Ad-Time-For-Vacation.png

ਪੰਜਾਬ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਪਿੱਛੇ ਭਾਜਪਾ ਦਾ ਹੱਥ : ਅਮਰ ਸਿੰਘ

ਲਖਨਊ,: ਸਮਾਜਵਾਦੀ ਪਾਰਟੀ ਦੇ ਰਾਜ ਸਭਾ ਮੈਂਬਰ ਅਮਰ ਸਿੰਘ ਨੇ ਭਾਜਪਾ ‘ਤੇ ਅਪਣੀ ਪੋਲ ਖੁੱਲ੍ਹਣ ਦੇ ਡਰ ਨਾਲ ਫ਼ਿਲਮ ‘ਉੜਤਾ ਪੰਜਾਬ’ ਦਾ ਵਿਰੋਧ ਕਰਨ ਦਾ ਅਸਿੱਧਾ ਦੋਸ਼ ਲਾਉਂਦਿਆਂ ਕਿਹਾ ਕਿ ਪਠਾਨਕੋਟ ਏਅਰਬੇਸ ‘ਚ ਹੋਈ ਘੁਸਪੈਠ ਦੇ ਮੂਲ ‘ਚ ਵੀ ਪੰਜਾਬ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲਾ ਗਰੋਹ ਹੀ ਸੀ। ਇੱਥੇ ਇਕ ਪ੍ਰੈੱਸ ਕਾਨਫ਼ਰੰਸ ‘ਚ ਉੁਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕੰਮ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਹੱਥ ਹੈ, ਸ਼ਾਇਦ ਇਸੇ ਕਰ ਕੇ ‘ਉੜਤਾ ਪੰਜਾਬ’ ਬਾਰੇ ਐਨਾ ਰੌਲਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ, ”ਪੰਜਾਬ ‘ਚ ਤਸਕਰੀ ਦੇ ਕਾਰੋਬਾਰ ‘ਚ ਭਾਜਪਾ ਦਾ ਹੱਥ ਹੈ। ਨਸ਼ੀਲੇ ਪਦਾਰਥਾਂ ਦੇ ਵਪਾਰ ‘ਚ ਸ਼ਾਮਲ ਲੋਕ, ਕਸ਼ਮੀਰ’ਚ ਇਸ ਵਪਾਰ ਦੇ ਹੀ ਰਾਹੀਂ ਘੁਸੇ ਸਨ ਅਤੇ ਫ਼ੌਜ ਦੇ ਇਕ ਟਿਕਾਣੇ ‘ਚ ਜੋ ਲੋਕ 10-15 ਦਿਨਾਂ ਤਕ ਲੁਕੇ ਰਹੇ, ਉਸ ਦੇ ਮੂਲ ‘ਚ ਵੀ ਪੰਜਾਬ ਦੇ ਨਸ਼ਾ ਤਸਕਰੀ ਕਰਨ ਵਾਲੇ ਲੋਕਾਂ ਦਾ ਗਰੋਹ ਸੀ।” ਜ਼ਿਕਰਯੋਗ ਹੈ ਕਿ ਪੰਜਾਬ ‘ਚ ਨਸ਼ੇ ਦੀ ਲਤ ‘ਤੇ ਬਣੀ ਸ਼ਾਹਿਦ ਕਪੂਰ ਦੀ ਫ਼ਿਲਮ ‘ਉੜਤਾ ਪੰਜਾਬ’ ਦੇ ਕਥਿਤ ਇਤਰਾਜ਼ਯੋਗ ਦ੍ਰਿਸ਼ਾਂ ਅਤੇ ਸੰਵਾਦਾਂ ਕਰ ਕੇ ਫ਼ਿਲਮ ਨਿਰਮਾਤਾ ਅਤੇ ਸੈਂਸਰ ਬੋਰਡ ਵਿਚਕਾਰ ਸ਼ੁਰੂ ਹੋਈ ਲੜਾਈ ਅਦਾਲਤ ਪੁੱਜ ਗਈ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.