ਪੋਪ ਫਰਾਂਸਿਸ ਨੇ ਕਿਹਾ ਹੈ ਪਰਵਾਸੀਆਂ ਨੂੰ ਵੱਡੇ ਪੱਧਰ ਤੇ ਉਨ੍ਹਾਂ ਦੇ ਵਤਨ ਵਾਪਸ ਭੇਜਣ ਦੀ ਡੋਨਲਡ ਟਰੰਪ ਦੀ ਯੋਜਨਾ ਅਪਮਾਨਜਨਕ ਹੋਵੇਗੀ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਉਨ੍ਹਾਂ ਅਮਰੀਕਾ-ਮੈਕਸਿਕੋ ਵਿਚਕਾਰ ਇਕ ਕੰਧ ਬਣਾਉਣ ਦੀ ਇੱਛਾ ਲਈ ਟਰੰਪ ਨੂੰ ਗ਼ੈਰ ਈਸਾਈ ਆਖਿਆ ਸੀ। ਫਰਾਂਸਿਸ ਨੇ ਇਕ ਇਤਾਲਵੀ ਪ੍ਰੋਗਰਾਮ ਦੌਰਾਨ ਇਹ ਟਿੱਪਣੀਆਂ ਕੀਤੀਆਂ ਅਤੇ ਫਿਰ ਸੋਮਵਾਰ ਨੂੰ ਟਰੰਪ ਨੂੰ ਵਧਾਈ ਦਾ ਇਕ ਟੈਲੀਗ੍ਰਾਮ ਵੀ ਭੇਜਿਆ। ਪੋਪ ਨੇ ਕਿਹਾ ਕਿ ਉਨ੍ਹਾਂ ਪ੍ਰਾਰਥਨਾ ਕੀਤੀ ਕਿ ਅਮਰੀਕਾ ਸਾਰਿਆਂ ਲਈ ਮੌਕੇ ਅਤੇ ਸਵਾਗਤ ਕਰਨ ਵਾਲੀ ਧਰਤੀ ਵਜੋਂ ਆਪਣੇ ਵਿਚਾਰਾਂ ਤੇ ਕਾਇਮ ਰਹੇਗਾ। ਉਨ੍ਹਾਂ ਟੈਲੀਗ੍ਰਾਮ ਚ ਲਿਖਿਆ, ਮੈਨੂੰ ਉਮੀਦ ਹੈ ਕਿ ਤੁਹਾਡੀ ਅਗਵਾਈ ਹੇਠ ਅਮਰੀਕੀ ਲੋਕ ਹੋਰ ਖੁਸ਼ਹਾਲ ਹੋਣਗੇ।
ਸਰੀ ਦੇ ਮੇਅਰ ਸੰਭਾਵੀ ਅਮਰੀਕੀ ਟੈਰਿਫ਼ ਦੇ ਹੱਲ ਲਈ ਬਾਰਡਰ ਮੇਅਰਜ਼ ਗੱਠਜੋੜ ਵਿੱਚ ਸ਼ਾਮਲ ਹੋਏ
ਸਰੀ ਦੇ 20٪ ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਹਰ ਸਾਲ ਸਰਹੱਦ ਪਾਰ ਲਗਭੱਗ 2.8 ਬਿਲੀਅਨ ਡਾਲਰ ਵਪਾਰ ਦੀ ਨੁਮਾਇੰਦਗੀ ਕਰਦੇ ਹਨ