ਨਵੀਂ ਦਿੱਲੀ — ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 74ਵੇਂ ਸੈਸ਼ਨ ਨੂੰ ਸੰਬੋਧਿਤ ਕੀਤਾ। 17 ਮਿੰਟ ਦੇ ਆਪਣੇ ਭਾਸ਼ਣ ‘ਚ ਪੀ.ਐੱਮ. ਮੋਦੀ ਨੇ ਦੁਨੀਆ ਨੂੰ ਕਈ ਵੱਡੇ ਸੰਦੇਸ਼ ਦਿੱਤੇ। ਹੁਣ ਪੀ.ਐੱਮ. ਮੋਦੀ ਅਮਰੀਕਾ ਤੋਂ ਦੇਸ਼ ਵਾਪਸ ਪਰਤਣ ਦੀ ਤਿਆਰੀ ‘ਚ ਹੈ।
ਪ੍ਰਧਾਨ ਮੰਤਰੀ ਮੋਦੀ ਦਾ ਦਿੱਲੀ ਏਅਰਪੋਰਟ ‘ਤੇ ਸਵਾਗਤ ਕਰਨ ਲਈ 20 ਹਜ਼ਾਰ ਦੀ ਗਿਣਤੀ ‘ਚ ਲੋਕ ਮੌਜੂਦ ਰਹਿਣਗੇ। ਇਸ ਦੌਰਾਨ ਦਿੱਲੀ ਦੇ ਸਾਰੇ ਸੰਸਦ ਮੈਂਬਰ ਵੀ ਏਅਰਪੋਰਟ ‘ਤੇ ਪੀ.ਐੱਮ. ਮੋਦੀ ਦੇ ਸਵਾਗਤ ਲਈ ਮੌਜੂਦ ਰਹਿਣਗੇ। ਬੀਜੇਪੀ ਵਰਕਰ ਏਅਰਪੋਰਟ ਤੋਂ ਸਵਾਗਤ ਲਈ ਜੁਲੂਸ ਵੀ ਕੱਢਣ ਦੀ ਤਿਆਰੀ ਕਰ ਰਹੇ ਹਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ‘ਚ ਅੱਤਵਾਦ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਕਿਹਾ ਕਿ ਭਾਰਤ ਨੇ ਦੁਨੀਆ ਨੂੰ ‘ਜੰਗ’ ਦਾ ਸੰਦੇਸ਼ ਨਹੀਂ ਸਗੋਂ ਸ਼ਾਂਤੀ ਦਾ ਸੰਦੇਸ਼ ‘ਬੁੱਧ’ ਦਿੱਤਾ ਹੈ। ਇਸ ਲਈ ਜਦੋਂ ਅਸੀਂ ਅੱਤਵਾਦ ਵਿਰੁੱਧ ਦੁਨੀਆ ਨੂੰ ਚਿਤਾਵਨੀ ਦਿੰਦੇ ਹਾਂ ਤਾਂ ਸਾਡੀ ਆਵਾਜ਼ ‘ਚ ਨਾ ਸਿਰਫ ਗੰਭੀਰਤਾ ਹੁੰਦੀ ਹੈ, ਸਗੋਂ ਗੁੱਸਾ ਵੀ ਹੁੰਦਾ ਹੈ।
ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ
ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ


