ਗੁਰਦੀਪ ਭੱਲੜੀ, ਨੰਗਲ : ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰਰੀਸ਼ਦ ਭਾਖੜਾ ਨੰਗਲ ਯੂਨਿਟ ਵੱਲੋਂ ਸ਼ੁਰੂ ਕੀਤੇ ਗਏ ਸੰਸਕ੍ਰਿਤੀ ਸਪਤਾਹ ਤਹਿਤ ਪਰਿਵਾਰ ਮਿਲਣ ਸਮਾਗਮ ਅਤੇ ਭਜਨ ਸੰਧਿਆ ਕਰਵਾਈ ਗਈ। ਇਸ ਸਬੰਧੀ ਬ੍ਾਂਚ ਸਕੱਤਰ ਜਗਮੋਹਨ ਸਿੰਘ ਵਾਲੀਆ ਨੇ ਦੱਸਿਆ ਕਿ ਮਹਿਲਾ ਪ੍ਰਧਾਨ ਅਰੁਣਾ ਵਾਲੀਆ ਦੀ ਅਗਵਾਈ ਅਤੇ ਪ੍ਰਧਾਨ ਜਰਨੈਲ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਇਹ ਪੋ੍ਗਰਾਮ ਪ੍ਰਭਾਵਸਾਲੀ ਢੰਗ ਨਾਲ ਕਰਵਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਸੰਜੀਵ ਗੌਤਮ, ਪ੍ਰਰਾਈਮੋਂ ਕੈਮੀਕਲ ਲਿਮਟਿਡ ਨਵਾਂ ਨੰਗਲ ਜਨਰਲ ਮੈਨੇਜਰ ਐੱਮਪੀਐੱਸ ਵਾਲੀਆ ਅਤੇ ਭਾਰਤ ਵਿਕਾਸ ਟਰੱਸਟ ਨੰਗਲ ਦੇ ਸੰਸਥਾਪਕ ਡਾਇਰੈਕਟਰ ਐਡਵੋਕੇਟ ਅਸ਼ੋਕ ਮਨੋਚਾ ਵੱਲੋਂ ਵਿਸ਼ੇਸ਼ ਰੂਪ ‘ਚ ਸ਼ਿਰਕਤ ਕੀਤੀ ਗਈ।

ਇਸ ਮੌਕੇ ਭਾਰਤ ਵਿਕਾਸ ਪ੍ਰਰੀਸ਼ਦ ਭਾਖੜਾ ਨੰਗਲ ਦੀ ਮਹਿਲਾ ਵਿੰਗ ਦੀ ਪ੍ਰਧਾਨ ਅਰੁਣਾ ਵਾਲੀਆ, ਦੀਪਕ ਸਹੌੜ, ਨਿਰਮਲਾ ਗੌਤਮ, ਬਿੰਦੂ ਡੋਗਰਾ ਅਤੇ ਮੀਨਾਕਸੀ ਵਰਮਾ ਨੇ ਬਹੁਤ ਹੀ ਪ੍ਰਭਾਵਸਾਲੀ ਲਹਿਜੇ ਵਿੱਚ ਭਜਨ ਗੀਤ ਪੇਸ਼ ਕਰ ਕੇ ਸਮੁੱਚੇ ਮਾਹੌਲ ਨੂੰ ਭਗਤੀ ਵਾਲਾ ਬਣਾ ਦਿੱਤਾ। ਇਸ ਮੌਕੇ ਭਾਰਤ ਵਿਕਾਸ ਪ੍ਰਰੀਸ਼ਦ ਭਾਖੜਾ ਨੰਗਲ ਦੇ ਮੈਂਬਰਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਹਾਜ਼ਰੀ ਲਗਵਾਈ। ਇਸ ਮੌਕੇ ਡਾ. ਸੰਜੀਵ ਗੌਤਮ ਨੇ ਇਸ ਪੋ੍ਗਰਾਮ ਦੇ ਨਾਲ-ਨਾਲ ਪ੍ਰਰੀਸ਼ਦ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਹਮੇਸ਼ਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਭਾਰਤ ਵਿਕਾਸ ਪ੍ਰਰੀਸ਼ਦ ਭਾਖੜਾ ਨੰਗਲ ਦੇ ਉਪ ਪ੍ਰਧਾਨ ਐਡਵੋਕੇਟ ਨਿਸ਼ਾਂਤ ਗੁਪਤਾ, ਕੈਸ਼ੀਅਰ ਰਾਜੀ ਛਾਬੜਾ, ਐੱਨਕੇ ਵਰਮਾ, ਨਰਿੰਦਰ ਕਾਂਡਾ, ਸੌਰਵ ਗੁਪਤਾ, ਦੀਪਕ ਸਹੌੜ, ਨਿਰਮਲਾ ਗੌਤਮ, ਰਾਜ ਰਾਣੀ ਮਨੋਚਾ, ਰਾਜਵੀਰ ਕੌਰ ਵਾਲੀਆ, ਵਰਸ਼ਾ ਸ਼ਰਮਾ, ਅੰਜੂ ਛਾਬੜਾ, ਮੀਨਾਕਸੀ ਵਰਮਾ, ਬਿੰਦੂ ਡੋਗਰਾ ਆਦਿ ਹਾਜ਼ਰ ਸਨ।