ਬਖਸ਼ਿਸ਼ਾਂ ਲੈ ਗਿਆ ਲੁੱਟ ਬਿਹਾਰ ਮੀਆਂ

ਇਹ ਗੱਲ ਕੋਈ ਤੀਹ ਕੁ ਸਾਲ ਪੁਰਾਣੀ ਆ। ਮੈਂ ਛੋਟੀ ਜਿਹੀ ਸੀ। ਉਦੋਂ ਪਰੀਆਂ, ਰਾਜਿਆਂ ਅਤੇ ਰਾਜਕੁਮਾਰਾਂ ਦੀਆਂ ਬਾਤਾਂ ਸਿਰਫ਼ ਮਨਪ੍ਰਚਾਵੇ ਲਈ ਹੀ ਸੁਣਦੇ ਸਾਂ। ਟੀ.ਵੀ. ‘ਤੇ ਬਹੁਤ ਘੱਟ ਚੈਨਲ ਹੁੰਦੇ ਸਨ। ਬੱਚਿਆਂ ਲਈ ਪ੍ਰੋਗਰਾਮ ਹਫ਼ਤੇ ਵਿਚ ਇਕ-ਦੋ ਦਿਨ ਹੀ ਆਉਂਦੇ ਸਨ। ਉਹ ਵੀ ਬੱਝਵੇਂ ਸਮੇਂ ਲਈ। ਬਾਤਾਂ ਦਾ ਵੀ ਨਸ਼ਾ ਹੀ ਹੁੰਦਾ ਸੀ। ਜਿੰਨੀ ਦੇਰ ਰਾਤ ਬਾਤ ਨਾ ਸੁਣਨੀ, ਓਨੀ ਦੇਰ ਨੀਂਦ ਨਾ ਆਉਣੀ। ਨਾਨਾ ਜੀ ਤੋਂ ਸੁਣੀਆਂ ਸੈਂਕੜੇ ਬਾਤਾਂ ਮੈਨੂੰ ਅੱਜ ਵੀ ਯਾਦ ਹਨ। ਕੁਝ ਸੱਚੀਆਂ ਤੇ ਕੁਝ ਕਾਲਪਨਿਕ। ਨਾਨਾ ਜੀ ਸਮੇਂ ਅਤੇ ਹਾਲਾਤ ਮੁਤਾਬਿਕ ਬਾਤਾਂ ਨੂੰ ਕੁਝ ਤੋੜ ਕੇ ਜਾਂ ਜੋੜ ਕੇ ਸਾਨੂੰ ਸੁਣਾਉਂਦੇ ਰਹਿੰਦੇ ਸਨ। ਹੁਣ ਜਦ ਇਹ ਬਾਤਾਂ ਮੈਂ ਆਪਣੇ ਬੱਚਿਆਂ ਨੂੰ ਸੁਣਾਉਂਦੀ ਹਾਂ ਤਾਂ ਲਗਦਾ ਹੈ ਜਿਵੇਂ ਇਨ੍ਹਾਂ ਬਾਤਾਂ ਦੇ ਹਜ਼ਾਰਾਂ ਅਰਥ ਨਿਕਲਦੇ ਹਨ। ਉਦੋਂ ਇਨ੍ਹਾਂ ਅਰਥਾਂ ਦਾ ਪਤਾ ਨਹੀਂ ਸੀ ਹੁੰਦਾ। ਪਰ ਹੁਣ ਲਗਦਾ ਹੈ ਕਿ ਉਹ ਸਭ ਬਾਤਾਂ ਸੁਲਝੀਆਂ ਜ਼ਿੰਦਗੀਆਂ ਦੀ ਦਾਸਤਾਂ ਬਿਆਨ ਕਰਦੀਆਂ ਹਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਦੋ ਰਾਜਿਆਂ ਦੀ ਉਹ ਕਹਾਣੀ ਜਿਸ ਵਿਚ ਇਕ ਰਾਜਾ ਸੁਬ੍ਹਾ ਉਠਦਾ, ਇਸ਼ਨਾਨ ਕਰਦਾ ਹੈ ਤੇ ਇਕ ਫਕੀਰ ਦੀ ਕੁਟੀਆ ਵਿਚ ਚਲਾ ਜਾਂਦਾ ਹੈ। ਕਹਾਣੀ ਮੁਤਾਬਿਕ ਕੁਟੀਆ ਵਿਚ ਇਕ ਬਹੁਤ ਵੱਡਾ ਤੇਲ ਦਾ ਕੜਾਹਾ ਉੱਬਲ ਰਿਹਾ ਹੁੰਦਾ ਹੈ। ਰਾਜਾ ਉਸ ਕੜਾਹੇ ਵਿਚ ਛਾਲ ਮਾਰਦਾ। ਉਹ ਫਕੀਰ ਸੜ ਚੁੱਕੇ ਰਾਜੇ ਨੂੰ ਬਾਹਰ ਕੱਢਦਾ। ਫਿਰ ਉਸ ਉੱਪਰ ਜਲ ਜਾਂ ਕੋਈ ਦਵਾਈ ਛਿੜਕਦਾ ਤੇ ਖੁਸ਼ ਹੋ ਕੇ ਕਹਿੰਦਾ, ‘ਬੋਲ ਰਾਜਾ ਤੈਨੂੰ ਕੀ ਚਾਹੀਦਾ?’ ਰਾਜਾ ਸਵਾ ਮਣ ਸੋਨਾ ਮੰਗਦਾ ਤੇ ਚਲਾ ਜਾਂਦਾ। ਮਹਿਲਾਂ ‘ਚ ਜਾ ਕੇ ਸਵਾ ਮਣ ਸੋਨਾ ਗਰੀਬਾਂ ਨੂੰ ਵੰਡ ਦਿੰਦਾ ਤੇ ਫਿਰ ਆਪ ਅੰਨ ਗ੍ਰਹਿਣ ਕਰਦਾ। ਇਹ ਸਿਲਸਿਲਾ ਸਾਲਾਂ ਤੱਕ ਚਲਦਾ ਰਿਹਾ। ਇਕ ਦਿਨ ਇਸ ਦੀ ਭਿਣਕ ਗੁਆਂਢੀ ਰਾਜੇ ਨੂੰ ਲੱਗ ਗਈ ਕਿ ਆਖਰ ਇਸ ਕੋਲ ਏਨਾ ਸੋਨਾ ਆਉਂਦਾ ਕਿੱਥੋਂ? ਗੁਆਂਢੀ ਰਾਜਾ ਉਸ ਦੀ ਜਾਸੂਸੀ ਕਰਨ ਲੱਗਾ। ਹੁਣ ਗੁਆਂਢੀ ਰਾਜੇ ਨੂੰ ਸਭ ਪਤਾ ਲੱਗ ਚੁੱਕਾ ਸੀ ਕਿ ਸੋਨਾ ਕਿਥੋਂ ਅਤੇ ਕਿਵੇਂ ਆਉਂਦਾ। ਗੁਆਂਢੀ ਰਾਜਾ ਕੁਟੀਆ ਦੇ ਓਹਲੇ ਲੁਕ ਕੇ ਸਭ ਕੁਝ ਦੇਖਦਾ ਰਿਹਾ। ਇਕ ਰਾਤ ਫਕੀਰ ਨੂੰ ਨੀਂਦ ਨਹੀਂ ਸੀ ਆ ਰਹੀ। ਫਕੀਰ ਇਹ ਕਰਿੰਦਿਆਂ ਰਾਜੇ ਦੀ ਉਡੀਕ ਕਰਨ ਲੱਗਾ ਕਿ ‘ਰਾਜਾ ਅੱਜ ਮੈਂ ਤੈਨੂੰ ਤੇਰੀ ਤਪੱਸਿਆ ਦਾ ਪੂਰਨ ਫਲ ਦੇਣਾ ਹੈ।’ ਇਹ ਸੁਣਦਿਆਂ ਹੀ ਦੂਸਰੇ ਰਾਜੇ ਨੇ ਝੱਟ ਕੜਾਹੇ ਵਿਚ ਛਾਲ ਮਾਰ ਦਿੱਤੀ। ਫਕੀਰ ਨੇ ਉਸ ਨੂੰ ਜ਼ਿੰਦਾ ਕਰਕੇ ਕਿਹਾ, ‘ਅੱਜ ਮੇਰੀ ਇਸ ਗੱਦੀ ਨੂੰ ਲੈ ਜਾ, ਤੇਰੀ ਤਪੱਸਿਆ ਪੂਰੀ ਹੋਈ’, ਹੁਣ ਤੈਨੂੰ ਰੋਜ਼-ਰੋਜ਼ ਸੜਨ ਦੀ ਜ਼ਰੂਰਤ ਨਹੀਂ। ਗੁਆਂਢੀ ਰਾਜਾ ਗੱਦੀ ਲੈ ਕੇ ਘਰ ਚਲਾ ਗਿਆ। ਹੁਣ ਪਹਿਲਾ ਰਾਜਾ ਆਪਣੇ ਸਮੇਂ ਮੁਤਾਬਿਕ ਆਇਆ ਤੇ ਕੜਾਹੇ ਵੱਲ ਵਧਿਆ। ਫਕੀਰ ਨੇ ਉੱਚੀ ਆਵਾਜ਼ ਵਿਚ ਕਿਹਾ, ‘ਦੇਖੀਂ ਭੋਲਿਆ ਸੜ ਨਾ ਜਾਵੀਂ, ਬਖਸ਼ਿਸ਼ਾਂ ਲੈ ਗਿਆ ਲੁੱਟ ਕੇ ਹੋਰ ਕੋਈ।’ ਪਤਾ ਨਹੀਂ ਕਿਉਂ ਅੱਜ ਇਹ ਬਾਤ ਕੰਨਾਂ ਵਿਚ ਵਾਰ-ਵਾਰ ਗੂੰਜਦੀ ਹੈ। ‘ਬਖਸ਼ਿਸ਼ਾਂ ਲੈ ਗਿਆ ਲੁੱਟ ਬਿਹਾਰ ਮੀਆਂ’ ਤੇ ਸੱਚਮੁੱਚ ਨਿਤਿਸ਼ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ 350 ਸਾਲਾ ਜਨਮ ਦਿਵਸ ਆਪਣੀ ਬੁੱਧੀ ਅਤੇ ਸਿਆਣਪ ਨਾਲ ਮਨਾ ਕੇ ਦੁਨੀਆ ਤੋਂ ਆਪਣੇ ਨਾਂਅ ਦਾ ਸਿੱਕਾ ਮੰਨਵਾ ਲਿਆ।-ਬੇਅੰੰਤ ਕੌਰ ਗਿੱਲ

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.