ਆਮ ਤੌਰ ’ਤੇ ਕਈ ਲੋਕ ਨਜ਼ਲਾ, ਜ਼ੁਖ਼ਾਮ ਜਾਂ ਫ਼ਲੂ ਦਾ ਸ਼ਿਕਾਰ ਹੋ ਜਾਂਦੇ ਹਨ। ਪਤਝੜ ਦਾ ਮੌਸਮ ਸ਼ੁਰੂ ਹੋਣ ’ਤੇ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਆਉਣ ਵਾਲੀ ਸਰਦੀਆਂ ਦੀ ਰੁੱਤ ਦਾ ਸਾਹਮਣਾ ਕਰਨ ਲਈ ਕਿਵੇਂ ਸਿਹਤਯਾਬ ਰਿਹਾ ਜਾ ਸਕਦਾ ਹੈ। ਠੰਢੀਆਂ ਹਾਵਾਵਾਂ, ਮੀਂਹ ਅਤੇ ਸਿੱਲ੍ਹੇ ਮੌਸਮ ਦੇ ਨਾਲ-ਨਾਲ ਆਉਣ ਵਾਲੇ ਮਹੀਨਿਆਂ ਦੌਰਾਨ ਬਰਫ਼ਬਾਰੀ ਵੀ ਹੋਣੀ ਹੈ, ਜਿਸ ਨਾਲ ਕੁਦਰਤੀ ਲੈਂਡਸਕੇਪ ਬਰਫ਼ ਦੀ ਚਿੱਟੀ ਚਾਦਰ ਨਾਲ ਢੱਕੀ ਜਾਂਦੀ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਆਪਣੀ ਸਿਹਤ ਨੂੰ ਮੌਸਮ ਦੇ ਉਲਟ ਪ੍ਰਭਾਵਾਂ ਤੋਂ ਬਚਾਇਆ ਜਾਵੇ। ਨਜ਼ਲਾ, ਜ਼ੁਖ਼ਾਮ ਅਤੇ ਫ਼ਲੂ ਵਰਗੇ ਲੱਛਣਾਂ ਅਤੇ ਇਨ੍ਹਾਂ ਨਾਲ ਸੰਬੰਧਤ ਤਕਲੀਫ਼ਾਂ ਤੋਂ ਬਚਣ ਲਈ ਲੋੜੀਂਦਾ ਸਾਜ਼ੋ-ਸਾਮਾਨ ਸਾਡੇ ਕੋਲ ਤਿਆਰ ਹੋਣਾ ਜ਼ਰੂਰੀ ਹੈ। ਨਜ਼ਲਾ, ਜ਼ੁਖ਼ਾਮ ਅਤੇ ਫ਼ਲੂ ਕਈ ਤਰ੍ਹਾਂ ਦੇ ਲੱਛਣਾਂ ਨਾਲ ਲੈਸ ਹੋ ਕੇ ਆਉਂਦਾ ਹੈ ਜਿਨ੍ਹਾਂ ਵਿੱਚੋਂ ਹੇਠ ਲਿਖੇ ਲੱਛਣ ਪ੍ਰਮੁੱਖ ਹੋ ਸਕਦੇ ਹਨ:
• ਥਕਾਵਟ ਹੋਣੀ
• ਛਿੱਕਾਂ ਲਗਣੀਆਂ
• ਖੰਘ ਹੋਣੀ
• ਨੱਕ ਵਗਣਾ, ਆਦਿ।
ਉਪਰੋਕਤ ਲੱਛਣਾਂ ਨਾਲ ਕਈ ਵਾਰੀ ਮਾਮੂਲੀ ਤੋਂ ਤੇਜ਼ ਬੁਖ਼ਾਰ, ਸਰੀਰਕ ਦਰਦਾਂ, ਗਲ਼ਾ ਪੱਕਣਾ ਜਾਂ ਖ਼ੁਸ਼ਕ ਹੋਣਾ, ਸਿਰ ਦਰਦ ਅਤੇ ਅੱਖਾਂ ’ਚੋਂ ਪਾਣੀ ਵੀ ਵਗ ਸਕਦਾ ਹੈ। ਜਦੋਂ ਇਨ੍ਹਾਂ ਲੱਛਣਾਂ ਦੇ ਨਾਲ ਉ੍ਨਪਰ ਲਿਖੀਆਂ ਸਾਰੀਆਂ ਅਲਾਮਤਾਂ ਵੀ ਮਨੁੱਖ ਉ੍ਨਤੇ ਹਮਲਾ ਕਰ ਦੇਣ ਤਾਂ ਪੀੜਤ ਵਿਅਕਤੀ ਪ੍ਰਚੰਡ ਅਵਸਥਾ ਵਿੱਚ ਮਾਨਸਿਕ ਪੱਧਰ ਉ੍ਨਤੇ ਵੀ ਚਿੜਚਿੜਾ ਮਹਿਸੂਸ ਕਰ ਸਕਦਾ ਹੈ ਅਤੇ ਉਸ ਦੀ ਭੁੱਖ, ਪਿਆਸ ਅਤੇ ਹੋਰ ਰੋਜ਼ਾਨਾ ਦੀਆਂ ਸਰੀਰਕ ਕ੍ਰਿਆਵਾਂ ਉ੍ਨਤੇ ਵੀ ਅਸਰ ਪੈਂਦਾ ਹੈ। ਠੰਢ ਦਾ ਅਸਰ ਅਤੇ ਇਸ ਵਜੋਂ ਉ੍ਨਭਰੇ ਲੱਛਣ ਆਮ ਤੌਰ ’ਤੇ ਤਿੰਨ ਚਾਰ ਦਿਨ ਤਕ ਰਹਿੰਦੇ ਹਨ, ਪਰ ਕਈ ਕੇਸਾਂ ਵਿੱਚ ਇਹ ਲੱਛਣ ਦਸ ਦਿਨ ਤਕ ਵੀ ਰਹਿ ਸਕਦੇ ਹਨ। ਜੇ ਨਜ਼ਲਾ, ਜ਼ੁਖ਼ਾਮ ਜ਼ਿਆਦਾ ਦੇਰ ਚੱਲੇ ਤਾਂ ਨੱਕ ਵਿੱਚੋਂ ਗਾੜ੍ਹਾ ਅਤੇ ਪੀਲੇ ਰੰਗ ਦਾ ਮੁਆਦ ਆਉਣਾ ਸ਼ੁਰੂ ਹੋ ਜਾਂਦਾ ਹੈ। ਕਈ ਬਾਲਗਾਂ ਨੂੰ ਸਾਲ ਵਿੱਚ ਇੱਕ ਜਾਂ ਦੋ ਵਾਰੀ ਨਜ਼ਲੇਜ਼ੁਖ਼ਾਮ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬੱਚਿਆਂ ਨੂੰ ਤਾਂ ਇੱਕ ਸਾਲ ਵਿੱਚ ਪੰਜ ਤੋਂ ਸੱਤ ਵਾਰੀ ਅਜਿਹੀ ਤਕਲੀਫ਼ ਘੇਰ ਸਕਦੀ ਹੈ। ਫ਼ਲੂ, ਜਿਸ ਨੂੰ ਕਿ ਇਨਫ਼ਲ਼ੂਐਂਜ਼ਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇੱਕਦਮ ਤੀਬਰ ਗਤੀ ਨਾਲ ਸ਼ੁਰੂ ਹੁੰਦਾ ਹੈ ਅਤੇ ਸਾਰੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ। ਤੇਜ਼ ਬੁਖ਼ਾਰ ਦੇ ਨਾਲ ਸਰੀਰ ਨੂੰ ਠੰਢ ਵੀ ਲੱਗਦੀ ਹੈ।
ਫ਼ਲੂ ਦੇ ਪ੍ਰਮੁੱਖ ਲੱਛਣ ਹੇਠ ਅਨੁਸਾਰ ਹੋ ਸਕਦੇ ਹਨ:
• ਸਰੀਰਕ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੋਣੀ
• ਜ਼ੋਰ ਦੀ ਖੰਘ ਆਉਣੀ
• ਨੱਕ ਬਹੁਤ ਜ਼ਿਆਦਾ ਵਗਣਾ
• ਅੱਖਾਂ ’ਚੋਂ ਪਾਣੀ ਵਗਣਾ ਅਤੇ ਲਾਲੀ ਆ ਜਾਣੀ
• ਪੱਠਿਆਂ ਵਿੱਚ ਦਰਦ
• ਤੇਜ਼ ਸਿਰ ਦਰਦ
• ਗਲ਼ਾ ਪੱਕ ਜਾਣਾ ਅਤੇ ਨਿਗਲਣ ਵਿੱਚ ਮੁਸ਼ਕਲ, ਆਦਿ।
ਫ਼ਲੂ ਤੋਂ ਬਾਅਦ ਉਪਰੋਕਤ ਲੱਛਣ ਦੋ ਤਿੰਨ ਹਫ਼ਤਿਆਂ ਤਕ ਜਾਰੀ ਰਹਿ ਸਕਦੇ ਹਨ। ਬਹਾਰ ਰੁੱਤ ਸ਼ੁਰੂ ਹੋਣ ’ਤੇ ਅਤੇ ਸਰਦੀਆਂ ਦੀ ਰੁੱਤ ਦੌਰਾਨ ਫ਼ਲੂ ਛੇਤੀ-ਛੇਤੀ ਹੋਣ ਦੇ ਆਸਾਰ ਹੁੰਦੇ ਹਨ। ਕਈ ਵਾਰੀ ਫ਼ਲੂ ਇੱਕ ਐਪੀਡੈਮਿਕ ਬਣ ਕੇ ਵੀ ਉ੍ਨਭਰਦਾ ਹੈ। ਫ਼ਲੂ ਕਾਰਣ ਸਰੀਰਕ ਤਕਲੀਫ਼ਾਂ ਝਲਣੀਆਂ ਪੈਂਦੀਆਂ ਹਨ ਜਿਨ੍ਹਾਂ ਕਰਕੇ ਕੰਮ ਕਰਨ ਦੀ ਸਮਰੱਥਾ ਵੀ ਪ੍ਰਭਾਵਿਤ ਹੁੰਦੀ ਹੈ। ਹੋਮਿਓਪੈਥਿਕ ਇਲਾਜ ਪ੍ਰਣਾਲੀ ਵਿੱਚ ਨਜ਼ਲਾ, ਜ਼ੁਖ਼ਾਮ ਅਤੇ ਫ਼ਲੂ ਅਤੇ ਇਨ੍ਹਾਂ ਨਾਲ ਜੁੜੀਆਂ ਸਰੀਰਕ ਅਲਾਮਤਾਂ ਨੂੰ ਰਾਹਤ ਪਹੁੰਚਾਉਣ ਲਈ ਸਾਈਡ ਇਫ਼ੈਕਟ ਤੋਂ ਰਹਿਤ ਦਵਾਈਆਂ ਅਤੇ ਪ੍ਰੌਡਕਟਸ ਮੌਜੂਦ ਹਨ। ਹਰ ਕੇਸ ਵਿੱਚ ਪੀੜਤ ਵਿਅਕਤੀ ਦੀ ਔਖਿਆਈ ਨੂੰ ਚੰਗੀ ਤਰ੍ਹਾਂ ਸਮਝ ਕੇ ਢੁਕਵੀਂ ਹੋਮਿਪੈਥਿਕ ਦਵਾਈ ਦੀ ਚੋਣ ਕੀਤੀ ਜਾਂਦੀ ਹੈ। ਇਸ ਦੇ ਨਾਲ-ਨਾਲ ਸਰੀਰਕ ਦਰਦਾਂ, ਖੰਘ, ਸਾਹ ਲੈਣ ਵਿੱਚ ਮੁਸ਼ਕਲ, ਅੱਖਾਂ ’ਚੋਂ ਪਾਣੀ ਵਗਣਾ ਜਾਂ ਲਾਲੀ ਆਉਣੀ ਅਤੇ ਬੁਖ਼ਾਰ ਆਦਿ ਵਾਸਤੇ ਹੋਮਿਓਪੈਥੀ ਦੇ ਜਰਮਨ ਪ੍ਰੌਡਕਟਸ ਅਤੇ ਦਵਾਈਆਂ ਵੀ ਉਪਲਬਧ ਹਨ, ਜਿਨ੍ਹਾਂ ਰਾਹੀਂ ਪੀੜਤ ਵਿਅਕਤੀ ਨੂੰ ਫ਼ਲੂ ਦੇ ਸੀਜ਼ਨ ਵਿੱਚ ਰਾਹਤ ਮਿਲ ਸਕਦੀ ਹੈ। ਕਈਆਂ ਨੂੰ ਹਰ ਸਾਲ ਹੀ ਫ਼ਲੂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੋਮਿਓਪੈਥੀ ਦੀ ਸਹੀ ਦਵਾਈ ਦੀ ਚੋਣ ਨਾਲ ਇਮਿਊਨ ਸਿਸਟਮ ਨੂੰ ਤਕੜਾ ਕਰਕੇ ਇਸ ਰੁਝਾਨ ਨੂੰ ਘਟਾਇਆ/ਠੀਕ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਅਤੇ ਆਪਣੇ ਵਾਸਤੇ ਢੁਕਵੀਂ ਹੋਮਿਓਪੈਥਿਕ ਦਵਾਈ ਜਾਂ ਪ੍ਰੌਡਕਟ ਲੈਣ ਲਈ ਤੁਸੀਂ ਮੈਨੂੰ ਮਿਲ ਸਕਦੇ ਹੋ।
ਇਸ ਲੇਖ ਦੇ ਲੇਖਕ ਹੋਮਿਓਪੈਥ ਆਰ.ਐ੍ਨਸ.ਸੈਣੀ ਇੱਕ ਪ੍ਰੋਫ਼ੈਸ਼ਨਲ ਹੋਮਿਓਪੈਥ ਹਨ। ਉਹ ਰੇਡਿਓ, ਟੈਲੀਵਿਯਨ ਅਤੇ ਸੈਮੀਨਾਰਾਂ ਰਾਹੀਂ ਜਨਤਾ ਤੱਕ ਹੋਮਿਓਪੈਥੀ ਬਾਰੇ ਸਹੀ ਜਾਣਕਾਰੀ ਪਹੁੰਚਾਉਣ ਦਾ ਉਪਰਾਲਾ ਕਰਦੇ ਆ ਰਹੇ ਹਨ। ਉਹ ਕਨੇਡੀਅਨ ਸੋਸਾਇਟੀ ਔਫ਼ ਹੋਮਿਓਪੈਥਸ ਦੇ ਮੈਂਬਰ ਅਤੇ ਵੈਸਟ ਕੋਸਟ ਹੋਮਿਓਪੈਥਿਕ ਸੋਸਾਇਟੀ ਦੇ ਡਾਇਰੈਕਟਰ ਵੀ ਹਨ।
ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਕਲੀਨਿਕ ਵਿਖੇ ਮਿਲ ਸਕਦੇ ਹੋ
– ਡਾ. ਆਰ.ਐ੍ਨਸ. ਸ ੈਣੀ #231 (ਦੂਜੀ ਮੰਜ਼ਿਲ) 8138 – 128 ਸਟਰੀਟ ਸਰੀ।ਫੋਨ 604.502.9579. 604.725.8401