ਬਾਦਲਕੇ ਦਿੱਲੀ ਦੇ ਸਿੱਖਾਂ ਨੂੰ ਕੀ ਮੂੰਹ ਦਿਖਾਉਂਣਗੇ:ਸੁਖਦੇਵ ਸਿੰਘ ਭੌਰ

ਅੰਮ੍ਰਿਤਸਰ:-ਪੰਥਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਸ਼ਰੇਆਮ ਉਲੰਘਣਾ ਕਰਕੇ ਬਾਦਲ ਦਲ ਵੱਲੋਂ ਸੌਦਾ ਸਾਧ ਕੋਲ ਵੋਟਾਂ ਦੀ ਭੀਖ ਮੰਗਣ ਜਾਣਾਂ ਸਾਬਤ ਕਰਦਾ ਹੈ ਕਿ ਇਹ ਲੋਕ ਵੋਟਾਂ ਖਾਤਰ ਪੰਥ ਨੂੰ ਪ੍ਨਿਠ ਵੀ ਵਿਖਾ ਸਕਦੇ ਹਨ।ਬਾਦਲਾਂ ਨੇ ਟਕਸਾਲੀ ਅਕਾਲੀ ਪ੍ਰੀਵਾਰਾਂ ਨੂੰ ਬਾਹਰ ਰਸਤਾ ਵਿਖਾ ਦਿੱਤਾ ਹੈ।ਬਾਦਲਾਂ ਦੇ ਰਾਜ 90 ਥਾਵਾਂ ਤੇ ਗੁਰੂ ਸਾਹਿਬ ਜੀ ਦੀ ਬੇਅਦਬੀ ਹੋਈ।ਇਸਦੇ ਰੋਸ ਵਜੋਂ ਸ਼ਾਂਤਮਈ ਧਰਨੇ ਤੇ ਬੈਠੇ ਗੁਰੂ ਦੀ ਬਾਣੀ ਪੜ੍ਹਦੇ ਅਤੇ ਸਿਮਰਨ ਕਰ ਰਹੇ ਸਿੰਘਾਂ ਤੇ ਗੰਦਾ ਪਾਣੀਂ ਸੁੱਟਿਆ।ਇਥੇ ਹੀ ਬੱਸ ਨਹੀਂ ਨਿੱਹੱਥੇ ਸਿੰਘਾਂ ਤੇ ਗੋਲੀਆਂ ਚਲਾ ਕੇ ਸ਼ਹੀਦ ਕੀਤਾ।ਸਿੰਘਾ ਦੇ ਕਾਤਲਾਂ ਨੂੰ ਸਰਕਾਰ ਹੋਣ ਦੇ ਬਾਵਜੂਦ ਸਜਾ ਨਾ ਦਿਵਾ ਸਕੇ।ਚਿੱਟੇ ਦੇ ਵਪਾਰੀਆਂ ਨਾਲ ਇਨਾ ਦੀਆ ਯਾਰੀਆਂ ਰਹੀਆਂ।ਉਨਾ ਕਿਹਾ ਕਿ ਦਿੱਲੀ ਸਿੱਖ ਪਹਿਚਾਣ ਕਰਨ ਜਿਨ੍ਹਾ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਨਾ ਦੇ ਚੇਲੇ ਕਮੇਟੀ ਵਿੱਚ ਆਉਂਣ ਜਾ ਸਹੀ ਪੰਥਕ ਸੋਚ ਵਾਲੇ।ਇਹ ਫੈਸਲਾ ਦਿੱਲੀ ਦੇ ਸਿੱਖਾਂ ਨੇ ਕਰਨਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.