< bha> –< /bha> -ਖੇਡ ਪੰਨੇ ਲਈ ਹੈ< bha> –< /bha> –

-ਲੜਕਿਆਂ ਦੀ ਟੀਮ ਨੇ ਕਰਨਾਟਕ ਨੂੰ 4-1 ਤੇ ਲੜਕੀਆਂ ਦੀ ਟੀਮ ਨੇ ਗੁਜਰਾਤ ਨੂੰ 9-1 ਨਾਲ ਹਰਾਇਆ

ਸੀਟੀਪੀ-27, 28

ਜਤਿੰਦਰ ਪੰਮੀ, ਜਲੰਧਰ

67ਵੀਆਂ ਨੈਸ਼ਨਲ ਸਕੂਲ ਖੇਡਾਂ ਹਾਕੀ ਅੰਡਰ-19 ਦੇ ਅੱਜ ਖੇਡੇ ਗਏ ਪ੍ਰਰੀ-ਕੁਆਰਟਰ ਫਾਈਨਲ-ਕਮ-ਨਾਕ ਆਊਟ ਮੁਕਾਬਲਿਆਂ ‘ਚ ਪੰਜਾਬ ਦੇ ਮੁੰਡੇ ਤੇ ਕੁੜੀਆਂ ਦੀਆਂ ਟੀਮਾਂ ਨੇ ਜੇਤੂ ਮੁਹਿੰਮ ਜਾਰੀ ਰੱਖੀ ਅਤੇ ਕੁਆਰਟਰ ਫਾਈਨਲ ‘ਚ ਥਾਂ ਬਣਾਈ। 50 ਟੀਮਾਂ ਵਿਚਾਲੇ ਹੋਏ ਲੀਗ ਮੈਚਾਂ ਦੌਰਾਨ 16 ਟੀਮਾਂ ਦੇ ਪ੍ਰਰੀ-ਕੁਆਰਟਰ ਫਾਈਨਲ ਮੁਕਾਬਲੇ ਮੰਗਲਵਾਰ ਨੂੰ ਬੀਐੱਸਐੱਫ ਹਾਕੀ ਗਰਾਊਂਡ, ਪੀਏਪੀ ਹਾਕੀ ਗਰਾਊਂਡ, ਸੁਰਜੀਤ ਹਾਕੀ ਸਟੇਡੀਅਮ ਤੇ ਖ਼ਾਲਸਾ ਕਾਲਜ ਦੇ ਹਾਕੀ ਸਟੇਡੀਅਮ ‘ਚ ਖੇਡੇ ਗਏ। ਅੱਜ ਦੇ ਮੁੱਖ ਮਹਿਮਾਨ ਸੁਨੀਲ ਕੁਮਾਰ ਭਾਰਦਵਾਜ ਡਿਪਟੀ ਡਾਇਰੈਕਟਰ (ਸਰੀਰਕ ਸਿੱਖਿਆ) ਤੇ ਰਾਜੀਵ ਜੋਸ਼ੀ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਨੇ ਵੱਖ-ਵੱਖ ਖੇਡ ਮੈਦਾਨਾਂ ‘ਚ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਖਿਡਾਰੀਆਂ ਦੇ ਰਹਿਣ-ਸਹਿਣ ਤੇ ਖਾਣ-ਪੀਣ ਦੇ ਪ੍ਰਬੰਧਾਂ ਬਾਰੇ ਵੀ ਜਾਇਜ਼ਾ ਲਿਆ। ਅੱਜ ਦੇ ਪ੍ਰਰੀ-ਕੁਆਰਟਰ ਫਾਈਨਲ ਲੜਕਿਆਂ ਦੇ ਮੁਕਾਬਲਿਆਂ ‘ਚ ਪੰਜਾਬ ਨੇ ਕਰਨਾਟਕ ਨੂੰ 4-1, ਮੱਧ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 2-1, ਓੜੀਸਾ ਨੇ ਦਿੱਲੀ ਨੂੰ 4-3, ਉੱਤਰ ਪ੍ਰਦੇਸ਼ ਨੇ ਕੇਰਲ ਨੂੰ 4-0, ਪੱਛਮੀ ਬੰਗਾਲ ਨੇ ਬਿਹਾਰ ਨੂੰ 2-1, ਝਾਰਖੰਡ ਨੇ ਰਾਜਸਥਾਨ ਨੂੰ 2-0, ਗੁਜਰਾਤ ਨੇ ਸੀਆਈਐੱਸਸੀਈ ਨੂੰ 6-4 ਤੇ ਹਰਿਆਣਾ ਨੇ ਤਾਮਿਲਨਾਡੂ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ। ਲੜਕੀਆਂ ਦੇ ਪ੍ਰਰੀ-ਕੁਆਰਟਰ ਫਾਈਨਲ ਮੁਕਾਬਲਿਆਂ ‘ਚ ਪੰਜਾਬ ਨੇ ਗੁਜਰਾਤ ਨੂੰ 9-1, ਝਾਰਖੰਡ ਨੇ ਰਾਜਸਥਾਨ ਨੂੰ 9-0, ਹਿਮਾਚਲ ਪ੍ਰਦੇਸ਼ ਨੇ ਕਰਨਾਟਕ ਨੂੰ 3-0, ਮਹਾਰਾਸ਼ਟਰ ਨੇ ਛੱਤੀਸਗੜ੍ਹ ਨੂੰ 6-0, ਮੱਧ-ਪ੍ਰਦੇਸ਼ ਨੇ ਕੇਰਲ ਨੂੰ 6-0, ਦਿੱਲੀ ਨੇ ਉੱਤਰ ਪ੍ਰਦੇਸ਼ ਨੂੰ 2-0, ਉੜੀਸਾ ਨੇ ਉੱਤਰਾਖੰਡ ਨੂੰ 3-0 ਤੇ ਹਰਿਆਣਾ ਨੇ ਤਾਮਿਲਨਾਡੂ ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕੀਤੀ। ਇਸ ਮੌਕੇ ਪਿੰ੍. ਸੁਖਦੇਵ ਲਾਲ, ਅਨਿਲ ਅਵਸਥੀ, ਰਾਮ ਆਸਰਾ, ਜੀਵਨ ਕੁਮਾਰ, ਹੈੱਡਮਾਸਟਰ ਹਰਬਿੰਦਰ ਪਾਲ, ਸੁਰਜੀਤ ਹਾਕੀ ਸਟੇਡੀਅਮ ਦੇ ਕਨਵੀਨਰ ਪਿੰ੍. ਰਜਿੰਦਰ ਪਾਲ ਸਿੰਘ ਭਾਟੀਆ, ਕੋ-ਕਨਵੀਨਰ ਹਰਿੰਦਰ ਸਿੰਘ ਸੰਘਾ, ਪੀਏਪੀ ਗਰਾਊਂਡ ਦੇ ਕਨਵੀਨਰ ਪਿੰ੍. ਹਰਮੇਸ਼ ਲਾਲ ਘੇੜਾ, ਕੋ-ਕਨਵੀਨਰ ਕੁਲਜਿੰਦਰ ਸਿੰਘ ਮੱਲੀ, ਬੀਐੱਸਐੱਫ ਹਾਕੀ ਗਰਾਊਂਡ ਦੇ ਕਨਵੀਨਰ ਪਿੰ੍. ਚੰਦਰ ਸ਼ੇਖਰ, ਕੋ-ਕਨਵੀਨਰ ਮਨਪ੍ਰਰੀਤ ਸਿੰਘ ਤੇ ਲਾਇਲਪੁਰ ਖ਼ਾਲਸਾ ਕਾਲਜ ਦੇ ਕਨਵੀਨਰ ਪਿੰ੍. ਤਜਿੰਦਰ ਸਿੰਘ ਤੇ ਕੋ-ਕਨਵੀਨਰ ਲਸਕਰੀ ਰਾਮ, ਗੁਰਿੰਦਰ ਸਿੰਘ ਸੰਘਾ ਕੋਚ ਪੰਜਾਬ ਹਾਕੀ ਟੀਮ (ਲੜਕੇ) ਵੀ ਮੌਜੂਦ ਸਨ।

ਅੱਜ ਖੇਡੇ ਜਾਣਗੇ ਕੁਆਰਟਰ ਫਾਈਨਲ ਤੇ ਸੈਮੀਫਾਈਨਲ :

ਡੀਐੱਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਦੇ ਪ੍ਰਰੀ-ਕੁਆਰਟਰ ਫਾਈਨਲ ਮੈਚਾਂ ਦੀਆਂ ਜੇਤੂ ਟੀਮਾਂ ਦੇ ਕੁਆਰਟਰ ਫਾਈਨਲ ਮੈਚ ਤੇ ਸੈਮੀਫਾਈਨਲ ਮੈਚ ਕੱਲ੍ਹ ਸੁਰਜੀਤ ਹਾਕੀ ਸਟੇਡੀਅਮ, ਬੀਐੱਸਐੱਫ ਹਾਕੀ ਗਰਾਊਂਡ ਤੇ ਪੀਏਪੀ ਹਾਕੀ ਗਰਾਊਂਡ ‘ਚ ਹੋਣਗੇ। ਕੁਆਰਟਰ ਫਾਈਨਲ ਲਈ ਮੁੰਡਿਆਂ ਦੇ ਵਰਗ ‘ਚ ਪੰਜਾਬ ਤੇ ਝਾਰਖੰਡ, ਹਰਿਆਣਾ ਤੇ ਗੁਜਰਾਤ, ਮੱਧ ਪ੍ਰਦੇਸ਼ ਤੇ ਉਡੀਸ਼ਾ ਵਿਚਾਲੇ ਮੈਚ ਹੋਣਗੇ ਜਦੋਂਕਿ ਕੁੜੀਆ ਦੇ ਵਰਗ ‘ਚ ਪੰਜਾਬ ਤੇ ਝਾਰਖੰਡ, ਮੱਧ ਪ੍ਰਦੇਸ਼ ਤੇ ਉਤਰ ਪ੍ਰਦੇਸ਼, ਉੜੀਸਾ ਤੇ ਹਰਿਆਣਾ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਅਤੇ ਹਿਮਾਚਲ ਪ੍ਰਦੇਸ਼ ਤੇ ਮਹਾਰਾਸ਼ਟਰ ਵਿਚਾਲੇ ਮੈਚ ਖੇਡੇ ਜਾਣਗੇ। ਇਨ੍ਹਾਂ ਮੈਚਾਂ ਦੀਆਂ ਜੇਤੂ ਰਹਿਣ ਵਾਲੀਆਂ ਟੀਮਾਂ ਵਿਚਾਲੇ ਸੈਮੀਫਾਈਨਲ ਮੈਚ ਖੇਡੇ ਜਾਣਗੇ। ਫਾਈਨਲ ਅਤੇ ਤੀਜੇ ਤੇ ਚੌਥੇ ਸਥਾਨ ਲਈ ਮੈਚ 11 ਜਨਵਰੀ ਨੂੰ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ‘ਚ ਖੇਡੇ ਜਾਣਗੇ।