ਕੇਰਾਂ ਹਜ਼ਰਤ ਮੁਹੰਮਦ ਸਾਹਿਬ ਆਪਣੇ ਜਵਾਈ ਹਜ਼ਰਤ ਅਲੀ ਨਾਲ ਜਾ ਰਹੇ ਸਨ, ਕਿ ਰਾਹ ‘ਚ ਉਹ ਬੰਦਾ ਟਕਰ ਗਿਆ ਜਿਹੜਾ ਅਲੀ ਨਾਲ ਖਾਰ ਖਾਂਦਾ ਸੀ, ਉਹ ਲੱਗ ਪਇਆ ਅਵਾ ਤਵਾ ਬੋਲਣ, ਗਾਲੀ ਗਲੌਚ ਕਰਨ। ਕੁੱਝ ਸਮਾਂ ਅਲੀ ਸੁਣਦਾ ਰਿਹਾ, ਪਰ ਫਿਰ ਉਹਦੇ ਵੀ ਸਬਰ ਦਾ ਬੰਨ ਟੁੱਟ ਗਿਆ ਤੇ ਚੱਲ ਪਿਆ ਇਧਰੋਂ ਵੀ ਮੋੜਵਾਂ ਵਾਰ
ਹੁਣ ਹਜ਼ਰਤ ਮੁਹੰਮਦ ਸਾਹਿਬ ਅਲੀ ਨੂੰ ਉਥੇ ਛੱਡ ਆਪ ਅਗੇ ਚੱਲ ਪਏ, ਜਦ ਅਲੀ ਨੇ ਦੇਖਿਆ ਤਾਂ ਉਹ ਵੀ ਗਾਲੀ ਗਲੌਚ ਛੱਡ ਹਜ਼ਰਤ ਸਾਹਿਬ ਦੇ ਮਗਰ ਨੱਠਾ ਤੇ ਉਨ੍ਹਾਂ ਅੱਗੇ ਖਲੋ ਕਹਿਣ ਲੱਗਾ *ਤੁਸੀਂ ਮੈਨੂੰ ਸ਼ੈਤਾਨ ਕੋਲ ਇਕੱਲਿਆਂ ਛੱਡ ਕਿਉਂ ਅਗੇ ਆ ਗਏ? ਤੁਸੀਂ ਰੁਕੇ ਕਿਉਂ ਨਹੀਂ। ਤਾਂ ਹਜ਼ਰਤ ਮੁਹੰਮਦ ਸਾਹਿਬ ਕਹਿੰਦੇ *ਅਲੀ! ਜਿਨ੍ਹਾਂ ਚਿਰ ਤੂੰ ਉਸਦੀਆਂ ਗਾਲਾਂ ਸੁਣਦਾ ਰਿਹਾ, ਮੈਂ ਰੁਕਿਆ ਰਿਹਾ ਕਿਉਕਿ ਤੂੰ ਖੁਦਾ ਦਾ ਪੱਲਾ ਪਕੜਿਆ ਹੋਇਆ ਸੀ, ਪਰ ਜਿਉਂ ਹੀ ਤੂੰ ਖੁਦਾ ਦਾ ਪੱਲਾ ਛੱਡ ਸ਼ੈਤਾਨ ਦਾ ਪੱਲਾ ਪਕੜਿਆ, ਤਾਂ ਫਿਰ ਉਥੇ ਮੇਰਾ ਕੀ ਕੰਮ ਸੀ?