ਕੌਸ਼ਲ ਮੱਲ੍ਹਾ, ਹਠੂਰ : ਪ੍ਰਰਾਇਮਰੀ ਸਕੂਲਾਂ ਦੇ ਗਰਮ ਰੁੱਤ ਖੇਡਾਂ ਦੇ ਮੁਕਾਬਲੇ ਸਰਕਾਰੀ ਪ੍ਰਰਾਇਮਰੀ ਸਕੂਲ ਲੋਹਟਬੰਦੀ ਦੇ ਖੇਡ ਮੈਦਾਨ ‘ਚ ਕਰਵਾਏ ਗਏੇ। ਇਨ੍ਹਾਂ ਖੇਡਾਂ ‘ਚ ਬਲਾਕ ਰਾਏਕੋਟ ਅਧੀਨ ਆਉਂਦੇ 52 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਂਟਰ ਹੈੱਡ ਅਧਿਆਪਕ ਦੁਪਿੰਦਰ ਸਿੰਘ ਤੇ ਮੁੱਖ ਅਧਿਆਪਕ ਕਰਮਜੀਤ ਕੌਰ ਚਕਰ ਨੇ ਦੱਸਿਆ ਕਿ ਟੂਰਨਾਮੈਂਟ ‘ਚ ਸਰਕਾਰੀ ਪ੍ਰਰਾਇਮਰੀ ਸਕੂਲ ਚਕਰ ਦੇ ਵਿਦਿਆਰਥੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦਿਆਂ ਕੁੱਲ 64 ਮੈਡਲ ਜਿੱਤੇ ਹਨ, ਜਿਨ੍ਹਾਂ ‘ਚ 40 ਪਹਿਲੇ ਸਥਾਨ ‘ਤੇ ਆਉਣ ਵਾਲੇ ਖਿਡਾਰੀਆਂ ਨੇ 12 ਦੂਜੇ ਸਥਾਨ ਤੇ ਤੇ 12 ਤੀਜੇ ਸਥਾਨ ਤੇ ਆਉਣ ਵਾਲੇ ਖਿਡਾਰੀਆਂ ਨੇ ਜਿੱਤੇ ਹਨ।

ਉਨ੍ਹਾਂ ਦੱਸਿਆ ਵਿਦਿਆਰਥੀਆਂ ਨੇ ਕਬੱਡੀ ਸਰਕਲ ਮੁੰਡੇ ਪਹਿਲਾ ਸਥਾਨ, ਕਬੱਡੀ ਨੈਸ਼ਨਲ ਸਟਾਈਲ ਕੁੜੀਆਂ ਪਹਿਲਾ ਸਥਾਨ, ਕਬੱਡੀ ਨੈਸ਼ਨਲ ਸਟਾਇਲ ਲੜਕੇ ਦੂਜਾ ਸਥਾਨ, ਫੁੱਟਬਾਲ ਲੜਕੇ ਤੀਜਾ ਸਥਾਨ, ਖੇਡਾਂ ਦੀ ਆਲ ਓਵਰ ਟਰਾਫੀ ਜਿੱਤਣ ਤੇ ਚਕਰ ਸਕੂਲ ਦੇ ਬੱਚਿਆਂ ਨੂੰ ਸਕੂਲ ਸਟਾਫ ਤੇ ਐੱਸਐੱਮਸੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਪ੍ਰਰੀਤ ਸਿੰਘ ਚਕਰ, ਹਰਜੀਤ ਸਿੰਘ ਲੰਮਾ, ਜਗਰੂਪ ਸਿੰਘ ਮੀਨੀਆ, ਗੁਰਪ੍ਰਰੀਤ ਸਿੰਘ ਦੇਹੜਕਾ, ਗੁਰਦੇਵ ਕੌਰ, ਸਰਸਵਤੀ ਆਦਿ ਹਾਜ਼ਰ ਸਨ।