ਢਾਕਾ :-ਭਾਰਤ ਵਿਚ ਇਕ ਹਜ਼ਾਰ ਅਤੇ ਪੰਜ ਸੌ ਰੁਪਏ ਦੇ ਪੁਰਾਣੇ ਨੋਟ ਬੰਦ ਕਰਦੇ ਸਮੇਂ ਨਵੇਂ ਨੋਟਾਂ ਨੂੰ ਜਾਰੀ ਕਰਨ ਦੌਰਾਨ ਭਾਰਤ ਸਰਕਾਰ ਵਲੋਂ ਕਿਹਾ ਗਿਆ ਸੀ ਕਿ ਅਜਿਹਾ ਕਦਮ ਨਕਲੀ ਨੋਟਾਂ ਅੱਤਵਾਦ ਅਤੇ ਕਾਲੇ ਧਨ ਤੇ ਰੋਕ ਲਗਾਉਣ ਲਈ ਕੀਤਾ ਜਾ ਰਿਹਾ ਹੈ। ਨੋਟਬੰਦੀ ਨੂੰ ਲਾਗੂ ਕੀਤਿਆਂ ਅਜੇ ਮੁਸ਼ਕਲ ਨਾਲ ਦੋ ਮਹੀਨੇ ਹੋਏ ਹਨ ਪਰ ਗੁਆਂਢੀ ਦੇਸ਼ ਪਾਕਿਸਤਾਨ ਨੇ ਦੋ ਹਜ਼ਾਰ ਰੁਪਏ ਦੇ ਨਕਲੀ ਨੋਟ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਬੀ ਐੱਸ ਐੱਫ ਅਤੇ ਕੌਮੀ ਜਾਂਚ ਏਜੰਸੀ ਨੇ ਕੁਝ ਦਿਨ ਪਹਿਲਾਂ ਹੀ ਅਜਿਹੇ ਨਕਲੀ ਨੋਟ ਬਰਾਮਦ ਕੀਤੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਬੰਗਲਾਦੇਸ਼ ਸਰਹੱਦ ਰਾਹੀਂ ਇਨ੍ਹਾਂ ਨਕਲੀ ਦੋ ਹਜ਼ਾਰ ਦੇ ਨੋਟਾਂ ਨੂੰ ਭਾਰਤ ਭੇਜਿਆ ਗਿਆ। 8 ਫਰਵਰੀ ਮੁਰਸ਼ਦਾਬਾਦ ਜ਼ਿਲੇ ਵਿਚ ਪੁਲਸ ਨੇ ਇਕ ਸਮੱਗਲਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਦੋ ਦੋ ਹਜ਼ਾਰ ਰੁਪਏ ਦੇ 40 ਨਕਲੀ ਨੋਟ ਬਰਾਮਦ ਕੀਤੇ ਸਨ। ਪੱਛ ਗਿੱਛ ਦੌਰਾਨ ਪਤਾ ਲੱਗਾ ਕਿ ਸਮੱਗਲਰਾਂ ਨੇ ਇਹ ਨੋਟ ਦੇਣ ਲਈ 400-600 ਰੁਪਏ ਤਕ ਮੰਗੇ ਸਨ। ਬਰਾਮਦ ਕੀਤੇ ਗਏ ਨੋਟਾਂ ਦੇ ਕਾਗਜ਼ ਅਤੇ ਪ੍ਰਿੰਟਿੰਗ ਦੀ ਕੁਆਲਿਟੀ ਓਨੀ ਵਧੀਆ ਨਹੀਂ ਸੀ ਪਰ ਬਾਕੀ ਪੱਖੋਂ ਉਹ ਅਸਲੀ ਨੋਟ ਨਾਲ ਬਹੁਤ ਮੇਲ ਖਾਂਦੇ ਹਨ।
ਸਰੀ ਕੌਂਸਲ ਨੇ ਸ਼ਹਿਰ ਦੀ ਜ਼ਮੀਨ ‘ਤੇ ਕਿਰਾਏ ਦੇ ਘਰ ਬਣਾਉਣ ਨੂੰ ਮਨਜ਼ੂਰੀ ਦਿੱਤੀ
ਸਰੀ, ਬੀ.ਸੀ. – ਸੋਮਵਾਰ ਨੂੰ ਹੋਈ ਰੈਗੂਲਰ ਕੌਂਸਲ ਦੀ ਮੀਟਿੰਗ ਵਿੱਚ, ਸਰੀ ਸਿਟੀ ਕੌਂਸਲ ਨੇ ਸ਼ਹਿਰ ਦੀ ਜ਼ਮੀਨ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸਦਾ ਮਕਸਦ-ਨਿਰਧਾਰਿਤ ਕਿਰਾਏ