ਹਰਪ੍ਰਰੀਤ ਸਿੰਘ ਲਾਡੀ, ਗੁਰੂਸਰ ਸੁਧਾਰ : ਗੁਰਦੁਆਰਾ ਸਿੰਘ ਸਭਾ ਸੁਧਾਰ ਬਾਜ਼ਾਰ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਵੱਲੋਂ ਹਰ ਸਾਲ ਦੀ ਤਰਾਂ੍ਹ ਆਗਾਮੀ ਦਿਨਾਂ ‘ਚ ਆਉਣ ਵਾਲੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਪ੍ਰਭਾਤ ਫੇਰੀਆਂ ਬੀਤੀ 14 ਨਵੰਬਰ ਤੋਂ ਜਾਰੀ ਹਨ। ਇਹ ਪ੍ਰਭਾਤ ਫੇਰੀ ਰੋਜ਼ਾਨਾ ਸਵੇਰੇ 4 ਵਜੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਮੁਹੱਲਿਆਂ, ਗਲੀਆਂ ਵਿਚੋਂ ਦੀ ਹੁੰਦੀ ਹੋਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ, ਜੀਵਨ ਸਬੰਧੀ ਗੁਣਗਾਨ, ਸ਼ਬਦ ਗੁਰਬਾਣੀ ਦਾ ਉਚਾਰਨ ਕਰਦੇ ਹੋਏ ਮਿਥੇ ਪੜਾਅ ‘ਤੇ ਪਹੁੰਚਦੀਆਂ ਹਨ, ਜਿਥੇ ਹਾਜ਼ਰ ਸੰਗਤ ਤੇ ਆਮ ਲੋਕਾਂ ਵਲੋਂ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ ਕਰਦਿਆਂ ਚਾਹ, ਬਿਸਕੁਟ, ਬਰੈੱਡ, ਵੱਖ-ਵੱਖ ਪਕੌੜਿਆਂ ਆਦਿ ਦੇ ਲੰਗਰ ਵਰਤਾਏ ਜਾਂਦੇ ਹਨ।

ਇਸ ਮੌਕੇ ਪ੍ਰਧਾਨ ਮਲਕੀਤ ਸਿੰਘ ਸਿੱਧੂ, ਅਮਰ ਸਿੰਘ ਗਰੇਵਾਲ, ਮੀਤ ਪ੍ਰਧਾਨ, ਸਮਾਜ ਸੇਵੀ ਬਾਬਾ ਰਜਿੰਦਰ ਸਿੰਘ, ਡਾ:ਕਿਰਪਾਲ ਸਿੰਘ, ਪਰਦੀਪ ਸਿੰਘ, ਸੁਖਵਿੰਦਰ ਸਿੰਘ ਦੀਪ ਟੇਲਰਜ਼, ਗੰ੍ਥੀ ਰਜਿੰਦਰ ਸਿੰਘ, ਗੁਰਦੇਵ ਕੌਰ, ਗੁਰਮੇਲ ਕੌਰ, ਬਲਵੰਤ ਕੌਰ ਕੈਨੇਡਾ, ਸੀਰਾਂ, ਨਵਦੀਪ ਕੌਰ, ਹਰਜੀਤ ਸਿੰਘ ਲੀਲ, ਬਚਨ ਸਿੰਘ ਆਦਿ ਹਾਜ਼ਰੀ ਵਿਚ ਪ੍ਰਧਾਨ ਮਲਕੀਤ ਸਿੰਘ ਸਿੱਧੂ ਤੇ ਮੀਤ ਪ੍ਰਧਾਨ ਬਾਬਾ ਰਜਿੰਦਰ ਸਿੰਘ ਨੇ ਦੱਸਿਆ ਕਿ ਪ੍ਰਭਾਤ ਫੇਰੀਆਂ 23 ਨਵੰਬਰ ਤੱਕ ਜਾਰੀ ਰਹਿਣਗੀਆਂ। 24 ਨਵੰਬਰ ਨੂੰ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਨਿਭਾਈ ਜਾਵੇਗੀ। 25 ਨਵੰਬਰ ਨੂੰ ਪ੍ਰਕਾਸ਼ ਕੀਤੇ ਜਾਣ ਵਾਲੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪ੍ਰਕਾਸ਼ ਦਿਹਾੜੇ ਦੇ ਦਿਨ 27 ਨਵੰਬਰ ਸੋਮਵਾਰ ਨੂੰ ਪਾਏ ਜਾਣਗੇ ਤੇ ਭੋਗ ਉਪਰੰਤ ਪ੍ਰਸਿੱਧ ਰਾਗੀ, ਢਾਡੀ ਜਥੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਬੰਧੀ ਸ਼ਬਦ ਗੁਰਬਾਣੀ ਤੇ ਪ੍ਰਸੰਗ ਵਾਰਾਂ ਰਾਹੀਂ ਨਿਹਾਲ ਕਰਨਗੇ। ਭਾਈ ਦਰਸ਼ਨ ਸਿੰਘ ਜੀ ਲੰਮੇ ਜੱਟਪੁਰੇ ਵਾਲੇ ਸੰਗਤਾਂ ਨਾਲ ਕਥਾ ਵਿਚਾਰਾਂ ਦੀ ਸਾਂਝ ਪਾਉਣਗੇ।