Ad-Time-For-Vacation.png

ਫ੍ਰਾਂਸੀਸੀ ਕੁੜੀ ਨੂੰ ਕੈਨੇਡਾ ‘ਚ ਸੈਰ ਕਰਨੀ ਪਈ ਮਹਿੰਗੀ, ਪਹੁੰਚੀ ਅਮਰੀਕੀ ਜੇਲ ‘ਚ

ਟੋਰਾਂਟੋ — ਫਰਾਂਸ ਦੀ ਇਕ ਨੌਜਵਾਨ ਕੁੜੀ ਨੂੰ ਕੈਨੇਡਾ ‘ਚ ਸੈਰ ਕਰਨੀ ਉਸ ਵੇਲੇ ਮਹਿੰਗੀ ਪੈ ਗਈ, ਜਦੋਂ ਉਹ ਛੁੱਟੀਆਂ ਕੱਟਣ ਲਈ ਆਪਣੀ ਮਾਂ ਕੋਲ ਕੈਨੇਡਾ ਆਈ ਹੋਈ ਸੀ। ਸੈਰ ਦੌਰਾਨ ਉਹ ਗਲਤੀ ਨਾਲ ਅਮਰੀਕਾ ਦੀ ਸਰਹੱਦ ਪਾਰ ਕਰ ਗਈ। ਇਸ ਤੋਂ ਬਾਅਦ ਉਸ ਨੂੰ 2 ਹਫਤਿਆਂ ਤੱਕ ਅਮਰੀਕੀ ਜੇਲ ‘ਚ ਬੰਦ ਰੱਖਿਆ ਗਿਆ ਸੀ। ਪੁਲਸ ਅਧਿਕਾਰੀਆਂ ਵੱਲੋਂ ਫ੍ਰਾਂਸੀਸੀ ਔਰਤ ਨੂੰ ਸ਼ੱਕੀ ਮੰਨ ਕੇ ਜੇਲ ‘ਚ ਬੰਦ ਕਰ ਦਿੱਤਾ ਗਿਆ। ਸੇਡੇਲਾ ਰੋਮਨ (19) ਨੂੰ 2 ਦੇਸ਼ਾਂ ਦੇ ਸਰਹੱਦੀ ਨਿਯਮਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਸ ਦੀ ਮਾਂ ਕ੍ਰਿਸਟੀਨ ਫੇਰਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਤ ਰਹਿੰਦੀ ਹੈ।

ਰੋਮਨ ਨੇ ਦੱਸਿਆ ਕਿ ਉਹ ਆਪਣੀ ਮਾਂ ਨੂੰ ਮਿਲਣ ਲਈ ਇੱਥੇ ਆਈ ਸੀ। ਬੀਤੀ 21 ਮਈ ਨੂੰ ਉਹ ਇਕੱਲੀ ਹੀ ਸੈਰ ‘ਤੇ ਨਿਕਲ ਗਈ ਅਤੇ ਗਲਤੀ ਨਾਲ ਕੈਨੇਡਾ ਦੀ ਸਰਹੱਦ ਪਾਰ ਕਰਕੇ ਅਮਰੀਕਾ ‘ਚ ਦਾਖਲ ਹੋ ਗਈ। ਹਾਲਾਂਕਿ ਉਥੇ ਕੋਈ ਚਿਤਾਵਨੀ ਬੋਰਡ ਨਹੀਂ ਲੱਗਾ ਹੋਇਆ ਸੀ ਜਿਸ ਕਾਰਨ ਉਹ ਗਲਤੀ ਨਾਲ ਅਮਰੀਕਾ ‘ਚ ਐਂਟਰ ਕਰ ਗਈ। ਪਰ ਸਰਹੱਦ ਪਾਰ ਕਰ ਜਦੋਂ ਉਹ ਸੈਲਫੀ ਲੈਣ ਲਈ ਰੁਕੀ ਤਾਂ ਪੈਟਰੋਲਿੰਗ ਕਰਨ ਵਾਲੇ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ। ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਉਸ ਨੂੰ 2 ਹਫਤਿਆਂ ਤੱਕ ਜੇਲ ‘ਚ ਬੰਦ ਕਰ ਦਿੱਤਾ ਗਿਆ।

PunjabKesari

ਰੋਮਨ ਨੇ ਕਿਹਾ ਕਿ, ‘ਮੈਨੂੰ ਨਹੀਂ ਲੱਗਦਾ ਸੀ ਕਿ ਇਹ ਇੰਨੀ ਵੱਡੀ ਘਟਨਾ ਹੈ ਇਸ ਕਰਕੇ ਉਨ੍ਹਾਂ ਨੂੰ ਚਾਹੀਦਾ ਸੀ ਕਿ ਮੈਨੂੰ ਜੇਲ ‘ਚ ਬੰਦ ਕਰਨ ਦੀ ਬਜਾਏ ਚਿਤਾਵਨੀ ਦੇ ਜ਼ੁਰਮਾਨਾ ਲੈ ਕੇ ਛੱਡ ਦਿੰਦੇ ਪਰ ਉਨ੍ਹਾਂ ਨੂੰ ਮੈਨੂੰ ਜੇਲ ‘ਚ ਬੰਦ ਕਰ ਦਿੱਤਾ, ਜਿਹੜੀ ਕਿ ਬਹੁਤ ਗਲਤ ਗੱਲ ਹੈ। ਅਮਰੀਕੀ ਪੈਟਰੋਲਿੰਗ ਅਧਿਕਾਰੀ ਦਾ ਕਹਿਣਾ ਹੈ ਕਿ ਉਸ (ਰੋਮਨ) ਨੇ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕੀਤੀ ਸੀ। ਜਿਸ ਕਾਰਨ ਉਸ ਨੂੰ ਜੇਲ ‘ਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜਾ ਵੀ ਅਮਰੀਕੀ ਸਰਹੱਦ ਨੂੰ ਗਲਤ ਢੰਗ ਨਾਲ ਪਾਰ ਕਰਦਾ ਫੜਿਆ ਜਾਂਦਾ ਹੈ ਉਸ ਨੂੰ ਘੁਸਪੈਠ ਕਰਨ ਵਾਲਾ ਹੀ ਸਮਝਿਆ ਜਾਂਦਾ ਹੈ ਅਤੇ ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.