ਸੁਖਦੇਵ ਗਰਗ, ਜਗਰਾਓਂ : ਬਲੌਜ਼ਮ ਕਾਨਵੈਂਟ ਸਕੂਲ ਵਿਖੇ ਸ਼ਨੀਵਾਰ ਨੂੰ ਲਗਾਏ ਵਿਰਾਸਤੀ ਮੇਲੇ ਵਿਚ ਜਿੱਥੇ ਵਿਦਿਆਰਥੀ, ਮਾਪੇ, ਅਧਿਆਪਕ ਤੇ ਪ੍ਰਬੰਧਕ ਨੇ ਰੌਣਕਾਂ ਲਗਾਈਆਂ, ਉੱਥੇ ਵੱਡੀ ਗਿਣਤੀ ਵਿਚ ਲੋਕਾਂ ਨੇ ਖੂਬ ਆਨੰਦ ਲਿਆ। ਪਿੰ੍ਸੀਪਲ ਡਾ: ਅਮਰਜੀਤ ਕੌਰ ਨਾਜ਼ ਨੇ ਕੋਈ ਸਮਾਂ ਸੀ ਜਦੋਂ ਪੰਜਾਬ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਹੁੰਦਾ ਸੀ ਪਰ ਸਮੇਂ ਦੀ ਤੇਜ਼ ਰਫ਼ਤਾਰ ਨੇ ਇਨ੍ਹਾਂ ਸਭ ਨੂੰ ਸਾਡੇ ਤੋਂ ਦੂਰ ਕਰ ਦਿੱਤਾ। ਉਨਾਂ੍ਹ ਕਿਹਾ ਕਿ ਵਿਦੇਸ਼ਾਂ ‘ਚ ਪੜ੍ਹ ਰਹੇ ਬੱਚੇ ਤਾਂ ਇਸ ਤੋਂ ਬਿਲਕੁਲ ਹੀ ਦੂਰ ਹੋ ਗਏ ਹਨ। ਉਨਾਂ੍ਹ ਕਿਹਾ ਕਿ ਅਲੋਪ ਹੋ ਰਹੇ ਮੇਲਿਆਂ ਨੂੰ ਮੁੜ ਸੁਰਜੀਤ ਕਰਨ ਲਈ ਲਗਾਏ ਮੇਲੇ ਦਾ ਅਦਭੁਤ ਦਿ੍ਸ਼ ਵੇਖਣ ਯੋਗ ਸੀ। ਉਨਾਂ੍ਹ ਦੱਸਿਆ ਕਿ ਮੇਲੇ ਵਾਂਗ ਸਜੀਆਂ ਧਜੀਆਂ ਦੁਕਾਨਾਂ ਤੇ ਲੋਕਾਂ ਦੀ ਭੀੜ ਇਸ ਨੂੰ ਹੋਰ ਵੀ ਖਿੱਚ ਦਾ ਕੇਂਦਰ ਬਣਾਇਆ ਅਤੇ ਲੋਕਾਂ ਨੇ ਜਿੱਥੇ ਭਰਪੂਰ ਆਨੰਦ ਮਾਣਿਆ ਉੱਥੇ ਦਿਲ ਖ਼ੋਲ ਕੇ ਆਜ਼ਾਦੀ ਮਨਾਉਣ ਦਾ ਇਹ ਉਪਰਾਲਾ ਯਾਦਗਾਰ ਹੋ ਨਿਬੜਿਆ। ਉਨਾਂ੍ਹ ਦੱਸਿਆ ਕਿ ਸਾਇੰਸ ਵਿਸ਼ੇ ਵਿੱਚ ਵਿਦਿਆਰਥੀਆਂ ਵੱਲੋਂ ਲਗਾਏ ਮਾਡਲ ਵੀ ਖਿੱਚ ਦਾ ਕੇਂਦਰ ਬਣੇ।

ਇਸ ਮੌਕੇ ਮੇਲੇ ਦਾ ਆਨੰਦ ਮਾਣ ਰਹੇ ਲੋਕਾਂ ਨੇ ਦੱਸਿਆ ਸਕੂਲ ਵੱਲੋਂ ਹਰ ਵਾਰ ਕੁੱਝ ਨਵਾਂ ਪੇਸ਼ ਕੀਤਾ ਜਾਂਦਾ ਹੈ ਆਸ ਕਰਦੇ ਹਾਂ ਕਿ ਅੱਗੇ ਤੋਂ ਲੋਕਾਂ ਲਈ ਕੁੱਝ ਨਵੀਂ ਦਿੱਖ ਲੈ ਕੇ ਸਕੂਲ ਸਾਹਮਣੇ ਆਵੇਗਾ। ਸਕੂਲ ਦੇ ਪ੍ਰਧਾਨ ਮਨਪ੍ਰਰੀਤ ਸਿੰਘ ਬਰਾੜ, ਅਜਮੇਰ ਸਿੰਘ ਰੱਤੀਆਂ ਅਤੇ ਪਿੰ੍ਸੀਪਲ ਡਾ: ਅਮਰਜੀਤ ਕੌਰ ਨਾਜ਼ ਨੇ ਮੇਲੇ ਦੀ ਸ਼ਾਨ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਆਪਣੇ ਇਸ ਛੋਟੇ ਜਿਹੇ ਉਪਰਾਲੇ ਸਦਕਾ ਲੋਕ ਦਿਲਾਂ ਵਿੱਚ ਮੇਲਿਆਂ ਪ੍ਰਤੀ ਪਿਆਰ ਤੇ ਸਤਿਕਾਰ ਨੂੰ ਵਧਾਉਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਲੋਕਾਂ ਨੇ ਇੱਕ ਭਰਵਾਂ ਹੁੰਗਾਰਾ ਦਿੱਤਾ ਸਾਡੀ ਆਸ ਤੋਂ ਵਧ ਕੇ ਲੋਕਾਂ ਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਕਿ ਲੋਕਾਂ ਦਾ ਮੁੜ ਪੁਰਾਣੇ ਪੰਜਾਬ ਵਿੱਚ ਜਿਊਣ ਨੂੰ ਮਨ ਕਰਦਾ ਹੈ। ਉਨਾਂ੍ਹ ਕਿਹਾ ਕਿ ਇਸ ਮੇਲੇ ਰਾਹੀਂ ਵਿਦਿਆਰਥੀਆਂ ਵਿੱਚ ਵੇਖਣ ਨੂੰ ਮਿਲੇ ਉਤਸ਼ਾਹ ਨੇ ਸਾਡਾ ਵੀ ਮਾਣ ਵਧਾਇਆ ਹੈ ਕਿ ਇਹ ਵਿਦਿਆਰਥੀ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਣ ਪਰ ਆਪਣੇ ਪੰਜਾਬ ਨੂੰ ਹਮੇਸ਼ਾ ਲੋਕ ਦਿਲਾਂ ‘ਚ ਜਿਉਂਦਾ ਰੱਖਣਗੇ।