ਮੁੰਬਈ (ਏਜੰਸੀ) : ਅਦਾਕਾਰਾ ਨੋਰਾ ਫ਼ਤੇਹੀ ਦੀ ਵੀ ਹਾਲ ਹੀ ’ਚ ਇੰਟਰਨੈੱਟ ’ਤੇ ਡੀਪਫੇਕ ਵੀਡੀਓ ਸਾਹਮਣੇ ਆਈ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀ ’ਤੇ ਇਸ ਡੀਪਫੇਕ ਵੀਡੀਓ ਬਾਰੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਵੀਡੀਓ ’ਚ ਦਿਖਾਈ ਦੇ ਰਹੀ ਔਰਤ ਉਹ ਨਹੀਂ ਹੈ। ਨੋਰਾ ਨੇ ਇਕ ਕੱਪੜੇ ਦੇ ਬ੍ਰਾਂਡ ਦੀ ਵੀਡੀਓ ਸਾਂਝੀ ਕੀਤੀ ਤੇ ਦੱਸਿਆ ਕਿ ਵੀਡੀਓ ’ਚ ਦਿਸ ਰਹੀ ਔਰਤ ਉਹ ਨਹੀਂ ਹੈ। ਵੀਡੀਓ ’ਚ ਉਨ੍ਹਾਂ ਦੀ ਹਮਸ਼ਕਲ ਨੂੰ ਇਕ ਫੈਸ਼ਨ ਬ੍ਰਾਂਡ ਦਾ ਪ੍ਰਚਾਰ ਕਰਦਿਆਂ ਦਿਖਾਇਆ ਗਿਆ ਹੈ। ਅਦਾਕਾਰਾ ਨੇ ਲਿਖਿਆ- ਹੈਰਾਨ ਹਾਂ, ਇਹ ਮੈਂ ਨਹੀਂ ਹਾਂ। ਬ੍ਰਾਂਡ ਨੇ ਹਾਲੇ ਤੱਕ ਉਨ੍ਹਾਂ ਦੇ ਦਾਅਵਿਆਂ ਦਾ ਜਵਾਬ ਨਹੀਂ ਦਿੱਤਾ।
ਸਰੀ ਦੇ ਸਮਾਰਟ (SMART) ਪ੍ਰੋਗਰਾਮ ਨੇ ਪ੍ਰਭਾਵਸ਼ਾਲੀ ਕਮਿਊਨਿਟੀ ਸਹਿਯੋਗ ਦੀ 10ਵੀਂ ਵਰ੍ਹੇਗੰਢ ਮਨਾਈ
ਸਰੀ, ਬੀ.ਸੀ. – ਸਰੀ ਮੋਬੀਲਾਈਜ਼ੇਸ਼ਨ ਐਂਡ ਰੈਜ਼ੀਲੀਐਂਸੀ ਟੇਬਲ (Surrey Mobilization and Resiliency Table (SMART) ਨੇ ਇਸ ਪਤਝੜ ਵਿੱਚ ਆਪਣੀ 10 ਵੀਂ ਵਰ੍ਹੇਗੰਢ ਮਨਾਈ ਹੈ, ਜੋ ਕਿ ਪਿਛਲੇ ਦਹਾਕੇ ਤੋਂ ਗੰਭੀਰ ਸਮਾਜਿਕ


