Ad-Time-For-Vacation.png

ਪੰਜਾਬੀ ਲੇਖਕ ਮੰਚ ਦੀ ਜੁਲਾਈ ਮਹੀਨੇ ਦੀ ਮੀਟਿੰਗ

ਪੰਜਾਬੀ ਲੇਖਕ ਮੰਚ ਦੀ ਜੁਲਾਈ ਮਹੀਨੇ ਦੀ ਮੀਟਿੰਗ 8 ਜੁਲਾਈ,2018 ਨੂੰ ਨਿਊਟਨ ਲਾਇਬਰੇਰੀ ਸਰ੍ਹੀ ਵਿਖੇ ਹੋਈ। ਜਿਸ ਦੀ ਸੰਚਾਲਨਾ ਜਸਬੀਰ ਮਾਨ ਅਤੇ ਜਰਨੈਲ ਸਿੰਘ ਆਰਟਿਸਟ ਨੇ ਕੀਤੀ।ਇਸ ਮੀਟਿੰਗ ਵਿਚ ਇਸ ਵਾਰ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਹਿਮ ਭੂਮਿਕਾ ਨਿਭਾਅ ਰਹੇ ਬਹੁਪੱਖੀ ਸਖਸ਼ੀਅਤ ਇਕਬਾਲ ਮਾਹਲ ,ਫਿਲਮ ਡਾਇਰੈਕਟਰ ਹਰਜੀਤ ਸਿੰਘ ਅਤੇ ਉਹਨਾਂ ਦੀ ਧਰਮਪਤਨੀ ਡਾ: ਤੇਜਿੰਦਰ ਕੌਰ ਨੇ ਸ਼ਿਰਕਤ ਕੀਤੀ।ਇਹਨਾਂ ਸਖਸ਼ੀਅਤਾਂ ਨੇ ਆਪਣੇ ਵਿਚਾਰ ਮੰਚ ਦੇ ਮੈਂਬਰਾਂ ਦੇ ਨਾਲ਼ ਸਾਂਝੇ ਕੀਤੇ।ਇਕਬਾਲ ਮਾਹਲ ਅਨੁਸਾਰ ਅਸੀਂ ਡਾਲਰਾਂ ਦੀ ਦੌੜ ਵਿਚ ਲੱਗੇ ਹਾਂ ਤੇ ਸਾਨੂੰ ਆਪਣੇ ਬੱਚਿਆਂ ਵੱਲ ਧਿਆਨ ਦੇਣ ਦੀ ਬਹੁਤ ਹੀ ਲੋੜ ਹੈ।ਜਦੋਂ ਬੱਚੇ ਗਲ਼ਤ ਰਾਹ ਪੈ ਜਾਂਦੇ ਹਨ ਤਾਂ ਬਹੁਤ ਹੀ ਦੁੱਖ ਹੁੰਦਾ ਹੈ।ਹਰਜੀਤ ਅਤੇ ਉਹਨਾਂ ਦੀ ਪਤਨੀ ਨੇ ਦੱਸਿਆ ਕਿ ਸਾਡੇ ਕੋਲ਼ ਬਾਲ ਸਾਹਿਤ ਦੀ ਬਹੁਤ ਹੀ ਘਾਟ ਹੈ।ਇਸ ਘਾਟ ਕਾਰਨ ਬੱਚੇ ਗਲ਼ਤ ਚੈਨਲ ਵੇਖਣ ਦੇ ਆਦੀ ਹੋ ਜਾਂਦੇ ਹਨ ਜੋ ਕਿ ਉਹਨਾਂ ਦੇ ਵਿਕਾਸ ਲਈ ਠੀਕ ਨਹੀਂ ਹੈ।ਇਹਨਾਂ ਮਹਿਮਾਨਾਂ ਤੋਂ ਇਲਾਵਾ ਇਸ ਮੀਟਿੰਗ ਵਿਚ ਦੀਪਕ ਰਾਜਾ ਜੋ ਕਿ ਬਹੁਤ ਵਧੀਆ ਐਕਟਰ ਹਨ ਅਤੇ ਪ੍ਰਸਿੱਧ ਬੁੱਤ ਤਰਾਸ਼ ਚਰਨਜੀਤ ਜੈਤੋ, ਜਿੰਨ੍ਹਾਂ ਨੂੰ ਪੰਜਾਬ ਲਲਿਤ ਕਲਾ ਅਕੈਡਮੀ ਦੀ ਫੈਲੋਸ਼ਿਪ ਵੀ ਮਿਲ਼ੀ ਹੋਈ ਹੈ, ਨੇ ਸ਼ਿਰਕਤ ਕੀਤੀ।ਮੰਚ ਦੇ ਮੈਂਬਰਾਂ ਦੀਆਂ ਰਚਨਾਵਾਂ ਦਾ ਸੰਗ੍ਰਹਿ ‘ਮੰਚ ਰੰਗਾ ਰੰਗ’ ਅਤੇ ਨਾਲ਼ ਪੈੱਨ ਆਏ ਮਹਿਮਾਨਾਂ ਨੂੰ ਭੇਂਟ ਕੀਤੇ ਗਏ
ਇਸ ਮੀਟਿੰਗ ਦੌਰਾਨ ਪ੍ਰਸਿੱਧ ਕਵੀ ਮੰਗਾ ਬਾਸੀ ਜੀ ਦੇ ਮਾਤਾ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਮੰਚ ਦੇ ਮੈਂਬਰਾਂ ਵੱਲੋਂ ਇਕ ਮਿੰਟ ਦਾ ਮੌਨ ਧਾਰਨ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।ਰਚਨਾਵਾਂ ਦੇ ਦੌਰ ਵਿਚ ਨਰਿੰਦਰ ਬਾਹੀਆ, ਗੁਰਦਰਸ਼ਨ ਬਾਦਲ, ਰੂਪੀ ਖਹਿਰਾ, ਬਿੰਦੂ ਮਠਾੜੂ ਅਤੇ ਅਮਰੀਕ ਪਲਾਹੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਕੁਝ ਰਚਨਾਵਾਂ ਤੇ ਟਿੱਪਣੀਆਂ ਵੀ ਕੀਤੀਆਂ ਗਈਆਂ ਜੋ ਕਿ ਲੇਖਕ ਮੰਚ ਦੀ ਵਿਸ਼ੇਸ਼ਤਾ ਹੈ ਤਾਂ ਕਿ ਵਧੀਆ ਸਾਹਿਤ ਦੀ ਸਿਰਜਣਾ ਹੋ ਸਕੇ।ਅਖੀਰ ਵਿਚ ਸੰਚਾਲਕਾਂ ਵੱਲੋਂ ਆਏ ਹੋਏ ਮੈਂਬਰਾਂ ਅਤੇ ਮਹਿਮਾਨਾਂ ਦੇ ਧੰਨਵਾਦ ਨਾਲ ਮੀਟਿੰਗ ਦੀ ਸਮਾਪਤੀ ਹੋਈ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.