ਦਲਵਿੰਦਰ ਸਿੰਘ ਰਛੀਨ, ਰਾਏਕੋਟ : ਸਥਾਨਕ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਨੇ ਬਾਸਕਿਟਬਾਲ ਮੈਚ ‘ਚ ਤੀਜਾ ਸਥਾਨ ਪ੍ਰਰਾਪਤ ਕਰ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ ਦੇ ਨਿਰਦੇਸ਼ਾਂ ਤਹਿਤ ਪਿੰਡ ਆਂਡਲੂ ਵਿਖੇ ਹੋਏ ਬਾਸਕਿਟਬਾਲ ਦੇ ਮੈਚਾਂ ‘ਚ ਜ਼ਿਲ੍ਹੇ ਦੇ 13 ਸਕੂਲਾਂ ਨੇ ਭਾਗ ਲਿਆ। ਜਿਸ ਦੌਰਾਨ ਖਿਡਾਰੀਆਂ ਨੇ ਭਾਰੀ ਉਤਸ਼ਾਹ ਦਿਖਾਇਆ ਤੇ ਮੈਡਲ ਪ੍ਰਰਾਪਤ ਕੀਤੇ, ਜਦਕਿ ਬੀਬੀਆਈ ਸਕੂਲ ਰਾਏਕੋਟ ਦੀ ਟੀਮ ਨੇ ਅੰਡਰ-17 ਵਰਗ ‘ਚ ਤੀਜਾ ਸਥਾਨ ਪ੍ਰਰਾਪਤ ਕਰ ਕੇ ਕਾਂਸੀ ਦੇ ਮੈਡਲ ਪ੍ਰਰਾਪਤ ਕੀਤੇ।

ਇਸ ਟੀਮ ‘ਚ ਰਣਵਿਜੈ, ਜਸ਼ਨਦੀਪ, ਗੁਰਕਮਲ, ਤਰਨਵੀਰ, ਅਕਾਸ਼ਦੀਪ, ਓਂਕਾਰ, ਹਰਵੀਰ, ਗੁਰਸ਼ਰਨ, ਹਰਮਨ, ਮਾਦਵ ਨੇ ਆਪਣੀ ਬੇਹਤਰੀਨ ਖੇਡ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ‘ਚ ਸਕੂਲ ਦਾ ਨਾਮ ਚਮਕਾਉਣ ਲਈ ਪਿੰ੍ਸੀਪਲ ਮਨੀਸ਼ਾ ਬਸਨੀਤ ਨੇ ਵਿਦਿਆਰਥੀਆਂ ਤੇ ਡੀਪੀ ਅਧਿਆਪਕਾਂ ਕੋਚ ਵਰਿੰਦਰ ਵਰਮਾ ਤੇ ਸਰਬਜੀਤ ਕੌਰ ਨੂੰ ਵਧਾਈ ਦਿੱਤੀ ਗਈ, ਉਥੇ ਹੀ ਸਕੂਲ ਚੇਅਰਮੈਨ ਪਵਨਦੀਪ ਸਿੰਘ ਿਢੱਲੋਂ ਅਤੇ ਵਾਈਸ ਚੇਅਰਪਰਸਨ ਮਨਪ੍ਰਰੀਤ ਕੌਰ ਿਢੱਲੋਂ ਨੇ ਹੋਣਹਾਰ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਸਕੂਲ ਵੱਲੋਂ ਬੱਚਿਆਂ ਨੂੰ ਪੜ੍ਹਾਈ ਤੇ ਖੇਡਾਂ ਸਮੇਤ ਹੋਰਨਾਂ ਗਤੀਵਿਧੀਆਂ ‘ਚ ਪ੍ਰਫੁਲਿਤ ਕਰਨ ਲਈ ਹਰ ਪ੍ਰਕਾਰ ਦੇ ਸਾਧਨ ਮੁਹੱਈਆ ਜਾ ਰਹੇ ਹਨ, ਬਲਕਿ ਆਉਣ ਵਾਲੇ ਸਮੇਂ ‘ਚ ਹੋਰ ਸਹੂਲਤਾਂ ਉਪਲੱਭਧ ਕਰਵਾਈਆਂ ਜਾਣਗੀਆਂ ਤਾਂ ਜੋ ਹਰ ਖੇਤਰ ਵਿਚ ਚੰਗਾ ਮੁਕਾਮ ਹਾਸਲ ਕਰ ਸਕਣ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆ ਬੱਚਿਆਂ ਤੇ ਸਕੂਲ ਸਟਾਫ ਦੀ ਮਿਹਨਤ ਸ਼ਲਾਘਾ ਕੀਤੀ।