ਮੁੰਬਈ: ਪਰੀਨੀਤੀ ਚੋਪੜਾ ਆਪਣੀ ਵੱਡੀ ਭੈਣ ਪ੍ਰਿਅੰਕਾ ਦੇ ਨਕਸ਼ੇ ਕਦਮਾਂ ‘ਤੇ ਚੱਲ ਰਹੀ ਹੈ। ਹਾਲੀਵੁੱਡ ਦੀ ਰਾਹ ਹੁਣ ਪਰੀਨੀਤੀ ਨੇ ਵੀ ਫੜ ਲਈ ਹੈ। ਜੀ ਹਾਂ, ਪਰੀ ਨੇ ਹਾਲੀਵੁੱਡ ਫਿਲਮ ‘ਦ ਬਿੱਗ ਫਰੈਂਡਲੀ ਜਾਯੰਟ’ ਨੂੰ ਆਪਣੀ ਆਵਾਜ਼ ਦਿੱਤੀ ਹੈ। ਫਿਲਮ ਵਿੱਚ ਸੋਫੀ ਦੇ ਕਿਰਦਾਰ ਦੀ ਹਿੰਦੀ ਡਬਿੰਗ ਪਰੀਨੀਤੀ ਕਰ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਆਸਕਰ ਵਿਨਰ ਸਟੀਵਨ ਸਪੀਲਬਰਗ ਨੇ ਕੀਤਾ ਹੈ। 15 ਜੁਲਾਈ ਨੂੰ ਇਹ ਫਿਲਮ ਭਾਰਤ ਵਿੱਚ ਰਿਲੀਜ਼ ਵੀ ਹੋ ਰਹੀ ਹੈ।ਕਾਫੀ ਲੰਮੇ ਸਮੇਂ ਤੋਂ ਸੀਨ ਤੋਂ ਗਾਇਬ ਪਰੀ ਹੁਣ ਹੌਲੀ-ਹੌਲੀ ਵਾਪਸ ਐਕਸ਼ਨ ਵਿੱਚ ਆ ਰਹੀ ਹੈ। ਇਸ ਹਾਲੀਵੁੱਡ ਪ੍ਰੋਜੈਕਟ ਤੋਂ ਇਲਾਵਾ ਪਰੀ ਬਾਲੀਵੁੱਡ ਵਿੱਚ ਵੀ ਕੰਮ ਕਰ ਰਹੀ ਹੈ। ਫਿਲਮਾਂ ‘ਮੇਰੀ ਪਿਆਰੀ ਬਿੰਦੂ’ ਤੇ ‘ਤਕਾਦੁਮ’ ਵਿੱਚ ਉਹ ਜਲਦ ਨਜ਼ਰ ਆਵੇਗੀ।
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.