Ad-Time-For-Vacation.png

ਫੌਜ ਦੀ ਭਰਤੀ ‘ਚ ਪਾਸ ਨਾ ਹੋ ਸਕਿਆ ਪੰਜਾਬ ਦਾ ਇਕ ਵੀ ਗੱਭਰੂ

ਜਲੰਧਰ:-ਨਸ਼ਾ ਅਤੇ ਖੇਤਾਂ ‘ਚ ਲਗਾਤਾਰ ਮਿਲਾਏ ਜਾ ਰਹੇ ਕੀਟਨਾਸ਼ਕ ਦਾ ਮਾੜਾ ਅਸਰ ਪੰਜਾਬ ਪੁਲਸ ਦੇ ਬਾਅਦ ਹੁਣ ਫੌਜ ਦੀ ਭਰਤੀ ‘ਚ ਵੀ ਦੇਖਣ ਨੂੰ ਮਿਲਿਆ। ਫੌਜ ‘ਚ ਧਾਰਮਿਕ ਅਧਿਆਪਕਾਂ ਦੇ 62 ਅਹੁਦਿਆਂ ਲਈ ਕੀਤੀ ਜਾ ਰਹੀ ਭਰਤੀ ਦੀ ਦੌੜ ‘ਚ ਪੰਜਾਬ ਦਾ ਇਕ ਵੀ ਗੱਭਰੂ ਪਾਸ ਨਾ ਹੋ ਸਕਿਆ। ਕੈਂਟ ‘ਚ ਹੋਈ ਡੇਢ ਕਿਲੋਮੀਟਰ ਦੀ ਦੌੜ ‘ਚ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਪਹਿਲੇ ਹੀ ਰਾਊਂਡ ਤੋਂ ਬਾਹਰ ਹੋ ਗਏ। 450 ‘ਚੋਂ 350 ਫੇਲ ਰਹੇ ਅਤੇ ਦਸਤਾਵੇਜ਼ ਜਾਂਚ ਪ੍ਰਕਿਰਿਆ ਤੋਂ ਬਾਅਦ ਸਿਰਫ 30 ਹੀ ਅੱਗੇ ਵਧੇ ਹਨ। ਇਨਾਂ ‘ਚੋਂ 24 ਪਹਿਲਾਂ ਹੀ ਫੌਜ ‘ਚ ਹਨ ਅਤੇ ਸੀਨੀਅਰ ਅਹੁਦੇ ਲਈ ਅਰਜੀ ਦਿੱਤੀ ਹੈ। ਹਾਲਾਂਕਿ ਇਨਾਂ 24 ‘ਚੋਂ ਤਿੰਨ ਪੰਜਾਬੀ ਜਵਾਨ ਹਨ, ਜਿਨਾਂ ਨੇ ਪੰਜਾਬ ਦਾ ਮਾਣ ਰੱਖਿਆ। ਬਾਹਰੀ ਸਿਰਫ 6 ਹੀ ਨੌਜਵਾਨ ਪਾਸ ਹੋਏ ਜੋ ਸਾਰੇ ਜੰਮੂ-ਕਸ਼ਮੀਰ ਦੇ ਹਨ। ਇਸ ਤੋਂ ਪਹਿਲਾਂ ਵੀ ਇਹੀ ਸਥਿਤੀ ਪੰਜਾਬ ਪੁਲਸ ‘ਚ ਸਿਪਾਹੀ ਦੀ ਭਰਤੀ ‘ਚ ਵੀ ਦੇਖਣ ਨੂੰ ਮਿਲੀ ਸੀ।ਪੀ.ਏ.ਪੀ. ‘ਚ ਹੋਈ ਭਰਤੀ ਦੇ ਪਹਿਲੇ ਦਿਨ ਸ਼ਾਮਲ ਹੋਏ 670 ਨੌਜਵਾਨਾਂ ‘ਚ ਹਰ 20ਵਾਂ ਨੌਜਵਾਨ ਡੋਪ ਟੈਸਟ ‘ਚ ਫੇਲ ਪਾਇਆ ਗਿਆ ਸੀ। ਭਰਤੀ ਅਧਿਕਾਰੀ ਕਰਨਲ ਰੋਸ਼ਨ ਵਰਮਾ ਨੇ ਦੱਸਿਆ ਕਿ ਸੈਨਾ ‘ਚ ਪੰਡਿਤ, ਪਾਦਰੀ, ਗ੍ਰੰਥੀ ਅਤੇ ਮੌਲਵੀ ਦੇ 62 ਅਹੁਦਿਆਂ ਲਈ ਹੁਣ ਤੋਂ ਚਾਰ ਮਹੀਨੇ ਪਹਿਲਾਂ ਆਨਲਾਈਨ ਅਰਜੀਆਂ ਮੰਗੀਆਂ ਸੀ। ਅਰਜੀਆਂ ਸਿਰਫ ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ਤੋਂ ਹੀ ਮੰਗੀਆਂ ਗਈਆਾਂ ਸਨ। ਕੁੱਲ 650 ਅਰਜੀਆਂ ਹੋ ਸਕੀਆਂ ਸਨ। ਕੁੱਲ 62 ਅਹੁਦਿਆਂ ਲਈ 27 ‘ਚੋਂ 34 ਸਾਲ ਦੇ ਵਿੱਚਕਾਰ ਉਮਰ ਜਦਕਿ ਸਿੱਖਿਅਕ ਯੋਗਤਾ ਗਰੈਜੂਏਸ਼ਨ ਜ਼ਰੂਰੀ ਸੀ। ਭਰਤੀ ਦਾ ਫਿਜ਼ੀਕਲ ਟੈਸਟ ਡੋਗਰਾ ਗਰਾਊਂਡ ‘ਚ ਸੀ। ਸਵੇਰੇ 6 ਵਜੇ ਤੋਂ ਨੌਜਵਾਨਾਂ ਦੀ ਐਂਟਰੀ ਸ਼ੁਰੂ ਹੋ ਗਈ ਸੀ ਅਤੇ ਭਰਤੀ ਦੀ ਪ੍ਰਕਿਰਿਆ 7 ਵਜੇ ਸ਼ੁਰੂ ਹੋਈ ਸੀ।
ਜ਼ਿਕਰਯੋਗ ਹੈ ਕਿ ਭਰਤੀ ਦੀ ਪਹਿਲੀ ਪ੍ਰਕਿਰਿਆ ‘ਚ 1.6 ਕਿਲੋਮੀਟਰ ਦੀ ਦੌੜ ਨੂੰ 5 ਮਿੰਟ 30 ਸੈਕਿੰਡ ‘ਚ ਪੂਰੀ ਕਰਨੀ ਸੀ। 400 ਮੀਟਰ ਦੇ ਚਾਰ ਚੱਕਰ ਲਗਾਉਣੇ ਸਨ। 450 ‘ਚੋਂ 370 ਨੌਜਵਾਨ ਦੌੜ ਦੇ ਪਹਿਲੇ ਅਤੇ ਦੂਜੇ ਚੱਕਰ ‘ਚ ਹੀ ਥੱਕ ਗਏ ਅਤੇ ਬਾਹਰ ਹੋ ਗਏ। ਪਾਸ ਹੋਏ 80 ਨੌਜਵਾਨਾਂ ‘ਚ ਇਕ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਕਰਨਲ ਰੋਸ਼ਨ ਮੁਤਾਬਕ ਦਸਤਾਵੇਜ਼ ਜਾਂਚ ‘ਚ ਸਫਲ ਹੋਏ 30 ਨੌਜਵਾਨ ਦਾ ਸਰੀਰਕ ਮਾਪਦੰਡ ਲਿਆ ਜਾਵੇਗਾ। ਜਿਸ ‘ਚ ਸਫਲ ਹੋਣ ਵਾਲੇ ਨੌਜਵਾਨਾਂ ਨੂੰ ਮੈਡੀਕਲ ਲਈ ਭਰਤੀ ਹੈੱਡਕੁਆਰਟਰ ‘ਚ ਆਉਣਾ ਹੋਵੇਗਾ। ਇਸ ਤੋਂ ਬਾਅਦ 25 ਫਰਵਰੀ ਨੂੰ ਲਿਖਤੀ ਪ੍ਰੀਖਿਆ ਆਯੋਜਿਤ ਕਰਵਾਈ ਜਾਵੇਗੀ।
ਵਿਦੇਸ਼ੀ ਗੁਰਦੁਆਰਿਆਂ ‘ਚ ਭਾਰਤੀ ਅਧਿਕਾਰੀਆਂ ‘ਤੇ ਲੱਗੀ ਰੋਕ ਪਿੱਛੇ ਪ੍ਰਵਾਸੀ ਸਿੱਖਾ ਦਾ ਦਰਦ : ਦਿੱਲੀ ਕਮੇਟੀ
ਨਵੀਂ ਦਿੱਲੀ, -ਵਿਦੇਸ਼ਾ ਦੇ ਗੁਰਦੁਆਰਿਆਂ ‘ਚ ਭਾਰਤੀ ਅਧਿਕਾਰੀਆਾ ਦੇ ਦਾਖਲੇ ‘ਤੇ ਰੋਕ ਲਗਾਉਣ ਦੇ ਸਾਹਮਣੇ ਆਏ ਰੁਝਾਨ ਪਿਛਲੇ ਦਰਦ ਨੂੰ ਸਮਝਣ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਕਾ ਦਿੱਤਾ ਹੈ। ਕੈਨੇਡਾ ਦੇ 14 ਗੁਰਦੁਆਰਾ ਸਾਹਿਬਾਨਾਂ ਤੋਂ ਬਾਅਦ ਹੁਣ ਅਮਰੀਕਾ ਦੇ 96 ਗੁਰਦੁਆਰਿਆਂ ਵਲੋਂ ਭਾਰਤੀ ਅਧਿਕਾਰੀਆਂ ਦੇ ਦਾਖਲੇ ‘ਤੇ ਰੋਕ ਲਗਾਉਣ ਦੇ ਕੀਤੇ ਗਏ ਐਲਾਨ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪ੍ਰਵਾਸੀ ਸਿੱਖਾ ਦੇ ਪੰਜਾਬ ਅਤੇ ਸਿੱਖਾਂ ਪ੍ਰਤੀ ਦਰਦ ਵਜੋਂ ਪਰਿਭਾਸ਼ਤ ਕੀਤਾ ਹੈ। ਜੀ.ਕੇ. ਨੇ ਕਿਹਾ ਕਿ ਹਾਲਾਕਿ ਗੁਰੂ ਦਾ ਸਿਧਾਤ ਕਿਸੇ ਨੂੰ ਵੀ ਗੁਰਦੁਆਰਾ ਸਾਹਿਬ ‘ਚ ਦਾਖਲ ਹੋਣ ਤੋਂ ਰੋਕਣ ਦੀ ਹਾਮੀ ਨਹੀਂ ਭਰਦਾ ਪਰ ਪ੍ਰਵਾਸੀ ਸਿੱਖਾਂ ਵਲੋਂ ਭਾਰਤੀ ਅਧਿਕਾਰੀਆਾ ਤੇ ਸਮਰਥਕਾ ‘ਤੇ ਲਗਾਈ ਗਈ ਰੋਕ ਪਿੱਛੇ ਪੰਜਾਬ ਅਤੇ ਸਿੱਖਾ ਦੇ ਰੌਸ਼ਨ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਆਸ ਨਜ਼ਰ ਆਉਂਦੀ ਹੈ। ਅੱਜ ਸਿਆਸੀ ਪਾਰਟੀਆਂ ਅਤੇ ਸਰਕਾਰਾਂ ਨੂੰ ਇਸ ਬਾਬਤ ਪੜਚੋਲ ਕਰਨ ਦੀ ਲੋੜ ਹੈ ਕਿ ਆਖਿਰ ਬਾਹਰ ਵੱਸਦੇ ਸਿੱਖਾਂ ‘ਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਏਨਾ ਗੁੱਸਾ ਕਿਉਂ ਹੈ। ਸਰਕਾਰਾਂ ਪੰਜਾਬ ਹਿਤੈਸ਼ੀ ਪ੍ਰਵਾਸੀ ਸਿੱਖਾਂ ਨੂੰ ਖਾਲਿਸਤਾਨ ਸਮਰਥਕ ਦੱਸ ਕੇ ਕਦੋਂ ਤਕ ਸਿੱਖਾਂ ਨੂੰ ਉਨ੍ਹਾਂ ਦੇ ਬਣਦੇ ਹੱਕਾਂ ਨੂੰ ਦੇਣ ਤੋਂ ਕਿਨਾਰਾ ਕਰਦੀਆਾ ਰਹਿਣਗੀਆਂ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.