ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਦੀ ਪਸ਼ੂ ਮੰਡੀ ਵਿਖੇ ਪੋ੍ਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਵੱਲੋਂ 3 ਫਰਵਰੀ, 2024 ਨੂੰ ਕਰਵਾਏ ਜਾ ਰਹੇ ਤਿੰਨ ਰੋਜ਼ਾ ਕੌਮਾਂਤਰੀ ਪੀਡੀਐੱਫਏ ਖੇਤੀ ਤੇ ਡੇਅਰੀ ਐਕਸਪੋ ਦੀਆਂ ਤਿਆਰੀਆਂ ਨੂੰ ਕਮਰ ਕਸ ਲਈ ਗਈ ਹੈ। ਐਤਵਾਰ ਨੂੰ ਪੀਡੀਐੱਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਹੋਈ ਅਹੁਦੇਦਾਰਾਂ ਦੀ ਮੀਟਿੰਗ ‘ਚ ਐਕਸਪੋ ‘ਚ ਦੁੱਧ ਚੁਆਈ ਵਾਲੀਆਂ ਮੱਝਾਂ ਤੇ ਗਾਵਾਂ ਦੇ ਮੁਕਾਬਲਿਆਂ ਲਈ 30 ਜਨਵਰੀ ਨੂੰ ਐਂਟਰੀਆਂ ਦੀ ਤਰੀਕ ਤੈਅ ਕੀਤੀ ਗਈ।
3 ਫਰਵਰੀ ਤੋਂ 5 ਫਰਵਰੀ, 2024 ਤਕ ਚੱਲਣ ਵਾਲੇ ਡੇਅਰੀ ਐਕਸਪੋ ‘ਤੇ ਚਾਨਣਾ ਪਾਉਂਦਿਆਂ ਪ੍ਰਧਾਨ ਦਲਜੀਤ ਸਦਰਪੁੁਰਾ ਨੇ ਦੱਸਿਆ ਕਿ ਇਸ ਵਾਰ ਡੇਅਰੀ ਸ਼ੋਅ ਦੌਰਾਨ ਜਰਸੀ ਗਾਵਾਂ ਦੁੱਧ ਵਾਲੀਆਂ ਚਾਰ ਦੰਦਾਂ ਤਕ ਨਸਲ ਮੁੁਕਾਬਲੇ ‘ਚ ਨਵੀਂ ਸ਼ੇ੍ਣੀ ਸ਼ੁੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 30 ਜਨਵਰੀ, 2024 ਨੂੰ ਦੁੱਧ ਚੁਆਈ ਵਾਲੇ ਸਾਰੇ ਜਾਨਵਰਾਂ ਦੀ ਐਂਟਰੀ ਹੋਵੇਗੀ, ਜਦਕਿ ਨਸਲ ਮੁੁਕਾਬਲੇ ਵਾਲੇ ਜਾਨਵਰਾਂ ਦੀ ਐਂਟਰੀ 2 ਫਰਵਰੀ, 2024 ਨੂੰ ਹੋਵੇਗੀ। ਇਸ ਮੌਕੇ ਰਾਜਪਾਲ ਸਿੰਘ ਕੁੁਲਾਰ, ਰਣਜੀਤ ਸਿੰਘ ਲੰਿਘਆਣਾ, ਸੁੁਖਦੇਵ ਸਿੰਘ ਬਰੌਲੀ, ਸੁੁਖਪਾਲ ਸਿੰਘ ਵਰਪਾਲ, ਗੁੁਰਬਖਸ਼ ਸਿੰਘ ਬਾਜੇ ਕੇ, ਅਮਰਿੰਦਰ ਸਿੰਘ ਬੱਲ, ਬਲਿਹਾਰ ਸਿੰਘ ਢੰਡਾ, ਗੁੁਰਸ਼ਰਨ ਸਿੰਘ ਮਾਣਕਪੁੁਰਾ, ਗੁੁਰਪ੍ਰਰੀਤ ਸਿੰਘ ਕਾਹਲਵਾਂ, ਹਰਦੀਪ ਸਿੰਘ, ਸੁੁਖਰਾਜ ਸਿੰਘ ਗੁੁੜੇ, ਮਨਜੀਤ ਸਿੰਘ ਮੋਹੀ, ਬਲਵਿੰਦਰ ਸਿੰਘ ਚੌਂਤਰਾ, ਕੁੁਲਦੀਪ ਸਿੰਘ ਸ਼ੇਰੋ, ਅਵਤਾਰ ਸਿੰਘ ਥਾਪਲਾਂ, ਪਰਮਿੰਦਰ ਸਿੰਘ ਘੁੁਡਾਣੀ, ਗੁੁਰਮੀਤ ਸਿੰਘ ਰੋਡੇ, ਬਲਵਿੰਦਰ ਸਿੰਘ ਰਨਵਾਂ, ਸਤਿੰਦਰ ਸਿੰਘ ਲਾਲੀ, ਸੁੁਖਦੀਪ ਸਿੰਘ ਫਾਜ਼ਿਲਕਾ,ਜਰਨੈਲ ਸਿੰਘ ਬਰਨਾਲਾ, ਗੀਤਇੰਦਰ ਸਿੰਘ ਆਦਿ ਹਾਜ਼ਰ ਸਨ।
======
-ਦੁੱਧ ਚੁਆਈ ਮੁਕਾਬਲੇ ਦੀ ਜੇਤੂ ਗਾਂ ਨੂੰ ਮਿਲੇਗਾ ਟ੍ਰੈਕਟਰ
ਪੀਡੀਐੱਫਏ ਕੌਮਾਂਤਰੀ ਡੇਅਰੀ ਤੇ ਖੇਤੀ ਐਕਸਪੋ ‘ਚ ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ ਦੁੱਧ ਚੁਆਈ ਤੇ ਪਸ਼ੂਆਂ ਦੀ ਨਸਲਾਂ ਦੇ ਮੁਕਾਬਲਿਆਂ ਦੇ ਜੇਤੂਆਂ ਨੂੰ ਲੱਖਾਂ ਰੁਪਏ ਦੇ ਇਨਾਮਾਂ ਨਾਲ ਨਿਵਾਜਿਆ ਜਾਵੇਗਾ। ਪ੍ਰਧਾਨ ਸਦਰਪੁਰਾ ਅਨੁਸਾਰ ਇਸ ਵਾਰ ਗਾਵਾਂ ਦੀ ਦੁੱਧ ਚੁੁਆਈ ਦਾ ਪਹਿਲਾ ਇਨਾਮ ਟ੍ਰੈਕਟਰ ਦਿੱਤਾ ਜਾਵੇਗਾ ਜਦ ਕਿ ਮੁੁਰਾਹ ਤੇ ਨੀਲੀ ਰਾਵੀ ਮੱਝਾਂ ਦੀ ਦੁੱਧ ਚੁੁਵਾਈ ਦੇ ਪਹਿਲੇ ਇਨਾਮ ਬੁੁਲਟ ਮੋਟਰਸਾਈਕਲ ਦਿੱਤੇ ਜਾਣਗੇ। ਉਨ੍ਹਾਂ ਇਸ ਡੇਅਰੀ ਸ਼ੋਅ ਮੁੁਕਾਬਲੇ ‘ਚ ਵੱਧ ਤੋਂ ਵੱਧ ਫਾਰਮਰਾਂ ਨੂੰ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ 55 ਲੱਖ ਰੁੁਪਏ ਤੋਂ ਉੱਪਰ ਦੇ ਇਨਾਮ ਇਸ ਡੇਅਰੀ ਸ਼ੋਅ ਮੁੁਕਾਬਲੇ ਦੌਰਾਨ ਕਿਸਾਨਾਂ ਨੂੰ ਦਿੱਤੇ ਜਾਣਗੇ।


