ਨਵੀਂ ਦਿੱਲੀ :-ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਦੇ ਮੰਤਰੀ ਸੰਦੀਪ ਕੁਮਾਰ ਨੇ ਇੱਕ ਸੈਕਸ ਸਕੈਂਡਲ ਵਿੱਚ ਸ਼ਾਮਲ ਹੋ ਕੇ ਪੂਰੇ ਦੇਸ਼ ਦੀ ਉਮੀਦ ਆਮ ਆਦਮੀ ਪਾਰਟੀ ਨੂੰ ਧੋਖਾ ਦਿੱਤਾ ਹੈ, ਲੇਕਿਨ ਉਨ੍ਹਾਂ (ਕੇਜਰੀਵਾਲ) ਨੇ ਤੁਰੰਤ ਕਾਰਵਾਈ ਕਰਕੇ ਆਪਣੀ ਰਾਜਨੀਤੀ ਦਾ ਤਰੀਕਾ ਦੱਸ ਦਿੱਤਾ ਹੈ। ਕੇਜਰੀਵਾਲ ਨੇ ਇੱਕ ਵੀਡੀਓ ਸੰਦੇਸ਼ ਵਿੱਚ ਬੀ.ਜੇ.ਪੀ. ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਨੇਤਾਵਾਂ ਦੇ ਨਾਮ ਲਏ ਅਤੇ ਕਿਹਾ ਕਿ ਕਿਸੇ ਨੇ ਆਪ ਦੀ ਤਰ੍ਹਾਂ ਕਾਰਵਾਈ ਨਹੀਂ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਕੁੱਝ ਲੋਕਾਂ ਦੇ ਮਨ ਵਿੱਚ ਵਿਚਾਰ ਆ ਰਿਹਾ ਹੈ ਕਿ ਆਪ ਵੀ ਅਕਾਲੀ ਭਾਜਪਾ ਅਤੇ ਕਾਂਗਰਸ ਵਰਗੀ ਪਾਰਟੀ ਹੋ ਗਈ ਤਾਂ ਦੂਸਰੀਆਂ ਪਾਰਟੀਆਂ ਵਿੱਚ ਅਤੇ ਇਸ ਵਿੱਚ ਕੀ ਫਰਕ ਰਹਿ ਗਿਆ ਹੈ? ਕੇਜਰੀਵਾਲ ਨੇ ਦੱਸਿਆ ਕਿ ਸਾਡੇ ਵਿੱਚ ਅਤੇ ਇਨ੍ਹਾਂ ਵਿੱਚ ਫਰਕ ਇਹ ਹੈ ਕਿ ਠੋਸ ਸਬੂਤ ਆਉਣ ‘ਤੇ ਅਸੀਂ ਤੁਰੰਤ ਐਕਸ਼ਨ ਲੈਂਦੇ ਹਾਂ, ਜਦੋਂ ਕਿ ਦੂਸਰੀਆਂ ਪਾਰਟੀਆਂ ਵਿੱਚ ਐਸਾ ਨਹੀਂ ਹੁੰਦਾ ਹੈ। ਕੇਜਰੀਵਾਲ ਨੇ ਕਿਹਾ ਕਿ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਨੇਤਾਵਾਂ ਦੇ ਨਾਮ ਆਏ, ਪਰ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਸਾਡੀ ਤਰ੍ਹਾਂ ਆਪਣੇ ਨੇਤਾਵਾਂ ਖਿਲਾਫ ਤੁਰੰਤ ਕਾਰਵਾਈ ਨਹੀਂ ਕੀਤੀ। ਕਿਹਾ ਕਿ ਸ਼ਿਵਰਾਜ ਸਿੰਘ ਚੌਹਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਉੱਪਰ ਕਿੰਨੇ ਦੋਸ਼ ਲੱਗੇ। ਵਿਆਪਮ ਘੋਟਾਲੇ ਵਿੱਚ ਕਿੰਨੇ ਕਤਲ ਹੋਏ, ਕੁਰੱਪਸ਼ਨ ਹੋਈ, ਪਰ ਭਾਜਪਾ ਉਨ੍ਹਾਂ ਨੂੰ ਬਚਾਉਣ ਵਿੱਚ ਲੱਗੀ ਰਹੀ, ਉਸ ਨੂੰ ਹਟਾਉਣ ਲਈ ਕੁੱਝ ਨਹੀਂ ਕੀਤਾ। ਵਸੁੰਧਰਾ (ਰਾਜਸਥਾਨ ਦੀ ਮੁੱਖ ਮੰਤਰੀ) ‘ਤੇ ਮਾਈਨਿੰਗ ਅਤੇ ਲਲਿਤ ਗੇਟ ਨੂੰ ਲੈ ਕੇ ਦੋਸ਼ ਲੱਗੇ, ਪੂਰੀ ਭਾਜਪਾ ਉਨ੍ਹਾਂ ਨੂੰ ਬਚਾਉਣ ਵਿੱਚ ਲੱਗੀ ਹੈ। ਡਾ. ਰਮਨ ਸਿੰਘ (ਛੱਤੀਸਗੜ੍ਹ ਦੇ ਮੁੱਖ ਮੰਤਰੀ) ‘ਤੇ ਪੀ.ਡੀ.ਐੱਸ ਅਤੇ ਹੈਲੀਕਾਪਟਰ ਖਰੀਦ ਵਿੱਚ ਗੜਬੜ ਦੇ ਦੋਸ਼ ਲੱਗੇ ਅਤੇ ਪੂਰੀ ਪਾਰਟੀ ਉਨ੍ਹਾਂ ਨੂੰ ਬਚਾਉਣ ਵਿੱਚ ਲੱਗੀ ਹੈ। ਆਨੰਦੀ ਬੇਨ ਪਟੇਲ (ਗੁਜਰਾਤ ਦੀ ਸਾਬਕਾ ਮੁੱਖ ਮੰਤਰੀ) ‘ਤੇ ਆਪਣੀ ਬੇਟੀ ਨੂੰ 50 ਲੱਖ ਰੁਪਏ ਕੀਮਤ ਦੀ 250 ਏਕੜ ਜਮੀਨ 60 ਹਜ਼ਾਰ ਰੁਪਏ ਦੇ ਭਾਅ ਨਾਲ ਦੇਣ ਦੇ ਦੋਸ਼ ਲੱਗੇ ਅਤੇ ਪੂਰੀ ਭਾਜਪਾ ਉਨ੍ਹਾਂ ਨੂੰ ਬਚਾਉਣ ਵਿੱਚ ਲੱਗੀ ਰਹੀ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੇ ਕੈਪਟਨ ਅਮਰਿੰਦਰ ਦੇ ਪਰਿਵਾਰ ਵਾਲਿਆਂ ਦੇ ਸਵਿਸ ਬੈਂਕਾਂ ਵਿੱਚ ਅਕਾਉਂਟ ਨਿਕਲੇ, ਉਨ੍ਹਾਂ ਨੂੰ ਪਾਰਟੀ ਨੇ ਸੂਬਾ ਪ੍ਰਧਾਨ ਬਣਾ ਦਿੱਤਾ। ਪੂਰੀ ਕਾਂਗਰਸ ਉਨ੍ਹਾਂ ਨੂੰ ਬਚਾਉਣ ਵਿੱਚ ਲੱਗੀ ਹੈ। ਸਾਰੇ ਪੰਜਾਬ ਦੇ ਲੋਕ ਜਾਣਦੇ ਹਨ ਕਿ ਬਿੱਕਰਮ ਸਿੰਘ ਮਜੀਠੀਆ ਪੰਜਾਬ ਸਰਕਾਰ ਵਿੱਚ ਮੰਤਰੀ ਨਸ਼ੇ ਦਾ ਧੰਦਾ ਕਰਦਾ ਹੈ, ਪੂਰਾ ਅਕਾਲੀ ਦਲ ਉਨ੍ਹਾਂ ਨੂੰ ਬਚਾਉਣ ਵਿੱਚ ਲੱਗਾ ਹੈ। (ਕਾਂਗਰਸ ਅਤੇ ਅਕਾਲੀ ਦਲ) ਦੀ ਸਰਕਾਰ ਬਣ ਜਾਵੇ ਤਾਂ ਇਹ ਲੋਕ ਇੱਕ ਦੂਸਰੇ ਨੂੰ ਬਚਾਉਂਦੇ ਹਨ। ਕੇਜਰੀਵਾਲ ਨੇ ਕਿਹਾ ਕਿ ਅਸੀਂ ਪਾਰਟੀ ਬੰਦ ਕਰ ਦੇਵਾਂਗੇ, ਮਰ ਮਿਟ ਜਾਵਾਂਗੇ, ਪਰ ਗਲਤ ਕੰਮ ਨਹੀਂ ਕਰਾਂਗੇ। ਲੋਕ ਸੋਚ ਸਕਦੇ ਹਨ ਕਿ ਜੇਕਰ ਮੈਂ ਆਪਣੇ ਮੰਤਰੀਆਂ ਦੇ ਖਿਲਾਫ ਕਾਰਵਾਈ ਕਰ ਸਕਦਾ ਹਾਂ ਤਾਂ ਕੋਈ ਹੋਰ ਭਰਿਸ਼ਟਾਚਾਰ ਕਰੇਗਾ ਤਾਂ ਅਸੀਂ ਕਿੰਨੀ ਵੱਡੀ ਕਾਰਵਾਈ ਕਰ ਸਕਦੇ ਹਾਂ। ਕੇਜੀਰਾਵਲ ਨੇ ਕਿਹਾ ਕਿ ਮੈਂ ਵਚਨ ਦਿੰਦਾ ਹਾਂ ਕਿ ਗਲਤ ਕੰਮ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਮੈਂ ਗਲਤ ਕੰਮ ਕਰਾਂ ਤਾਂ ਮਨੀਸ਼ ਸਿਸੋਦੀਆ ਦਿੱਲੀ ਦੇ ਉਪ ਮੁੱਖ ਮੰਤਰੀ ਨੂੰ ਕਹਿ ਦਿੱਤਾ ਹੈ ਕਿ ਮੇਰੇ ਖਿਲਾਫ ਐਕਸ਼ਨ ਲੈਣਾ। ਮਨੀਸ਼ ਗਲਤ ਕੰਮ ਕਰੇਗਾ ਤਾਂ ਉਸ ਦੇ ਖਿਲਾਫ ਵੀ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਹੁਣ ਤੱਕ ਆਪਣੇ ਚਾਰ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ। ਮੈਨੂੰ ਦੁੱਖ ਹੈ ਕਿ ਇਸ ਤਰ੍ਹਾਂ ਦੇ ਲੋਕ ਸਾਡੇ ਵਿੱਚ ਹੀ ਹਨ, ਪਰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਅਸੀਂ ਇਸ ‘ਤੇ ਕਦੀ ਪਰਦਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਸਖਤ ਤੋਂ ਸਖਤ ਕਾਰਵਾਈ ਕੀਤੀ। ਅਸੀਂਂ ਆਪਣੇ ਮੰਤਰੀ ਨੂੰ ਨਕਲੀ ਡਿੱਗਰੀ ਦੇ ਮਾਮਲੇ ਵਿੱਚ ਤੁਰੰਤ ਹਟਾਇਆ, ਛੇ ਲੱਖ ਦੀ ਰਿਸ਼ਵਤ ਮੰਗਣ ‘ਤੇ ਤੁਰੰਤ ਹਟਾਇਆ, ਇਸ ਦੇ ਆਡੀਓ ਕਲਿਪ ਕਿਸੇ ਦੇ ਕੋਲ ਨਹੀਂ ਸੀ, ਅਸੀਂ ਚਾਹੁੰਦੇ ਤਾਂ ਛੁਪਾ ਜਾਂਦੇ, ਪਰ ਅਤਮਾ ਨੇ ਇਸ ਦੀ ਇਜਾਜਤ ਨਹੀਂ ਦਿੱਤੀ। ਸਾਡੇ ਪੰਜਾਬ ਦੇ ਕਨਵੀਨਰ ਦੇ ਖਿਲਾਫ ਭਰਿਸ਼ਟਾਚਾਰ ਦੇ ਦੋਸ਼ ਲੱਗੇ, ਅਸੀਂ ਉਸ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਅਤੇ ਹੁਣ ਸੰਦੀਪ ਦੇ ਸੈਕਸ ਘੋਟਾਲੇ ਸਬੰਧੀ ਸਾਨੂੰ ਰਾਤ 8 ਵਜੇ ਸੀ.ਡੀ.ਮਿਲੀ ਅਤੇ ਇਸ ਤੋਂ ਅੱਧੇ ਘੰਟੇ ਬਾਅਦ ਹੀ ਅਸੀਂ ਸੰਦੀਪ ਨੂੰ ਮੰਤਰੀ ਅਹੁਦੇ ਤੋਂ ਹਟਾ ਦਿੱਤਾ।
ਬਾਇਡਨ ਸਰਕਾਰ ਦੇ 78 ਫੈਸਲੇ ਕੀਤੇ ਰੱਦ; 1500 ਲੋਕਾਂ ਨੂੰ ਦਿੱਤੀ ਮੁਆਫ਼ੀ-ਡਬਲਯੂ.ਐੱਚ.ਓ. ਦੀ ਮੈਂਬਰਸ਼ਿਪ ਤੋਂ ਵੀ ਹਟਿਆ ਅਮਰੀਕਾ
ਅਮਰੀਕਾ ‘ਚ ‘ਟਰੰਪ ਯੁੱਗ’ ਸ਼ੁਰੂ ਹੁੰਦਿਆਂ ਹੀ ਪਹਿਲੇ ਦਿਨ ਵੱਡੇ ਹੁਕਮ ਜਾਰੀ ਵਾਸ਼ਿੰਗਟਨ, – ਡੋਨਾਲਡ ਟਰੰਪ ਨੇ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।