ਨੋਟਬੰਦੀ: ਭਾਰਤ ਵਿੱਚ ਛੋਟੇ ਵਪਾਰੀਆਂ ਦਾ ਕਾਰੋਬਾਰ ਡਾਵਾਂਡੋਲ

ਨਵੀਂ ਦਿੱਲੀ :- ਨੋਟਬੰਦੀ ਦੇ ਦੋ ਹਫ਼ਤਿਆਂ ਮਗਰੋਂ ਵੀ ਪੁਰਾਣੀ ਦਿੱਲੀ ਵਿੱਚ ਵਪਾਰੀਆਂ ਦਾ ਕਾਰੋਬਾਰ ਲੀਹ ਉੱਤੇ ਨਹੀਂ ਆਇਆ ਹੈ। ਵੱਡੇ ਮਾਲਾਂ ਅਤੇ ਸ਼ੋਅਰੂਮਾਂ ਵਿੱਚ ਕਾਰੋਬਾਰ ਸਥਿਰ ਹੋ ਗਿਆ ਹੈ ਪਰ ਦਰਮਿਆਨੇ ਅਤੇ ਛੋਟੇ ਵਪਾਰੀ ਅਜੇ ਵੀ ਨੋਟਬੰਦੀ ਕਾਰਨ 50 ਤੋਂ 90 ਫ਼ੀਸਦੀ ਨੁਕਸਾਨ ਝੱਲ ਰਹੇ ਹਨ। ਛੋਟੇ ਵਪਾਰੀਆਂ ਵਿੱਚ ਆਨਲਾਈਨ ਲੈਣ-ਦੇਣ ਦਾ ਰੁਝਾਨ ਘੱਟ ਹੋਣ ਕਾਰਨ ਉਨ੍ਹਾਂ ਨੂੰ ਜ਼ਿਆਦਾ ਦਿੱਕਤ ਆ ਰਹੀ ਹੈ।

ਜਾਣਕਾਰੀ ਅਨੁਸਾਰ ਚਾਂਦਨੀ ਚੌਕ ਅਤੇ ਆਸ-ਪਾਸ ਦੇ ਇਲਾਕਿਆਂ ਦੀਆਂ ਦੁਕਾਨਾਂ ਵਿੱਚ ਆਨਲਾਈਨ ਅਦਾਇਗੀ ਦੀ ਸਹੂਲਤ ਨਹੀਂ ਹੈ। ਇਸ ਕਰਕੇ ਦੁਕਾਨਦਾਰ ਨਕਦ ਸਾਮਾਨ ਲੈਣ ਤੋਂ ਕਿਨਾਰਾ ਕਰ ਜਾਂਦੇ ਹਨ। ਚਾਂਦਨੀ ਚੌਕ ਸਰਵ ਵਪਾਰ ਮੰਡਲ ਦੇ ਜਨਰਲ ਸਕੱਤਰ ਸੰਜੈ ਭਾਰਗਵਾ ਨੇ ਦੱਸਿਆ ਕਿ ਸਥਾਨਕ ਦੁਕਾਨਦਾਰ ਆਨਲਾਈਨ ਲੈਣ-ਦੇਣ ਨਹੀਂ ਕਰਦੇ। ਇਸ ਕਾਰਨ ਜ਼ਿਆਦਾ ਦਿੱਕਤ ਆ ਰਹੀ ਹੈ।ਇਸ ਦੌਰਾਨ ਛਾਵੜੀ ਬਾਜ਼ਾਰ ਦੇ ਪੰਕਜ ਨੇ ਦੱਸਿਆ ਕਿ ਉਹ ਪੇਪਰ ਮਿੱਲ ਤੋਂ ਨਕਦ ਲੈਣ-ਦੇਣ ਕਰਦੇ ਸਨ ਤੇ ਹੁਣ ਕਰੰਸੀ ਦੀ ਤੰਗੀ ਕਾਰਨ ਪੇਪਰ ਮਿਲ ਨੇ ਕਾਗਜ਼ ਸਪਲਾਈ ਕਰਨਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਾ ਗਾਹਕਾਂ ਕੋਲ ਸਾਮਾਨ ਖ਼ਰੀਦਣ ਨੂੰ ਪੈਸੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਹੋਰ ਸਾਮਾਨ ਮੰਗਵਾਉਣ ਜੋਗੇ ਪੈਸੇ ਹਨ। ਇਸ ਲਈ ਉਹ ਅੱਗੇ ਵੀ ਨਵੇਂ ਆਰਡਰ ਨਹੀਂ ਦੇ ਰਹੇ।ਇਸ ਦੌਰਾਨ ਦੁਕਾਨਦਾਰਾਂ ਨੇ ਦੱਸਿਆ ਕਿ ਵਿਆਹਾਂ ਦਾ ਸੀਜ਼ਨ ਹੋਣ ਕਾਰਨ ਨਵੰਬਰ ਵਿੱਚ ਸਭ ਤੋਂ ਵੱਧ ਮਾਰ ਕੱਪੜੇ ਦੇ ਕਾਰੋਬਾਰੀਆਂ ਨੂੰ ਪਈ ਹੈ। ਕੁਝ ਵਪਾਰੀਆਂ ਦਾ ਮੰਨਣਾ ਹੈ ਕਿ ਸਥਿਤੀ ਠੀਕ ਹੋਣ ਨੂੰ ਛੇ ਮਹੀਨੇ ਹੋਰ ਲੱਗ ਸਕਦੇ ਹਨ। ਉਹ ਵੀ ਜੇਕਰ ਲੈਣ-ਦੇਣ ਆਨਲਾਈਨ ਕਰਨ।

ਇਸ ਦੌਰਾਨ ਵਪਾਰੀ ਆਗੂ ਮੁਕੇਸ਼ ਸਚਦੇਵਾ ਦਾ ਕਹਿਣਾ ਸੀ ਕਿ ਨੋਟਬੰਦੀ ਕਾਰਨ ਸਾਰਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਫੈਕਟਰੀਆਂ ਤੋਂ ਵੀ ਸਪਲਾਈ ਮੱਠੀ ਪੈ ਗਈ ਹੈ। ਉਨ੍ਹਾਂ ਕਿਹਾ 500 ਦਾ ਨਵਾਂ ਨੋਟ ਜਾਰੀ ਤਾਂ ਹੋ ਗਿਆ ਪਰ ਅਜੇ ਵੀ ਇਹ ਕਰੰਸੀ ਬਹੁਤੇ ਲੋਕਾਂ ਕੋਲ ਨਹੀਂ ਹੈ। ਪੈਸੇ ਕਢਵਾਉਣ ਦੀ ਸੀਮਾ ਵੀ ਅਜੇ ਘੱਟ ਹੈ। ਵਿਆਹਾਂ ਦਾ ਸੀਜ਼ਨ ਹੋਣ ਕਾਰਨ ਸਬੰਧਤ ਲੋਕਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.