ਜਮ੍ਹਾਂ ਰਾਸ਼ੀਆਂ, ਸੋਨੇ ਤੇ ਹੀਰਿਆਂ ਦੀ ਸ਼ਕਲ ਵਿੱਚ ਅਸਾਸੇ ਬਣਾ ਲਏ ਹਨ ਅਤੇ ਉਹ ਬਹੁਤ ਵੱਡੇ ਪੂੰਜੀਪਤੀ ਬਣ ਗਏ ਹਨ।ਮੁੱਖ ਮੰਤਰੀ ਨੇ ਟਵਿੱਟਰ ‘ਤੇ ਕਿਹਾ ਕਿ ਨੋਟਬੰਦੀ ਦੇ ਐਲਾਨ ਤੋਂ ਇਕ ਮਹੀਨੇ ਵਿੱਚ 90 ਜਾਨਾਂ ਚਲੀਆਂ ਗਈਆਂ। ਮੋਦੀ ਬਾਬੂ ਹੋਰ ਕਿੰਨੀਆਂ ਮੌਤਾਂ ਚਾਹੁੰਦੇ ਹੋ? ਉਨ੍ਹਾਂ ਕਿਹਾ ਕਿ ਉਤਪਾਦਨ ਗਰਾਫ ਗੋਤਾ ਖਾ ਗਿਆ ਹੈ, ਖੇਤੀਬਾੜੀ ਗਤੀਵਿਧੀਆਂ ਠੱਪ ਹਨ, ਖ਼ਰੀਦ ਤੇ ਵੇਚ ਵਿੱਚ ਗਿਰਾਵਟ ਹੈ ਅਤੇ ਅਰਥਚਾਰਾ ਲੜਖੜਾ ਗਿਆ ਹੈ। ਸਾਰਾ ਦੇਸ਼ ਵਿੱਤੀ ਐਮਰਜੈਂਸੀ ਵਿੱਚੋਂ ਲੰਘ ਰਿਹਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.