ਸਟਾਫ ਰਿਪੋਰਟਰ, ਖੰਨਾ : ਥਾਣਾ ਸਦਰ ਖੰਨਾ ਦੀ ਪੁਲਿਸ ਵੱਲੋਂ ਇਕ ਦੇਸੀ ਕੱਟੇ ਤੇ 26 ਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਸਿੰਘ, ਵਾਸੀ ਮੋਗਾ, ਲਵਦੀਪ ਸਿੰਘ ਵਾਸੀ ਮੋਗਾ ਤੇ ਧਰਮਪਾਲ ਸਿੰਘ ਫਿਰੋਜ਼ਪੁਰ ਵਜੋਂ ਹੋਈ। ਜਾਣਕਾਰੀ ਅਨੁਸਾਰ ਐੱਸਆਈ ਬਰਜਿੰਦਰ ਸਿੰਘ ਪੁਲਿਸ ਟੀਮ ਨਾਲ ਜੀਟੀ ਰੋਡ ਅਲੌੜ ਪੁਲੀ ਨੇੜੇ ਜਾਂਚ ਕਰ ਰਹੇ ਸੀ ਤਾਂ ਪੁਲਿਸ ਨੂੰ ਸੂਚਨਾ ਮਿਲੀ ਕਿ ਅਕਾਸ਼ਦੀਪ ਸਿੰਘ, ਲਵਦੀਪ ਸਿੰਘ ਤੇ ਧਰਮਪਾਲ ਸਿੰਘ ਹੈਰੋਇਨ ਤੇ ਅਸਲਾ ਖ਼ਰੀਦੋ ਫਰੋਖ਼ਤ ਦਾ ਕੰਮ ਕਰਦੇ ਹਨ, ਜੋ ਅੱਜ ਧਰਮਪਾਲ ਸਿੰਘ ਦੀ ਕਾਰ ‘ਚ ਸਵਾਰ ਹੋ ਕੇ ਚੰਡੀਗੜ੍ਹ ਤੋਂ ਖੰਨਾ ਵੱਲ ਹੈਰੋਇਨ ਤੇ ਨਾਜਾਇਜ਼ ਅਸਲੇ ਸਮੇਤ ਆ ਰਹੇ ਹਨ। ਪੁਲਿਸ ਨੇ ਤੁਰੰਤ ਨਾਕਾਬੰਦੀ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਕੇ 26 ਗ੍ਰਾਮ ਹੈਰੋਇਨ ਤੇ ਇਕ ਦੇਸੀ ਕੱਟਾ 315 ਬੋਰ ਬਰਾਮਦ ਕੀਤਾ ਗਿਆ।