67ਵੀਆਂ ਨੈਸ਼ਨਲ ਸਕੂਲ ਖੇਡਾਂ

– ਹਰਿਆਣਾ ਨੇ ਆਈਬੀਐੱਸਓ ਨੂੰ 82-62 ਅੰਕਾਂ ਨਾਲ ਹਰਾ ਕੇ ਹਾਸਲ ਕੀਤਾ ਤੀਜਾ ਸਥਾਨ

ਫੋਟੋ-11ਪੀਟੀਐਲ 16

ਸੀਨੀਅਰ ਰਿਪੋਰਟਰ, ਪਟਿਆਲਾ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਦੀ ਅਗਵਾਈ ਹੇਠ ਨੈਸ਼ਨਲ ਸਕੂਲ ਖੇਡਾਂ 2023-24 ਦਾ ਆਯੋਜਨ ਪਟਿਆਲਾ ਵਿਖੇ ਕੀਤਾ ਗਿਆ। ਜਿਸ ਦੇ ਆਖ਼ਰੀ ਦਿਨ ਬਾਸਕਟਬਾਲ ਲੜਕੇ ਅੰਡਰ-19 ਦਾ ਫਾਈਨਲ ਮੈਚ ਪੰਜਾਬ ਅਤੇ ਦਿੱਲੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ‘ਚ ਪੰਜਾਬ ਨੇ ਦਿੱਲੀ ਨੂੰ 75-56 ਅੰਕਾਂ ਨਾਲ ਹਰਾ ਕੇ ਟੂਰਨਾਮੈਂਟ ਦੀ ਟਰਾਫੀ ‘ਤੇ ਕਬਜ਼ਾ ਕੀਤਾ। ਇਸ ਨਾਲ ਹੀ ਤੀਜੇ ਸਥਾਨ ਲਈ ਹੋਏ ਮੈਚ ਵਿਚ ਹਰਿਆਣਾ ਨੇ ਆਈਬੀਐੱਸਓ ਨੂੰ 82-62 ਅੰਕਾਂ ਨਾਲ ਹਰਾਇਆ।

ਇਨਾਮ ਵੰਡ ਸਮਾਰੋਹ ‘ਚ ਪਹੁੰਚੇ ਵਿਧਾਇਕ ਪਟਿਆਲਾ ਅਜੀਤਪਾਲ ਸਿੰਘ ਕੋਹਲੀ ਨੇ ਪੰਜਾਬ ਦੀ ਟੀਮ ਨੂੰ ਜੇਤੂ ਰਹਿਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸੋਚ ਹੈ ਕਿ ਸੂਬੇ ਦੇ ਬੱਚਿਆਂ ਦਾ ਸਿੱਖਿਆ ਅਤੇ ਖੇਡਾਂ ‘ਚ ਸਰਬਪੱਖੀ ਵਿਕਾਸ ਹੋਵੇ। ਇਸ ਦਾ ਪ੍ਰਤੱਖ ਨਤੀਜਾ ਹੈ ਕਿ ਪੰਜਾਬ ਦੇ ਅੰਡਰ-19 ਲੜਕਿਆਂ ਨੇ ਬਾਸਕਟਬਾਲ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡ ਸੱਭਿਆਚਾਰ ਨੂੰ ਵਿਕਸਿਤ ਕਰਨ ਲਈ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ ਹਨ, ਜਿਸ ‘ਚ ਇਸ ਸਾਲ 4.5 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ 11 ਹਜ਼ਾਰ ਖਿਡਾਰੀਆਂ ਨੂੰ 8.5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਦਲਜੀਤ ਸਿੰਘ ਸਪੋਰਟਸ ਕੋਆਰਡੀਨੇਟਰ ਪਟਿਆਲਾ ਨੇ ਦੱਸਿਆ ਕਿ ਸਮਾਪਤੀ ਸਮਾਰੋਹ ਸਮੇਂ ਹੋਏ ਸੱਭਿਆਚਾਰਕ ਪੋ੍ਗਰਾਮ ਤਹਿਤ ਓਲਡ ਪੁਲਿਸ ਲਾਈਨ ਸਕੂਲ ਦੀਆਂ ਲੜਕੀਆਂ ਨੇ ਗਿੱਧਾ, ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਦੀਆਂ ਕੁੜੀਆਂ ਨੇ ਲੋਕ ਨਾਚ ਅਤੇ ਹੋਰ ਵਿਦਿਆਰਥੀਆਂ ਨੇ ਪੰਜਾਬ ਦੇ ਪ੍ਰਸਿੱਧ ਅਤੇ ਪੁਰਾਤਨ ਲੋਕ ਸਾਜਾਂ ਨੂੰ ਵਜਾ ਕੇ ਰੰਗ ਬੰਨਿ੍ਹਆ। ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਦੇ ਖਿਡਾਰੀਆਂ ਨੂੰ ਮੈਡਲ, ਪ੍ਰਸੰਸਾ ਪੱਤਰ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ, ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸਿੰਘ, ਪ੍ਰਰੀਤਇੰਦਰ ਘਈ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੰਗਰੂਰ, ਦਲਜੀਤ ਸਿੰਘ ਸਪੋਰਟਸ ਕੋਆਰਡੀਨੇਟਰ, ਸਰਬਜੀਤ ਸਿੰਘ ਤੂਰ ਸਾਬਕਾ ਡਿਪਟੀ ਡਾਇਰੈਕਟਰ ਸਪੋਰਟਸ ਬ੍ਾਂਚ, ਹਿਮਾਂਸ਼ੂ ਸ਼ੁਕਲਾ ਆਬਜ਼ਰਵਰ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ, ਅਮਰਜੋਤ ਸਿੰਘ ਟੂਰਨਾਮੈਂਟ ਕੋਆਰਡੀਨੇਟਰ, ਮਨੋਹਰ ਲਾਲ ਸਿੰਗਲਾ, ਰਮਨਜੀਤ ਸਿੰਘ ਿਢੱਲੋਂ, ਸਰਬਜੀਤ ਸਿੰਘ ਤੂਰ, ਡਾ. ਰਜਨੀਸ਼ ਗੁਪਤਾ, ਰਾਜਿੰਦਰ ਸਿੰਘ ਚਾਨੀ ਮੀਡੀਆ ਕੋਆਰਡੀਨੇਟਰ ਤੇ ਪਿੰ੍ਸੀਪਲ ਜਸਪਾਲ ਸਿੰਘ ਮੰਡੌਰ ਸਮੇਤ ਵੱਖ-ਵੱਖ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਪਿੰ੍ਸੀਪਲ, ਹੈੱਡ ਮਾਸਟਰ, ਖੇਡ ਅਧਿਆਪਕ ਤੇ ਕਰਮਚਾਰੀ ਵੀ ਮੌਜੂਦ ਸਨ।